ਦਸਤੀ ਹਥਿਆਰਾਂ ਨਾਲ ਵਿਅਕਤੀ 'ਤੇ ਹਮਲਾ ਕਰ ਕੀਤਾ ਜ਼ਖ਼ਮੀ, ਪੁਲਸ ਵੱਲੋਂ11 ਵਿਅਕਤੀ ਨਾਮਜ਼ਦ

04/08/2023 5:29:56 PM

ਗੁਰਦਾਸੁਪਰ (ਹੇਮੰਤ) - ਤਿਬੱੜ ਪੁਲਸ ਨੇ ਦਸਤੀ ਹਥਿਆਰਾਂ ਨਾਲ ਹਮਲਾ ਕਰਕੇ ਜ਼ਖ਼ਮੀ ਕਰਨ ਅਤੇ ਠੇਕੇ ਦੇ ਅੰਦਰ ਵੜ ਕੇ ਭੰਨ-ਤੋੜ ਕਰਨ ਵਾਲੇ 11 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਐੱਸਆਈ ਅਮੈਨੁਅਲ ਮੱਲ ਨੇ ਦੱਸਿਆ ਕਿ ਰਜੱਤ ਪੁੱਤਰ ਬਲਵਿੰਦਰ ਕੁਮਾਰ ਵਾਸੀ ਭੁਲੇਚੱਕ ਨੇ ਬਿਆਨ ਦਰਜ ਕਰਵਾਏ ਸਨ ਕਿ ਉਹ ਪਿੰਡ ਗੋਹਤ ਪੋਖਰ ਨੂੰ ਜਾਂਦੇ ਰਸਤੇ 'ਤੇ ਸਥਿਤ ਸ਼ਰਾਬ ਦੇ ਠੇਕੇ 'ਤੇ ਬਤੌਰ ਸੇਲ ਮੇਨ ਲੱਗਾ ਹੋਇਆ ਹੈ। 

ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਨਿੱਜੀ ਸਕੂਲ 'ਚ ਜ਼ਹਿਰੀਲਾ ਪਦਾਰਥ ਨਿਗਲਣ ਵਾਲੇ ਵਿਦਿਆਰਥੀ ਨੇ ਤੋੜਿਆ ਦਮ

ਉਸ ਨੇ ਦੱਸਿਆ ਕਿ 5 ਅਪ੍ਰੈਲ 2023 ਨੂੰ ਉਹ ਤੇ ਉਸਦਾ ਦੋਸਤ ਸੁਖਵਿੰਦਰ ਸਿੰਘ ਠੇਕੇ 'ਤੇ ਬੈਠ ਕੇ ਆਪਸ 'ਚ ਗੱਲਬਾਤ ਕਰ ਰਹੇ ਸੀ ਕਿ ਉਕਤ ਮੁਲਜ਼ਮਾਂ ਅਮਿਤ ਸਿੰਘ ਉਰਫ਼ ਦਮਨ ਪੁੱਤਰ ਸੁਖਦੇਵ ਸਿੰਘ, ਮਨਦੀਪ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀਆਂਨ ਭੁੱਲੇਚੱਕ ਮੋਟਰਸਾਇਲਾਂ 'ਤੇ ਦੋਸਤਾਂ ਨਾਲ ਸਵਾਰ ਹੋ ਕੇ ਆਏ ਅਤੇ ਉਸ ਦੇ ਦੋਸਤ ਸੁਖਵਿੰਦਰ ਸਿੰਘ ਨੂੰ ਦਸਤੀ ਹਥਿਆਰਾਂ ਨਾਲ ਸੱਟਾਂ ਮਾਰ ਕੇ ਜ਼ਖ਼ਮੀ ਕਰ ਦਿੱਤਾ ਅਤੇ ਠੇਕੇ ਅੰਦਰ ਵੜ ਕੇ ਭੰਨ-ਤੋੜ ਕਰਕੇ ਆਮ ਜਨਤਾ ਦੀ ਸ਼ਾਂਤੀ ਭੰਗ ਕੀਤੀ ਹੈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।

ਇਹ ਵੀ ਪੜ੍ਹੋ- ਤਰਨਤਾਰਨ ਤਾਇਨਾਤ ਥਾਣੇਦਾਰ ਨੇ ਖ਼ੁਦ ਨੂੰ ਗੋਲ਼ੀ ਮਾਰ ਰਚਿਆ ਡਰਾਮਾ, ਸੱਚਾਈ ਜਾਣ ਸਭ ਦੇ ਉੱਡੇ ਹੋਸ਼

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News