ZTE Axon M ਇਨੋਵੇਟਿਵ ਡਿਊਲ ਸਕਰੀਨ ਫੋਲਡੇਬਲ ਸਮਾਰਟਫੋਨ ਹੋਇਆ ਲਾਂਚ

Wednesday, Oct 18, 2017 - 11:10 AM (IST)

ਜਲੰਧਰ- ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਜ਼ੈੱਡ. ਟੀ. ਈ. ਨੇ ਯੂ. ਐੱਸ. ਦੇ ਬਾਜ਼ਾਰ 'ਚ ਆਪਣਾ ਨਵਾਂ ਡਿਊਲ ਸਕਰੀਨ ਫੋਲਡੇਬਲ ਸਮਾਰਟਫੋਨ ਪੇਸ਼ ਕਰ ਦਿੱਤਾ ਹੈ। ਇਸ ਆਪਣੇ-ਆਪ ਨੂੰ ਹੁਣ Overseas ਬਾਜ਼ਾਰ 'ਚ ਵੀ ਸਥਾਪਿਤ ਕਰ ਲਿਆ ਹੈ ਅਤੇ ਇਕ ਨਵਾਂ ਹੀ ਸਮਾਰਟਫੋਨ ਪੇਸ਼ ਕਰ ਕੇ ਇਕ ਨਵੀਂ ਦਿਸ਼ਾਂ ਤਹਿ ਕਰ ਲਈ ਹੈ।

ਇਸ ਨਵੇਂ ਸਮਾਰਟਫੋਨ ਨੂੰ ZTE Axon M vX ਤੋਂ ਲਾਂਚ ਕੀਤਾ ਗਿਆ ਹੈ। ਇਹ ਇਕ ਫਲੈਗਸ਼ਿਪ ਡਿਵਾਈਸ ਹੈ, ਅਤੇ ਇਸ 'ਚ ਦੋ 5.2 ਇੰਚ ਦੀ ਸਕਰੀਨ ਦਿੱਤੀ ਗਈ ਹੈ। ਜਿਸ ਨੂੰ ਫੋਲਡ ਕਰ ਕੇ ਤੁਸੀਂ ਇਕ ਰਿਵਾਇਤੀ ਸਮਾਰਟਫੋਨ ਦੀ ਸ਼ੇਪ 'ਚ ਵੀ ਬਦਲ ਸਕਦਾ ਹੈ। ਅਲੱਗ-ਅਲੱਗ ਯੂਜ਼ਰਸ ਦੀਆਂ ਜ਼ਰੂਰਤਾਂ ਨੂੰ ਸਮਝਦੇ ਹੋਏ ਇਸ 'ਚ ਤਿੰਨ ਅਲੱਗ-ਅਲੱਗ ਯੂਨੀਕ ਮੋਡਸ ਦਿੱਤੇ ਗਏ ਹਨ, ਜਿਸ ਨਾਲ ਯੂਜ਼ਰਸ ਇਸ ਨੂੰ ਹੋਰ ਵੀ ਆਸਾਨੀ ਨਾਲ ਇਸਤੇਮਾਲ ਕਰ ਸਕਦੇ ਹੋ।

ਡਿਊਲ ਮੋਡ ਦੇ ਮਾਧਿਅਮ ਰਾਹੀਂ ਯੂਜ਼ਰਸ ਇਸ ਦੀ ਅਲੱਗ-ਅਲੱਗ ਸਕਰੀਨ 'ਤੇ ਆਪਣੀ ਪਸੰਦ ਦੇ ਅਲੱਗ-ਅਲੱਗ ਐਪਸ ਨੂੰ ਓਪਨ ਕਰ ਸਕਦੇ ਹੋ। ਉਦਾਹਰਣ ਲਈ ਜੇਕਰ ਤੁਸੀਂ ਇਕ ਸਕਰੀਨ 'ਤੇ ਗੇਮਿੰਗ ਕਰ ਰਹੇ ਹੋ ਤਾਂ ਇਸ ਨਾਲ ਤੁਸੀਂ ਇਸ ਦੀ ਦੂਜੀ ਸਕਰੀਨ 'ਤੇ ਆਪਣੇ ਲਈ ਪੀਜ਼ਾ ਵੀ ਆਰਡਰ ਕਰ ਸਕਦੇ ਹੋ। ਇਸ ਦੀ ਸਕਰੀਨ ਨੂੰ ਇਕੱਠੇ ਵੀ ਵੀਡੀਓ ਅਤੇ ਗੇਮਿੰਗ ਦੌਰਾਨ ਇਸਤੇਮਾਲ ਕਰ ਸਕਦੇ ਹੋ ਅਤੇ ਇਸ ਨਾਲ ਤੁਹਾਨੂੰ ਇਕ ਅਲੱਗ ਹੀ ਐਕਸਪੀਰੀਅੰਸ ਮਿਲਣ ਵਾਲਾ ਹੈ। ਜੇਕਰ ਤੁਸੀਂ ਇਸ ਸਮਾਰਟਫੋਨ ਦੀ ਦੋਵੇਂ ਸਕਰੀਨ ਨੂੰ ਇਕੱਠੇ ਹੀ ਇਸਤੇਮਾਲ ਕਰੀਏ ਤਾਂ ਤੁਸੀਂ ਇਸ 'ਚ ਗੇਮਿੰਗ ਅਤੇ ਵੀਡੀਓ ਆਦਿ ਦਾ ਆਨੰਦ ਅਤੇ ਚੰਗੀ ਤਰ੍ਹਾਂ ਤੋਂ ਲੈ ਸਕਦੇ ਹੋ।

ZTE Mobile device ਦੇ CEO, Lixin Cheng ਨੇ ਕਿਹਾ ਹੈ ਕਿ 'ZTE Axon M' ਸਮਾਰਟਫੋਨ ਨੇ ਇਕ ਨਵੀਂ ਤਰ੍ਹਾਂ ਦੇ ਫੋਲਡੇਬਲ ਸਮਾਰਟਫੋਨ ਸ਼੍ਰੇਣੀ ਨੂੰ ਜਨਮ ਦਿੱਤਾ ਹੈ, ਇਸ ਤੋਂ ਇਲਾਵਾ ਜ਼ੈੱਡ. ਟੀ. ਈ. ਇਸ ਖੇਤਰ 'ਚ ਜ਼ਿਆਦਾ ਨਿਵੇਸ਼ ਕਰ ਰਿਹਾ ਹੈ ਅਤੇ ਆਪਣੇ-ਆਪ ਨੂੰ ਸਭ ਤੋਂ ਉੱਪਰ ਚਾਹੁੰਦਾ ਹੈ। ਨਵੰਬਰ ਦੀ ਸ਼ੁਰੂਆਤ ਤੋਂ ਹੀ ਤੁਸੀਂ ਇਸ ਸਮਾਰਟਫੋਨ ਨੂੰ AT&T ਦੇ ਮਾਧਿਅਮ ਰਾਹੀਂ ਖਰੀਦ ਸਕੋਗੇ ਅਤੇ ਇਸ ਦੀ ਕੀਮਤ 24,17 ਡਾਲਰ ਹੈ।


Related News