ZTE Axon 8 ਸਮਾਰਟਫੋਨ ਦੀ ਜਾਣਕਾਰੀ ਹੋਈ ਲੀਕ

Thursday, Jun 08, 2017 - 06:29 PM (IST)

ZTE Axon 8 ਸਮਾਰਟਫੋਨ ਦੀ ਜਾਣਕਾਰੀ ਹੋਈ ਲੀਕ

ਜਲੰਧਰ-ZTE ਕੁਝ ਖਬਰਾਂ ਦੇ ਅਨੁਸਾਰ ZTE Axon 7 ਦੀ ਹੀ ਪੀੜ੍ਹੀ ਦੇ ਨਵੇਂ ਸਮਾਰਟਫੋਨ 'ਤੇ ਕੰਮ ਕਰ ਰਿਹਾ ਹੈ। ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ ਬੇਂਚਮਾਰਕ ਸਾਈਟ GFX ਬੇਂਚ 'ਤੇ A2018 ਮਾਡਲ ਨੰਬਰ ਤੋਂ ਇਕ ਸਮਾਰਟਫੋਨ ਨੂੰ ਦੇਖਿਆ ਗਿਆ ਹੈ ਇਸ ਸਮਾਰਟਫੋਨ ਨੂੰ ਕਿਹਾ ਜਾ ਰਿਹਾ ਹੈ ਕਿ ਇਹ ZTE Axon 8 ਹੋਣ ਵਾਲਾ ਹੈ। 
ਜੇਕਰ ਗੱਲ ਕਰੀਏ ਤਾਂ ਇਸ ਲਿਸਟਿੰਗ ਦੀ ਤਾਂ ਫੋਨ A2018 ਮਾਡਲ ਨੰਬਰ ਵਾਲੇ ਸਮਾਰਟਫੋਨ 'ਚ ਇਕ 5.5 ਇੰਚ ਦੀ ਡਿਸਪਲੇ ਜੋ ਇਕ  QHD ਰੈਜ਼ੋਲੂਸ਼ਨ 2560*1440 ਪਿਕਸਲ ਦੀ ਸਕਰੀਨ ਹੈ ਇਸ ਦੇ ਇਲਾਵਾ ਇਸ 'ਚ ਸਨੈਪਡ੍ਰੈਗਨ 820 ਚਿਪਸੈਟ ਹੋਣ ਵਾਲਾ ਹੈ ਜੋ ਕਿ ਇਕ 2.1GHz ਦਾ ਕਵਾਡ-ਕੋਰ ਪ੍ਰੋਸੈਸਰ ਹੋਣ ਵਾਲਾ ਹੈ ਜੋ ਇਕ ਐਂਡ੍ਰਨੋ 530GPUਨਾਲ ਵੀ ਲੈਸ ਹੋਵੇਗਾ। ਸਨੈਪਡ੍ਰੈਗਨ 820 ਪ੍ਰੋਸੈਸਰ ਨੂੰ ਅਸੀਂ 2016 'ਚ ਪੇਸ਼ ਕੀਤੇ ਗਏ ਕੁਝ ਸਮਾਰਟਫੋਨ ਵਰਗੇ ਸੈਮਸੰਗ ਗੈਲੇਕਸੀ  S7 Edge, LG G5, LG V20, Oneplus 3, HTC 10  ਅਤੇ ਹੋਰ 'ਚ ਦੇਖ ਚੁੱਕੇ ਹੈ।
ZTE Axon 8  'ਚ ਹੋਣ ਵਾਲੇ ਸਨੈਪਡ੍ਰੈਗਨ 820 ਪ੍ਰੋਸੈਸਰ ਦੇ ਨਾਲ ਫੋਨ 'ਚ ਇਕ 4GB ਦੀ ਰੈਮ ਵੀ ਹੋ ਸਕਦੀ ਹੈ ਇਸ ਦੇ ਇਲਾਵਾ ਫੋਨ 'ਚ 128 GB ਦੀ ਇੰਟਰਨਲ ਸਟੋਰੇਜ਼ ਹੋ ਸਕਦੀ ਹੈ। ਫੋਨ 'ਚ ਇਕ 12 ਮੈਗਾਪਿਕਸਲ ਦਾ ਰਿਅਰ ਕੈਮਰਾ ਮੌਜ਼ੂਦ ਹੋਣ ਦੇ ਆਸਾਰ ਹੈ ਜੋ 4Kਵੀਡੀਓ ਸ਼ੂਟ ਕਰਨ ਲਈ ਸਮੱਰਥ ਹੋਣਗੇ। ਜੇਕਰ ਸੈਲਫੀ ਦੇ ਲਈ ਫੋਨ 'ਚ ਮੌਜ਼ੂਦ ਕੈਮਰੇ ਦੀ ਗੱਲ ਕਰੀਏ ਤਾਂ ਇਹ ਸਮਾਰਟਫੋਨ 8 ਮੈਗਾਪਿਕਸਲ ਦੇ ਫ੍ਰੰਟ ਕੈਮਰੇ ਨਾਲ ਵੀ ਲੈਸ ਹੋ ਸਕਦਾ ਹੈ  ਇਸ ਦੇ ਇਲਾਵਾ ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ ਫੋਨ ਐਂਡਰਾਈਡ 6.0.1 ਮਾਸ਼ਮੈਲੋ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ ਇਸ ਆਪਣੇ ZTE Axon 7 ਸਮਾਰਟਫੋਨ ਦੇ ਇਲਾਵਾ ਕੰਪਨੀ ਨੇ ਆਪਣੇ ZTE Axon 7s max ਅਤੇ ZTE Axon 7 max  ਵੀ ਲਾਂਚ ਕਰ ਚੁੱਕੀ ਹੈ।
ਕੰਪਨੀ  ਦੇ ਅਨੁਸਾਰ Axon 7s Max ਅਤੇ Axon 7Max  ਸਮਾਰਟਫੋਨ '' ਸਿਸਟੇਮੈਟਿਕ ਇੰਟੀਗ੍ਰੇਸ਼ਨ ਆਫ ਇੰਟੈਂਲੀਜੈਂਟ ਇਨਕ੍ਰਿਪਸ਼ਨ '' ਦੇ ਨਾਲ ਆਉਦੇ ਹਨ ਕੰਪਨੀ ਦੁਆਰਾ ਪੇਸ਼ ਕੀਤਾ ਗਿਆ Axon 7s Max ਸਮਾਰਟਫੋਨ ਕਵਾਲਕਾਮ ਸਨੈਪਡ੍ਰੈਗਨ 821 ਪ੍ਰੋਸੈਸਰ  'ਤੇ ਅਧਾਰਿਤ  ਹੈ। Axon 7 Max 'ਚ 4,100 mAh ਦੀ ਨਾਨ ਰੀਮੂਵਬੇਲ ਬੈਟਰੀ ਦਿੱਤੀ ਗਈ ਹੈ। ਫਿਲਹਾਲ ਕੰਪਨੀ ਨੇ ਇਨ੍ਹਾਂ ਦੋਨੋਂ ਫੋਨ ਦੇ ਬਾਰੇ 'ਚ ਜਿਅਦਾ ਜਾਣਕਾਰੀ ਨਹੀਂ ਦਿੱਤੀ ਹੈ। ਜਾਣਕਾਰੀ ਦੇ ਅਨੁਸਾਰ ਇਹ ਦੋਨੋ ਫੋਨ 23 ਭਾਸ਼ਾਵਾਂ ਤੱਕ ਟੈਕਸਟ ਟ੍ਰਾਂਸਲੇਸ਼ਨ ਦੇ ਲਈ ਰਿਅਲ ਟਾਇਮ ਵਾਇਸ ਸਪੋਟ ਦਿੱਤਾ ਗਿਆ ਹੈ ਅਤੇ ਕਈ ਦੂਜੇ ਇੰਟੈਲੀਜੈਂਟ ਵਾਇਸ ਫੰਕਸ਼ਨ ਵੀ ਹੈ।
ਦੱਸ ਦਿੱਤਾ ਜਾਂਦਾ ਹੈ ਕਿ Axon 7 ਨੂੰ ਜ਼ੈੱਡ ਟੀ ਈ ਨੇ ਪਿਛਲੇ ਸਾਲ ਚੀਨ 'ਚ ਬੇਂਸਿਕ, ਸਟੈਂਡਰਡ ਅਤੇ ਪ੍ਰੀਮਿਅਮ ਤਿੰਨ ਕਲਰ  ਵੇਂਰੀਅੰਟ 'ਚ ਲਾਂਚ ਕੀਤਾ ਸੀ। ਇਸ ਸਮਾਰਟਫੋਨ ਦੀ ਸਭ ਤੋਂ ਵੱਡੀ ਖਾਸੇਅਤ ਇਸ 'ਚ ਦਿੱਤਾ ਗਿਆ ਡਿਊਲ ਫ੍ਰੰਟ ਸਪੀਕਰ ਸੀ। ਉਮੀਦ ਕੀਤੀ ਜਾ ਰਹੀਂ ਹੈ ਕਿ ਕੰਪਨੀ Axon 7 ਦੇ ਕੁਝ ਖਾਸ ਫੀਚਰ ਨੂੰ Axon 7s  ਅਤੇ Axon 7 Max  ਸਮਾਰਟਫੋਨ 'ਚ ਦਿੱਤਾ ਗਿਆ ਹੈ।


Related News