ਜਨਵਰੀ ’ਚ ਇਕ ਵੀ ਨੈਨੋ ਕਾਰ ਨਾ ਬਣੀ, ਨਾ ਵਿਕੀ

Wednesday, Feb 06, 2019 - 10:32 AM (IST)

ਜਨਵਰੀ ’ਚ ਇਕ ਵੀ ਨੈਨੋ ਕਾਰ ਨਾ ਬਣੀ, ਨਾ ਵਿਕੀ

ਆਟੋ ਡੈਸਕ– ਟਾਟਾ ਮੋਟਰਸ ਦੀ ‘ਨੈਨੋ’ ਕਾਰ ਦੇ ਭਵਿੱਖ ਨੂੰ ਲੈ ਕੇ ਸਮੁੱਚੀਆਂ ਅਟਕਲਾਂ ਦੇ ਵਿਚਾਲੇ ਕੰਪਨੀ ਨੇ ਜਨਵਰੀ ਵਿਚ ਇਕ ਵੀ ਨੈਨੋ ਕਾਰ ਨਹੀਂ ਬਣਾਈ। ਇਹੀ ਨਹੀਂ ਇਸ ਮਹੀਨੇ ਕੰਪਨੀ ਨੇ ਇਕ ਵੀ ਕਾਰ ਦੀ ਵਿਕਰੀ ਨਹੀਂ ਕੀਤੀ ਹੈ। ਟਾਟਾ ਮੋਟਰਸ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ਵਿਚ ਕਿਹਾ ਕਿ ਉਸ ਨੇ ਇਸ ਸਾਲ ਜਨਵਰੀ ਵਿਚ ਇਕ ਵੀ ਨੈਨੋ ਕਾਰ ਦਾ ਉਤਪਾਦਨ ਨਹੀਂ ਕੀਤਾ, ਜਦੋਂ ਕਿ ਜਨਵਰੀ, 2018 ਵਿਚ ਕੰਪਨੀ ਨੇ 83 ਇਕਾਈਆਂ ਦਾ ਉਤਪਾਦਨ ਕੀਤਾ ਸੀ।

ਇਸੇ ਤਰ੍ਹਾਂ ਜਨਵਰੀ, 2019 ਵਿਚ ਇਕ ਵੀ ਨੈਨੋ ਦੀ ਵਿਕਰੀ ਨਹੀਂ ਹੋਈ, ਜਦੋਂ ਕਿ ਪਿਛਲੇ ਸਾਲ ਇਸ ਮਹੀਨੇ 62 ਨੈਨੋ ਕਾਰਾਂ ਵੇਚੀਆਂ ਗਈਆਂ ਸਨ। ਇਸ ਤੋਂ ਇਲਾਵਾ ਕੰਪਨੀ ਨੇ ਇਸ ਦਾ ਐਕਸਪੋਰਟ ਵੀ ਨਹੀਂ ਕੀਤਾ ਹੈ। ਟਾਟਾ ਮੋਟਰਸ ਦੇ ਅਧਿਕਾਰੀਆਂ ਨੇ ਹਾਲ ਹੀ ਵਿਚ ਨੈਨੋ ਦੇ ਉਤਪਾਦਨ ਅਤੇ ਵਿਕਰੀ ਨੂੰ ਅਪ੍ਰੈਲ, 2020 ਤੋਂ ਬੰਦ ਕਰਨ ਦਾ ਸੰਕੇਤ ਦਿੱਤਾ ਸੀ। ਕੰਪਨੀ ਦੀ ਰਤਨ ਟਾਟਾ ਦੀ ‘ਡਰੀਮ ਕਾਰ’ ਵਿਚ ਹੋਰ ਜ਼ਿਆਦਾ ਨਿਵੇਸ਼ ਨਾ ਕਰਨ ਦੀ ਯੋਜਨਾ ਹੈ ਕਿਉਂਕਿ ਇਹ ਬੀ. ਐੱਸ.-6 ਸਟੈਂਡਰਡ ਅਤੇ ਹੋਰ ਸੁਰੱਖਿਆ ਨਿਯਮਾਂ ਦੀ ਪਾਲਣਾ ਨਹੀਂ ਕਰਦੀ ਹੈ। ਕੰਪਨੀ ਦੇ ਬੁਲਾਰੇ ਨੇ ਕਿਹਾ, ‘‘ਫਿਲਹਾਲ ਗਾਹਕਾਂ ਦੀ ਮੰਗ ਨੂੰ ਪੂਰਾ ਕਰਨ ਲਈ ਅਸੀਂ ਨੈਨੋ ਦਾ ਉਤਪਾਦਨ ਜਾਰੀ ਰੱਖਾਂਗੇ।’’ 


Related News