Zebronics ਨੇ ਲਾਂਚ ਕੀਤਾ ਨਵਾਂ UFO ਬਲੂਟੁੱਥ ਸਪੀਕਰ
Thursday, May 05, 2016 - 06:08 PM (IST)

ਜਲੰਧਰ : ਭਾਰਤ ''ਚ ਕੰਪਿਊਟਰ ਐਕਸਸਰੀਜ਼ ਦੇ ਨਾਂ ਨਾਲ ਮਸ਼ਹੂਰ ਕੰਪਨੀ Zebronics ਨੇ ਆਪਣੀ ਸਪੀਕਰ ਦੀ ਰੇਂਜ ਨੂੰ ਅਤੇ ਵਧਾਉਂਦੇ ਹੋਏ LED ਡਿਸਪਲੇ ਦੇ ਨਾਲ ਨਵਾਂ ਵਾਇਰਲੈੱਸ ਬਲੂਟੂਥ ਸਪੀਕਰ 2999 ਰੁਪਏ ਕੀਮਤ ''ਚ ਲਾਂਚ ਕੀਤਾ ਹੈ, ਜਿਸ ਦੇ ਡਿਜਾਇਨ ਨੂੰ ਕੰਪਨੀ ਨੇ UFO ਦੀ ਤਰ੍ਹਾਂ ਬਣਾਇਆ ਹੈ।
ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੇਸ ਸਟੇਸ਼ਨ ''ਤੇ ਹੀ ਕੰਟਰੋਲ ਬਟਨ ਦਿੱਤੇ ਗਏ ਹਨ ਜਿਸ ਨਾਲ ਤੁਸੀਂ ਹਾਈ-ਐਂਡ ਆਡੀਓ ਨੂੰ ਕੰਟਰੋਲ ਕਰ ਸਕਣਗੇ। ਇਸ ਦੇ ਡਿਊਲ-ਮਾਇਕ੍ਰੋਫੋਨ ਦੀ ਮਦਦ ਨਾਲ ਤੁਸੀਂ ਹੈਂਡਸ ਫ੍ਰੀ ਕਾਲਿੰਗ ਵੀ ਕਰ ਸਕਦੇ ਹੋ। ਬੈਟਰੀ ਦੀ ਗੱਲ ਕੀਤੀ ਜਾਵੇ ਤਾਂ ਇਸ ''ਚ 1400mAh ਸਮਰੱਥਾ ਵਾਲੀ ਬੈਟਰੀ ਦਿੱਤੀ ਗਈ ਹੈ ਜੋ ਲੰਬੇ ਸਮੇਂ ਤੱਕ ਗਾਣੇ ਸੁਣਨ ''ਚ ਮਦਦ ਕਰੇਗੀ। 3. 5mm AuX-ਇਸ ਕੇਬਲ ਦੇ ਨਾਲ ਇਸ ਨੂੰ ਤੁਸੀਂ ਮੋਬਾਇਲ ਫੋਨ, ਟੈਬਲੇਟ ਅਤੇ ਆਈਪੈਡ ਨਾਲ ਕਨੈੱਕਟ ਕਰ ਸਕਦੇ ਹੋ।