YU Yunique 2 ਸਮਾਰਟਫੋਨ ਭਾਰਤ ''ਚ ਲਾਂਚ ਤੋਂ ਪਹਿਲਾਂ ਹੀ ਰਿਟੇਲ ਬਾਕਸ ਨਾਲ ਹੋਇਆ ਲੀਕ
Thursday, Jul 20, 2017 - 04:17 PM (IST)

ਜਲੰਧਰ- ਹਾਲ ਹੀ 'ਚ ਮਾਈਕ੍ਰੋਮੈਕਸ ਦੇ ਸਬ-ਬ੍ਰਾਂਡ YU ਵੱਲੋਂ ਭਾਰਤ 'ਚ ਆਪਣਾ 8,999 ਰੁਪਏ ਦੀ ਕੀਮਤ 'ਚ ਆਉਣ ਵਾਲਾ ਸਮਾਰਟਫੋਨ YUREKA Black ਪੇਸ਼ ਕੀਤਾ ਸੀ। ਪਿਛਲੇ ਸਾਲ ਕੰਪਨੀ ਨੇ ਆਪਣੇ YU Yunique Plus ਸਮਾਰਟਫੋਨ ਨੂੰ ਵੀ ਪੇਸ਼ ਕੀਤਾ ਸੀ। ਇਹ ਕੰਪਨੀ ਵੱਲੋਂ ਪੇਸ਼ ਕੀਤਾ ਗਿਆ ਇਕ ਐਂਟਰੀ ਲੈਵਲ ਸਮਾਰਟਫੋਨ ਸੀ ਅਤੇ ਹੁਣ ਕੰਪਨੀ ਇਸ ਸਮਾਰਟਫੋਨ ਦੀ ਪੀੜੀ ਦੇ ਨਵੇਂ ਸਮਾਰਟਫੋਨ YU Yunique 2 ਨੂੰ ਜਲਦ ਹੀ ਪੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਸਮਾਰਟਫੋਨ ਨੂੰ 24 ਜੁਲਾਈ ਨੂੰ ਪੇਸ਼ ਕੀਤਾ ਜਾ ਸਕਦਾ ਹੈ।
ਇਸ ਸਮਾਰਟਫੋਨ ਦੇ ਫਰੰਟ ਪੈਨਲ ਨੂੰ ਵੀ ਇਸ ਬਾਕਸ 'ਤੇ ਦੇਖ ਸਕਦੇ ਹੋ। ਇਸ ਤੋਂ ਇਲਾਵਾ ਡਿਸਪਲੇ ਦੇ ਉੱਪਰਲੇ ਪਾਸੇ ਇਸ ਦੇ ਈਅਰਪੀਸ, ਫਰੰਟ ਕੈਮਰਾ ਅਤੇ ਪ੍ਰੋਕਸਿਮਿਟੀ ਸੈਂਸਰ ਨੂੰ ਦੇਖ ਸਕਦੇ ਹੋ। ਇਸ ਤੋਂ ਇਲਾਵਾ ਇਸ ਦੇ ਨੇਵੀਗੇਸ਼ਨ ਬਟਨਸ ਨੂੰ ਡਿਸਪਲੇ ਦੇ ਨੀਚੇ ਦੇਖਿਆ ਜਾ ਸਕਦਾ ਹੈ।
YUਸਮਾਰਟਫੋਨ ਮਾਡਲ ਨੰਬਰ YU5011 ਅਤੇ YU5012 ਨੂੰ ਗੀਕਬੈਂਚ 'ਤੇ ਦੇਖਿਆ ਗਿਆ ਸੀ। ਇਨ੍ਹਾਂ ਦੋਵੇਂ ਹੀ ਸਮਰ ਫੋਨਜ਼ 'ਚ ਮੀਡੀਆਟੇਕ ਦਾ MT6737 ਕਵਾਡ-ਕੋਰ ਪ੍ਰੋਸੈਸਰ ਮੌਜੂਦ ਹੈ, ਜਿਸ ਦੀ ਕਲਾਕ ਸਪੀਡ 1.2GHz ਹੈ। ਨਾਲ ਹੀ ਦੋਵੇਂ ਹੀ ਸਮਾਰਟਫੋਨਜ਼ ਐਂਡਰਾਇਡ 7.0 ਨੂਗਟ 'ਤੇ ਕੰਮ ਕਰਦੇ ਹਨ। YU5011 ਸਮਾਰਟਫੋਨ 'ਚ 2 ਜੀ. ਬੀ. ਰੈਮ ਮੌਜੂਦ ਹੈ ਨਾਲ ਹੀ YU5012 'ਚ ਤੁਹਾਨੂੰ 3 ਜੀ. ਬੀ. ਦੀ ਰੈਮ ਮਿਲ ਰਹੀ ਹੈ।