ਸਾਵਧਾਨ! YouTube ਰਾਹੀਂ ਵੀ ਤੁਹਾਡੇ ਫੋਨ 'ਚ ਆ ਸਕਦੈ ਵਾਇਰਸ, ਇਹ ਹੈ ਬਚਣ ਦਾ ਤਰੀਕਾ
Thursday, Mar 16, 2023 - 03:02 PM (IST)
ਗੈਜੇਟ ਡੈਸਕ- ਯੂਟਿਊਬ ਅੱਜ ਦੁਨੀਆ ਦਾ ਇਕ ਅਜਿਹਾ ਅੱਡਾ ਬਣ ਗਿਆ ਹੈ ਜਿੱਥੇ ਹਰ ਤਰ੍ਹਾਂ ਦੇ ਟਿਪਸ ਅਤੇ ਜਾਣਕਾਰੀ ਵੀਡੀਓ ਦੇ ਰੂਪ 'ਚ ਉਪਲੱਬਧ ਹੈ। ਪੂਰੀ ਦੁਨੀਆ 'ਚ ਯੂਟਿਊਬ ਦੇ ਕਰੀਬ 2.5 ਅਰਬ ਯੂਜ਼ਰਜ਼ ਹਨ ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਯੂਟਿਊਬ ਵੀਡੀਓ ਰਾਹੀਂ ਵੀ ਤੁਹਾਡੇ ਫੋਨ 'ਚ ਮਾਲਵੇਅਰ ਆ ਸਕਦੇ ਹਨ। ਇਸਦੀ ਜਾਣਕਾਰੀ ਸਾਈਬਰ ਇੰਟੈਲੀਜੈਂਸ ਫਰਮ CloudSEK ਨੇ ਦਿੱਤੀ ਹੈ। ਆਓ ਜਾਣਦੇ ਹਾਂ ਕਿਵੇਂ...
ਇਹ ਵੀ ਪੜ੍ਹੋ– Airtel ਦੇ ਪੈਸਾ ਵਸੂਲ ਪਲਾਨ, ਮਹੀਨੇ ਦੇ ਰੀਚਾਰਜ 'ਚ 90 ਦਿਨ ਲਈ ਮਿਲੇਗਾ Disney+ Hotstar
CloudSEK ਨੇ ਨਵੰਬਰ 2022 ਤੋਂ ਲੈ ਕੇ ਹੁਣ ਤਕ ਦੀ ਰਿਪੋਰਟ ਜਾਰੀ ਕੀਤੀ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਹਰ ਮਹੀਨੇ ਮਾਲਵੇਅਰ ਵਾਲੀਆਂ ਯੂਟਿਊਬ ਵੀਡੀਓਜ਼ 'ਚ 200-300 ਫੀਸਦੀ ਦਾ ਵਾਧਾ ਹੋ ਰਿਹਾ ਹੈ। ਇਨ੍ਹਾਂ ਮਾਲਵੇਅਰ ਦੀ ਪਛਾਣ Vidar, RedLine ਅਤੇ Raccoon ਦੇ ਰੂਪ 'ਚ ਹੋਈ ਹੈ।
ਮਾਲਵੇਅਰ ਵਾਲੇ ਲਿੰਕ ਅਜਿਹੀਆਂ ਯੂਟਿਊਬ ਵੀਡੀਓਜ਼ ਦੇ ਨਾਲ ਸਭ ਤੋਂ ਵੱਧ ਹਨ ਜਿਨ੍ਹਾਂ 'ਚ ਸਾਫਟਵੇਅਰ ਦੇ ਕ੍ਰੈਕ ਵਰਜ਼ਨ ਨੂੰ ਵੀ ਫ੍ਰੀ 'ਚ ਡਾਊਨਲੋਡ ਕਰਨ ਦੀ ਗੱਲ ਕਹੀ ਗਈ ਹੈ। ਆਮਤੌਰ 'ਤੇ ਲੋਕ Photoshop, Premiere Pro, Autodesk 3ds Max ਅਤੇ AutoCAD ਵਰਗੇ ਸਾਫਟਵੇਅਰ ਦੇ ਕ੍ਰੈਕ ਵਰਜ਼ਨ ਨੂੰ ਡਾਊਨਲੋਡ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਤਰ੍ਹਾਂ ਦੀਆਂ ਵੀਡੀਓ ਆਮਤੌਰ 'ਤੇ ਸਕਰੀਨ ਰਿਕਾਰਡਰ ਐਪ ਰਾਹੀਂ ਬਣਾਈਆਂ ਜਾਂਦੀਆਂ ਹਨ ਪਰ ਪਿਛਲੇ ਕੁਝ ਮਹੀਨਿਆਂ ਤੋਂ ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਪਲੇਟਫਾਰਮ ਜਿਵੇਂ Synthesia ਅਤੇ D-ID ਦੀ ਮਦਦ ਨਾਲ ਬਣਾਈਆਂ ਜਾ ਰਹੀਆਂ ਹਨ। ਇਹ ਪਲੇਟਫਾਰਮ ਫ੍ਰੀ 'ਚ ਸਰਵਿਸ ਤਾਂ ਦੇ ਰਿਹੇ ਹਨ ਪਰ ਮਾਲਵੇਅਰ ਫੈਲਾਉਣ ਦਾ ਕੰਮ ਵੀ ਕਰ ਰਹੇ ਹਨ।
ਇਹ ਵੀ ਪੜ੍ਹੋ– ਜੀਓ ਨੇ ਲਾਂਚ ਕੀਤਾ ਪੋਸਟਪੇਡ ਫੈਮਿਲੀ ਪਲਾਨ ‘ਜੀਓ ਪਲੱਸ’, ਮਿਲਣਗੇ ਇਹ ਫਾਇਦੇ
ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਯੂਟਿਊਬ ਦਾ ਰੀਵਿਊ ਪ੍ਰੋਸੈਸ ਅਜਿਹੇ ਸਾਈਬਰ ਅਪਰਾਧੀਆਂ ਨੂੰ ਆਪਣੇ ਪਲੇਟਫਾਰਮ 'ਤੇ ਜ਼ਿਆਦਾ ਦਿਨਾਂ ਤਕ ਟਿਕਣ ਨਹੀਂ ਦਿੰਦਾ। ਜਿਵੇਂ ਹੀ ਪਤਾ ਚਲਦਾ ਹੈ ਕਿ ਕਿਸੇ ਵੀਡੀਓ ਤੋਂ ਕਈ ਯੂਜ਼ਰਜ਼ ਨੂੰ ਪਰੇਸ਼ਾਨੀ ਹੋਈ ਹੈ ਤਾਂ ਯੂਟਿਊਬ ਅਜਿਹੀ ਵੀਡੀਓ ਨੂੰ ਹਟਾ ਦਿੰਦਾ ਹੈ। ਇਸਤੋਂ ਇਲਾਵਾ ਵੀਡੀਓ ਅਪਲੋਡ ਕਰਨ ਵਾਲੇ ਅਕਾਊਂਟ ਨੂੰ ਵੀ ਬੈਨ ਕੀਤਾ ਜਾਂਦਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੀਆਂ ਵੀਡੀਓਜ਼ ਦੇ ਨਾਲ infostealers ਮਾਲਵੇਅਰ ਮਿਲੇ ਹਨ ਜਿਨ੍ਹਾਂ ਨੂੰ ਖਾਸਤੌਰ 'ਤੇ ਕੰਪਿਊਟਰ ਜਾਂ ਡਿਵਾਈਸ 'ਚੋਂ ਜ਼ਰੂਰੀ ਜਾਣਕਾਰੀ ਇਕੱਠੀ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੁੰਦਾ ਹੈ।
ਇਹ ਵੀ ਪੜ੍ਹੋ– ਸਮਾਰਟਫੋਨ ਦੀ ਸਕਿਓਰਿਟੀ ਟੈਸਟਿੰਗ ਦੀਆਂ ਖ਼ਬਰਾਂ ਦੌਰਾਨ ਕੇਂਦਰੀ ਮੰਤਰੀ ਦਾ ਵੱਡਾ ਬਿਆਨ ਆਇਆ ਸਾਹਮਣੇ
ਬਚਣ ਦਾ ਤਰੀਕਾ
ਇਨ੍ਹਾਂ ਮਾਲਵੇਅਰ ਲਿੰਕ ਤੋਂ ਬਚਣ ਦਾ ਪਹਿਲਾ ਤਰੀਕਾ ਇਹੀ ਹੈ ਕਿ ਕਿਸੇ ਯੂਟਿਊਬ ਵੀਡੀਓ ਦੇ ਨਾਲ ਦਿਸ ਰਹੇ ਲਿੰਕ 'ਤੇ ਕਲਿੱਕ ਨਾ ਕਰੋ। ਆਮਤੌਰ 'ਤੇ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਇਸ ਤਰ੍ਹਾਂ ਦੇ ਲਿੰਕ ਦਿੱਤੇ ਜਾਂਦੇ ਹਨ। ਇਨ੍ਹਾਂ ਲਿੰਕ ਦੇ ਨਾਲ ਕਿਸੇ ਸਾਫਟਵੇਅਰ ਦੇ ਕ੍ਰੈਕ ਵਰਜ਼ਨ ਨੂੰ ਡਾਊਨਲੋਡ ਕਰਨ ਦਾ ਝਾਂਸਾ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ– ਬੱਚਿਆਂ ਦੀਆਂ ਤਸਵੀਰਾਂ ਆਨਲਾਈਨ ਪੋਸਟ ਕਰਨ ਖ਼ਿਲਾਫ਼ ਫਰਾਂਸ ਦੀ ਸਖ਼ਤੀ, ਜਲਦ ਲੈ ਸਕਦੈ ਵੱਡਾ ਫ਼ੈਸਲਾ