YouTube ਦਾ ਆਨਲਾਈਨ ਸਟੋਰ ਜਲਦ ਹੋਵੇਗਾ ਲਾਂਚ, ਪਿਛਲੇ 18 ਮਹੀਨਿਆਂ ਤੋਂ ਚੱਲ ਰਹੀ ਤਿਆਰੀ

08/13/2022 2:10:30 PM

ਗੈਜੇਟ ਡੈਸਕ– ਯੂਟਿਊਬ ਜਲਦ ਹੀ ਆਪਣਾ ਪਹਿਲਾ ਆਨਲਾਈਨ ਸਟੋਰ ਲਾਂਚ ਕਰਨ ਵਾਲਾ ਹੈ। ਸ਼ੁੱਕਰਵਾਰ ਨੂੰ ਸਟ੍ਰੀਟ ਜਨਰਲ ਦੀ ਇਕ ਰਿਪੋਰਟ ’ਚ ਇਸਦਾ ਦਾਅਵਾ ਕੀਤਾ ਗਿਆ ਹੈ। ਯੂਟਿਊਬ ਦਾ ਆਨਲਾਈਨ ਸਟੋਰ ਸਟ੍ਰੀਮਿੰਗ ਵੀਡੀਓ ਸਰਕਿਸ ਲਈ ਹੋਵੇਗਾ। ਰਿਪੋਰਟ ਮੁਤਾਬਕ, YouTube ਇਸ ਲਈ ਵੱਡੀਆਂ ਐਂਟਰਟੈਨਮੈਂਟ ਕੰਪਨੀਆਂ ਨਾਲ ਗੱਲ ਕਰ ਰਿਹਾ ਹੈ। ਯੂਟਿਊਬ ਦੇ ਆਨਲਾਈਨ ਸਟੋਰ ਦਾ ਨਾਂ ‘channel store’ ਹੋਵੇਗਾ।

ਕਿਹਾ ਜਾ ਰਿਹਾ ਹੈ ਕਿ ਯੂਟਿਊਬ ਆਪਣੇ ਆਨਲਾਈਨ ਸਟੋਰ ਲਈ ਪਿਛਲੇ 18 ਮਹੀਨਿਆਂ ਤੋਂ ਕੰਮ ਕਰ ਰਿਹਾ ਹੈ, ਹਾਲਾਂਕਿ ਇਸਦੀ ਜਾਣਕਾਰੀ ਪਹਿਲੀ ਵਾਰ ਸਾਹਮਣੇ ਆਈ ਹੈ। ਯੂਟਿਊਬ ਨੇ ਇਸ ਰਿਪੋਰਟ ’ਤੇ ਅਜੇ ਤਕ ਅਧਿਕਾਰਤ ਤੌਰ ’ਤੇ ਕੁਝ ਨਹੀਂ ਕਿਹਾ। 

ਯੂਟਿਊਬ ਦੀ ਯੋਜਨਾ ਸੈਟੇਲਾਈਟ ਟੀਵੀ ਵਾਲੇ ਯੂਜ਼ਰਸ ਨੂੰ ਸਬਸਕ੍ਰਿਪਸ਼ਨ ਆਧਾਰਿਤ ਵੀਡੀਓ ਸਟ੍ਰੀਮਿੰਗ ਸੇਵਾ ’ਤੇ ਲਿਆਉਣ ਦੀ ਹੈ। ਆਪਣੇ ਆਨਲਾਈਨ ਸਟੋਰ ਦੀ ਲਾਂਚਿੰਗ ਤੋਂ ਬਾਅਦ YouTube, Roku ਅਤੇ Apple ਵਰਗੀਆਂ ਕੰਪਨੀਆਂ ਦੀ ਲਿਸਟ ’ਚ ਆ ਜਾਵੇਗਾ। ਰੋਕੁ ਅਤੇ ਐਪਲ ਕੋਲ ਪਹਿਲਾਂ ਤੋਂ ਹੀ ਸਬਸਕ੍ਰਿਪਸ਼ਨ ਆਧਾਰਿਤ ਵੀਡੀਓ ਸਟ੍ਰੀਮਿੰਗ ਸਰਵਿਸ ਹੈ। 


Rakesh

Content Editor

Related News