ਯੂਟਿਊਬ ਨੇ ਕੀਤੇ ਵੱਡੇ ਬਦਲਾਅ, ਹੁਣ ਨਹੀਂ ਕਰ ਸਕੋਗੇ ਇਹ ਕੰਮ ! ਯੂਜ਼ਰਸ ਤੇ ਕ੍ਰਿਏਟਰਸ ’ਤੇ ਪਵੇਗਾ ਅਸਰ
Saturday, Jul 02, 2022 - 04:05 PM (IST)
ਗੈਜੇਟ ਡੈਸਕ– ਗੂਗਲ ਦੀ ਮਲਕੀਅਤ ਵਾਲਾ ਵੀਡੀਓ ਸਟ੍ਰੀਮਿੰਗ ਪਲੇਟਫਾਰਮ ‘ਯੂਟਿਊਬ’ ਇਕ ਵੱਡੀ ਅਪਡੇਟ ਲੈ ਕੇ ਆ ਰਿਹਾ ਹੈ ਜਿਸ ਵਿਚ ਨਵੇਂ ਫੀਚਰਜ਼ ਜੋੜੇ ਗਏ ਹਨ। ਯੂਟਿਊਬ ਦੇ ਇਸ ਨਵੇਂ ਫੀਚਰ ਦੇ ਆਉਣ ਤੋਂ ਬਾਅਦ ਕਿਸੇ ਚੈਨਲ ਜਾਂ ਵੀਡੀਓ ’ਤੇ ਆਉਣ ਵਾਲੇ ਫਰਜ਼ੀ ਜਾਂ ਸਪੈਮ ਕੁਮੈਂਟ ’ਤੇ ਲਗਾਮ ਲੱਗੇਗੀ। ਯੂਟਿਊਬ ਨੇ ਇਹ ਵੀ ਕਿਹਾ ਹੈ ਕਿ ਹੁਣ ਕਿਸੇ ਚੈਨਲ ਦੇ ਸਬਸਕ੍ਰਾਈਬਰ ਦੀ ਗਿਣਤੀ ਨੂੰ ਲੁਕਾਇਆ ਨਹੀਂ ਜਾ ਸਕੇਗਾ। ਸਪੈਮ ਕੁਮੈਂਟ ’ਤੇ ਲਗਾਮ ਲਗਾਉਣ ਲਈ ਯੂਟਿਊਬ ਨੇ ਕੁਝ ਸ਼ਬਦਾਂ ਨੂੰ ਫਿਲਟਰ ਕੀਤਾ ਹੈ।
ਇਹ ਵੀ ਪੜ੍ਹੋ– iPhone 13 ’ਤੇ ਮਿਲ ਰਹੀ ਭਾਰੀ ਛੋਟ, ਹੁਣ ਤਕ ਦੀ ਸਭ ਤੋਂ ਘੱਟ ਕੀਮਤ ’ਚ ਖ਼ਰੀਦਣ ਦਾ ਮੌਕਾ
ਯੂਟਿਊਬ ਨੇ ਆਪਣੇ ਕਮਿਊਨਿਟੀ ਪੋਸਟ ’ਚ ਤਿੰਨ ਨਵੇਂ ਫੀਚਰਜ਼ ਲਾਉਣ ਦਾ ਐਲਾਨ ਕੀਤਾ ਹੈ। ਪਹਿਲਾ ਫੀਚਰ ਸਪੈਮ ਕੁਮੈਂਟ ’ਤੇ ਲਗਾਮ, ਦੂਜਾ ਆਪਣੀ ਪਛਾਣ ਲੁਕਾ ਕੇ ਯੂਟਿਊਬ ਚੈਨਲ ਚਲਾਉਣ ਵਾਲੇ ਜਾਂ ਫਿਰ ਕੁਮੈਂਟ ਕਰਨ ’ਤੇ ਰੋਕ ਅਤੇ ਤੀਜਾ ਸਬਸਕ੍ਰਾਈਬਰਾਂ ਦੀ ਗਿਣਤੀ ਨੂੰ ਲੁਕਾਉਣਾ ਹੈ। ਇਸ ਦੀ ਸ਼ੁਰੂਆਤ 29 ਜੁਲਾਈ 2022 ਤੋਂ ਹੋਵੇਗੀ।
ਇਹ ਵੀ ਪੜ੍ਹੋ– WhatsApp ਨੇ ਬੈਨ ਕੀਤੇ 19 ਲੱਖ ਤੋਂ ਜ਼ਿਆਦਾ ਭਾਰਤੀ ਅਕਾਊਂਟਸ, ਤੁਸੀਂ ਵੀ ਤਾਂ ਨਹੀਂ ਕਰਦੇ ਇਹ ਕੰਮ
ਯੂਟਿਊਬ ਨੇ ਆਪਣੇ ਪੋਸਟ ’ਚ ਕਿਹਾ ਹੈ ਕਿ ਕੁਝ ਲੋਕ ਆਪਣੀ ਪਛਾਣ ਲੁਕਾ ਕੇ ਕੁਮੈਂਟ ਕਰਦੇ ਹਨ। ਅਜਿਹੇ ਲੋਕ ਕਿਸੇ ਹੋਰ ਚੈਨਲ ਨੂੰ ਜਾਣਬੁੱਝ ਕੇ ਡਾਊਨ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਜਿਹੇ ਲੋਕ ਕਿਸੇ ਚੈਨਲ ’ਤੇ ਥੋਕ ’ਚ ਕੁਮੈਂਟ ਕਰਦੇ ਹਨ। ਅਜਿਹੇ ’ਚ ਚੰਗਾ ਕੰਮ ਕਰ ਰਹੇ ਛੋਟੇ ਚੈਨਲ ਬਰਬਾਦ ਹੋ ਜਾਂਦੇ ਹਨ। ਕੁਝ ਚੈਨਲ ਅਜਿਹੇ ਵੀ ਹਨ ਜੋ ਆਪਣੇ ਸਬਸਕ੍ਰਾਈਬਰਾਂ ਨੂੰ ਹਾਈਡ ਕਰ ਦਿੰਦੇ ਹਨ। ਇਨ੍ਹਾਂ ’ਤੇ 29 ਜੁਲਾਈ ਤੋਂ ਲਗਾਮ ਲਗਾਈ ਜਾਵੇਗੀ।
ਇਹ ਵੀ ਪੜ੍ਹੋ– WhatsApp ’ਚ DP ਤੇ ਲਾਸਟ ਸੀਨ ਨੂੰ ਲੈ ਕੇ ਹੋਏ ਵੱਡੇ ਬਦਲਾਅ, ਪ੍ਰਾਈਵੇਸੀ ਨਾਲ ਜੁੜੇ ਹਨ ਇਹ ਫੀਚਰ