ਵਾਤਾਵਰਣ ਲਈ ਸਭ ਤੋਂ ਵੱਡਾ ਖਤਰਾ ਹੈ ਤੁਹਾਡਾ ਸਮਾਰਟਫੋਨ

Tuesday, Mar 06, 2018 - 11:31 AM (IST)

ਵਾਤਾਵਰਣ ਲਈ ਸਭ ਤੋਂ ਵੱਡਾ ਖਤਰਾ ਹੈ ਤੁਹਾਡਾ ਸਮਾਰਟਫੋਨ

ਜਲੰਧਰ-ਹਾਲ ਹੀ ਇਕ ਸਟੱਡੀ 'ਚ ਕਿਹਾ ਗਿਆ ਹੈ ਕਿ ਆਉਣ ਵਾਲੇ ਸਮੇਂ 'ਚ ਸਾਲ 2040 ਤੱਕ ਸਮਾਰਟਫੋਨਜ਼ ਅਤੇ ਡਾਟਾ ਸੈਂਟਰ ਵਰਗੀਆਂ ਇਨਫਰਮੇਂਸ਼ਨ ਅਤੇ ਕਮਿਊਨੀਕੇਸ਼ਨ ਟੈਕਨਾਲੌਜੀ ਵਾਤਾਵਰਨ ਦੇ ਲਈ ਸਭ ਤੋਂ ਵੱਡਾ ਖਤਰਾ ਬਣ ਜਾਵੇਗਾ। ਕਨਾਡਾ ਦੀ ਮੈਕਮਾਸਟਰ ਯੂਨੀਵਰਸਿਟੀ ਦੇ ਰਿਸਰਚਸ ਦੀ ਸਟੱਡੀ 'ਚ ਅਜਿਹਾ ਦਾਅਵਾ ਕੀਤਾ ਗਿਆ ਹੈ। ਇਸ ਰਿਸਰਚ 'ਚ 2005 ਤੱਕ ਸਮਾਰਟਫੋਨ, ਲੈਪਟਾਪ, ਟੈਬਲੇਟ, ਡੈਸਕਟਾਪ ਦੇ ਨਾਲ ਨਾਲ ਡਾਟਾ ਸੈਂਟਰਾਂ ਅਤੇ ਕਮਿਊਨੀਕੇਸ਼ਨ ਨੈੱਟਵਰਕ ਵਰਗੀਆਂ ਡਿਵਾਈਸਿਜ਼ ਦੇ ਕਾਰਬਨ ਫੁਟਪ੍ਰਿੰਟ ਦੀ ਸਟੱਡੀ ਕੀਤੀ ਗਈ ਹੈ। ਇਸ ਸਟੱਡੀ 'ਚ ਇਹ ਪਤਾ ਲੱਗਦਾ ਹੈ ਕਿ ਨਾ ਸਿਰਫ ਸਾਫਟਵੇਅਰ ਦੇ ਕਾਰਣ ਇਨਫਰਮੇਂਸ਼ਨ ਅਤੇ ਕਮਿਊਨੀਕੇਸ਼ਨ ਟੈਕਨਾਲੌਜੀ (ICT) ਦੀ ਵਰਤੋਂ ਵਧਾ ਰਿਹਾ ਹੈ, ਪਰ ਸਾਡੇ ਅੰਦਾਜੇ ਤੋਂ ਕਿਤੇ ਜਿਆਦਾ ICT ਦਾ ਪ੍ਰਦੂਸ਼ਣ 'ਤੇ ਪ੍ਰਭਾਵ ਹੈ। ਜਿਆਦਾਤਰ ਪ੍ਰਦੂਸ਼ਣ ਪ੍ਰੋਡਕਸ਼ਨ ਅਤੇ ਆਪਰੇਸ਼ਨ ਤੋਂ ਹੋ ਰਿਹਾ ਹੈ।

 

ਮੈਕਮਾਸਟਰ ਦੇ ਐਸੋਸੀਏਟ ਪ੍ਰੋਫੈਸਰ ਲਾਫੀ ਬੇਲਖਿਰ ਦੇ ਮੁਤਾਬਿਕ, 'ਹੁਣ ਪ੍ਰਦੂਸ਼ਣ 'ਚ ਇਸ ਦਾ ਯੋਗਦਾਨ 1.5% ਹੈ, ਪਰ ਜੇਕਰ ਇਹ ਰੁਝਾਨ ਚੱਲਦਾ ਰਿਹਾ ਤਾਂ 2040 ਤੱਕ ਕੁਲ ਗਲੋਬਲ ਕਾਰਬਨ ਫੁਟਪ੍ਰਿੰਟ 'ਚ ICT ਦਾ ਯੋਗਦਾਨ 14% ਹੋਵੇਗਾ। ਇਹ ਦੁਨੀਆਭਰ ਦੇ ਟਰਾਂਸਪੋਰਟ ਸੈਕਟਰ ਦਾ ਲਗਭਗ ਅੱਧਾ ਹੋਵੇਗਾ। ਤੁਸੀਂ ਜਦੋਂ ਵੀ ਕੋਈ ਟੈਕਸਟ ਮੈਸੇਜ, ਫੋਨ ਕਾਲ, ਵੀਡੀਓ ਅਪਲੋਡ ਜਾਂ ਡਾਊਨਲੋਡ ਕਰਦੇ ਹੋ ਤਾਂ ਇਹ ਸਭ ਇਕ ਡਾਟਾ ਸੈਂਟਰ ਦੇ ਕਾਰਣ ਹੀ ਸੰਭਵ ਹੋ ਸਕਦਾ ਹੈ।''

 

ਉਨ੍ਹਾਂ ਨੇ ਕਿਹਾ ਹੈ, '' ਟੈਲੀਕਮਿਊਨੀਕੇਸ਼ਨ ਨੈੱਟਵਰਕ ਅਤੇ ਡਾਟਾ ਸੈਂਟਰ ਨੂੰ ਕੰਮ ਕਰਨ ਦੇ ਲਈ ਕਾਫੀ ਬਿਜਲੀ ਦੀ ਜਰੂਰਤ ਹੁੰਦੀ ਹੈ ਅਤੇ ਜਿਆਦਾਤਰ ਡਾਟਾ ਸੈਂਟਰਾਂ ਨੂੰ ਜੈਵਿਕ ਬਾਲਣ ਦੇ ਰਾਹੀਂ ਊਰਜਾ ਦੀ ਸਪਲਾਈ ਕੀਤੀ ਜਾਂਦੀ ਹੈ। ਇਹ ਊਰਜਾ ਦੀ ਖਪਤ ਹੈ, ਜੋ ਸਾਨੂੰ ਦਿਖਾਈ ਨਹੀਂ ਦਿੰਦੀ ਹੈ।'' ਜਨਰਲ ਆਫ ਕਲੀਨਰ ਪ੍ਰੋਡਕਸ਼ਨ 'ਚ ਪਬਲਿਸ਼ ਇਸ ਸਟੱਡੀ 'ਚ ਕਿਹਾ ਗਿਆ ਹੈ ਕਿ 2020 ਤੱਕ ਵਾਤਾਵਰਨ ਨੂੰ ਸਭ ਤੋਂ ਜਿਆਦਾ ਨੁਕਸਾਨ ਪਹੁੰਚਾਉਣ ਵਾਲੀ ਡਿਵਾਈਸਿਜ਼ ਸਮਾਰਟਫੋਨਜ਼ ਹੋਣਗੇ।

 

ਇਹ ਡਿਵਾਈਸਿਜ਼ ਬਹੁਤ ਘੱਟ ਐਨਰਜੀ 'ਤੇ ਰਨ ਕਰਦੇ ਹਨ, ਪਰ ਇਨ੍ਹਾਂ ਦੀ ਪ੍ਰੋਡਕਸ਼ਨ 'ਚ 85% ਤੱਕ ਪ੍ਰਦੂਸ਼ਣ ਇਨ੍ਹਾਂ ਦੇ ਪ੍ਰੋਡਕਸ਼ਨ 'ਚ ਹੁੰਦਾ ਹੈ। ਇਹ ਡਿਵਾਈਸ ਕਾਫੀ ਘੱਟ ਸਮਾਂ ਚੱਲਦੇ ਹਨ, ਜਿਸ ਦੇ ਕਾਰਣ ਫਿਰ ਤੋਂ ਪ੍ਰੋਡਕਸ਼ਨ ਕੀਤਾ ਜਾਂਦਾ ਹੈ, ਜਿਸ ਤੋਂ ਹੋਰ ਜਿਆਦਾ ਪ੍ਰਦੂਸ਼ਣ ਵੱਧਦਾ ਹੈ। ਪ੍ਰੋਫੈਸਰ ਨੇ ਕਿਹਾ ਹੈ ਕਿ 2020 ਤੱਕ ਸਮਾਰਟਫੋਨ ਦੁਆਰਾ ਕੀਤਾ ਜਾਣ ਵਾਲਾ ਐਨਰਜੀ ਖਪਤ ਪਰਸਨਲ ਕੰਪਿਊਟਰ ਅਤੇ ਲੈਪਟਾਪ ਤੋਂ ਜਿਆਦਾ ਹੋ ਜਾਵੇਗਾ।


Related News