ਚਿਤਾਵਨੀ: ਤੁਰੰਤ ਅਪਡੇਟ ਕਰੋ ਐਪਲ ਦੇ ਸਾਰੇ ਡਿਵਾਈਸਿਜ਼, ਨਹੀਂ ਤਾਂ ਝਲਣਾ ਪੈ ਸਕਦੈ ਨੁਕਸਾਨ
Friday, Dec 17, 2021 - 12:02 PM (IST)
ਗੈਜੇਟ ਡੈਸਕ– ਜੇਕਰ ਤੁਹਾਡੇ ਕੋਲ ਐਪਲ ਦਾ ਡਿਵਾਈਸ ਹੈ ਤਾਂ ਤੁਹਾਨੂੰ ਉਸਨੂੰ ਤੁਰੰਤ ਅਪਡੇਟ ਕਰ ਲੈਣਾ ਚਾਹੀਦਾ ਹੈ। ਭਾਰਤੀ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-In) ਦੇ ਮਾਧਿਅਮ ਨਾਲ ਆਈ.ਟੀ. ਮਿਨੀਸਟਰੀ ਨੇ ਸਲਾਹ ਦਿੱਤੀ ਹੈ ਕਿ ਆਈਫੋਨ, ਮੈਕਬੁੱਕ, ਐਪਲ ਵਾਚ ਅਤੇ ਐਪਲ ਟੀ.ਵੀ. ਰੱਖਣ ਵਾਲਿਆਂ ਨੂੰ ਤੁਰੰਤ ਆਪਣੇ ਡਿਵਾਈਸ ਨੂੰ ਅਪਡੇਟ ਕਰ ਲੈਣਾ ਚਾਹੀਦਾ ਹੈ। CERT-In ਨੇ ਕਿਹਾ ਹੈ ਕਿ ਐਪਲ ਪ੍ਰੋਡਕਟਸ ’ਚ ਕਈ ਸਕਿਓਰਿਟੀ ਇਸ਼ੂ ਮਿਲੇ ਹਨ। ਜੇਕਰ ਤੁਸੀਂ ਆਪਣੇ ਡਿਵਾਈਸ ਨੂੰ ਅਪਡੇਟ ਨਹੀਂ ਕਰਦੇ ਤਾਂ ਸ਼ੰਕਾ ਹੈ ਕਿ ਉਸ ਨੂੰ ਟ੍ਰੈਕ ਕੀਤਾ ਜਾ ਸਕਦਾ ਹੈ ਜਾਂ ਤੁਹਾਡੇ ਡਿਵਾਈਸ ’ਚ ਕੋਈ ਮਾਲਵੇਅਰ ਪਾ ਕੇ ਤੁਹਾਡਾ ਡਾਟਾ ਚੋਰੀ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ– ਇਸ ਭਾਰਤੀ ਮੁੰਡੇ ਨੇ ਐਂਡਰਾਇਡ ’ਚ ਲੱਭੀ ਗੰਭੀਰ ਖਾਮੀ, ਗੂਗਲ ਨੇ ਦਿੱਤਾ ਲੱਖਾਂ ਦਾ ਇਨਾਮ
CERT-In ਨੇ ਆਪਣੀ ਐਡਵਾਈਜ਼ਰੀ ’ਚ ਕਿਹਾ ਹੈ ਕਿ ਐਪਲ ਦੇ ਪ੍ਰੋਡਕਟਸ ’ਚ ਕਈ ਸਮੱਸਿਆਵਾਂ ਹੋਣ ਦੀ ਸੂਚਨਾ ਦਿੱਤੀ ਗਈ ਹੈ, ਜਿਸ ਰਾਹੀਂ ਕੋਈ ਹੈਕਰ ਨਾਜਾਇਜ਼ ਲਾਭ ਲੈਣ ਦੀ ਕੋਸ਼ਿਸ਼ ਕਰ ਸਕਦਾ ਹੈ ਅਤੇ ਸੁਰੱਖਿਆ ਚੱਕਰ ਨੂੰ ਆਸਾਨੀ ਨਾਲ ਤੋੜ ਸਕਦਾ ਹੈ।
CERT-In ਨੇ ਇਨ੍ਹਾਂ ਵਰਜ਼ਨ ਲਈ ਜਾਰੀ ਕੀਤੀ ਚਿਤਾਵਨੀ
CERT-In ਨੇ iOS ਅਤੇ iPadOS ਦੇ 15.2 ਤੋਂ ਪਹਿਲਾਂ ਵਾਲੇ ਵਰਜ਼ਨ, macOS Monterey ’ਚ 12.1 ਤੋਂ ਪਹਿਲੇ macOS Big Sur में 11.6.2 ਤੋਂ ਪਹਿਲੇ, watchOS के 8.3 ਚੋਂ ਪਹਿਲੇ ਅਤੇ tvOS ਦੇ 15.2 ਤੋਂ ਪਹਿਲਾਂ ਵਾਲੇ ਵਰਜ਼ਨ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। CERT-In ਨੇ ਕਿਹਾ ਹੈ ਕਿ ਇਨ੍ਹਾਂ ਓ.ਐੱਸ. ਤੋਂ ਪਹਿਲਾਂ ਵਾਲੇ ਵਰਜ਼ਨ ’ਚ ਬਗ ਹੈ ਜਿਸਦਾ ਫਾਇਦਾ ਹੈਕਰ ਚੁੱਕ ਸਕਦੇਹਨ ਅਤੇ ਤੁਹਾਡੇ ਫੋਨ ਜਾਂ ਹੋਰ ਸਿਸਟਮ ਨੂੰ ਹੈਕ ਕਰ ਸਕਦੇ ਹਨ। ਇਸ ਬਗ ਦੀ ਮਦਦ ਨਾਲ ਹੈਕਰ ਤੁਹਾਡੀ ਨਿੱਜੀ ਜਾਣਕਾਰੀ, ਬ੍ਰਾਊਜ਼ਰ ਦੀ ਹਿਸਟਰੀ ਅਤੇ ਕਾਲ ਲਾਗ ਤੋਂ ਇਲਾਵਾ ਬਲੂਟੁੱਥ ਡਿਵਾਈਸ ਦੀ ਜਾਣਕਾਰੀ ਵੀ ਹਾਸਲ ਕਰ ਸਕਦੇ ਹਨ।
ਇਹ ਵੀ ਪੜ੍ਹੋ– ਤੁਰੰਤ ਅਪਡੇਟ ਕਰੋ ਆਪਣਾ ਐਂਡਰਾਇਡ ਫੋਨ! ਸਰਕਾਰੀ ਸਕਿਓਰਿਟੀ ਏਜੰਸੀ ਨੇ ਦਿੱਤੀ ਚਿਤਾਵਨੀ
ਐਪਲ ਨੇ ਜਾਰੀ ਕੀਤੀ ਅਪਡੇਟ
CERT-In ਦੀ ਇਸ ਚਿਤਾਵਨੀ ਦੇ ਤੁਰੰਤ ਬਾਅਦ ਐਪਲ ਨੇ ਆਪਣੇ ਡਿਵਾਈਸਿਜ਼ ਲਈ ਅਪਡੇਟ ਜਾਰੀ ਕਰ ਦਿੱਤੀ ਹੈ। ਐਪਲ ਨੇ ਕੁਝ ਦਿਨ ਪਹਿਲਾਂ ਹੀ iOS 15.2 ਅਤੇ iPadOS 15.2 ਨੂੰ ਜਾਰੀ ਕੀਤਾ ਹੈ। iOS 15.2 ਦੇ ਨਾਲ ਐਪਲ ਨੇ ਸਕਿਓਰਿਟੀ ਪੈਚ ਤੋਂ ਇਲਾਵਾ ਇਕ ਨਵਾਂ ਸਕਿਓਰਿਟੀ ਫੀਚਰ ਪੇਸ਼ ਕੀਤਾ ਹੈ ਜਿਸ ਨੂੰ ਸਕਿਓਰਿਟੀ ਲਾਕਆਊਟ ਮੋਡ ਨਾਮ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ– ਐਪਲ ਦਾ ਨਵਾਂ ਸਕਿਓਰਿਟੀ ਫੀਚਰ, ਹੁਣ ਲਾਕ ਆਈਫੋਨ ਨੂੰ ਵੀ ਕਰ ਸਕੋਗੇ ਰੀਸੈੱਟ