ਜਿਓ ਦਾ 1500 ਰੁਪਏ ਵਾਲਾ ਫੋਨ ਤੁਹਾਨੂੰ ਪਵੇਗਾ ਹਜ਼ਾਰਾ ਰੁਪਏ ਮਹਿੰਗਾ

Tuesday, Aug 22, 2017 - 04:31 PM (IST)

ਜਿਓ ਦਾ 1500 ਰੁਪਏ ਵਾਲਾ ਫੋਨ ਤੁਹਾਨੂੰ ਪਵੇਗਾ ਹਜ਼ਾਰਾ ਰੁਪਏ ਮਹਿੰਗਾ

ਜਲੰਧਰ- 2 ਦਿਨ ਬਾਅਦ ਰਿਲਾਇੰਸ ਜਿਓ ਦੇ ਸਮਾਰਟ 4ਜੀ ਫੀਚਰ ਦੀ ਪ੍ਰੀ-ਬੂਕਿੰਗ ਸ਼ੁਰੂ ਹੋ ਜਾਵੇਗੀ। ਕੰਪਨੀ ਇਹ ਫੋਨ ਯੂਜ਼ਰ ਨੂੰ ਫ੍ਰੀ ਦੇਵੇਗੀ, ਜਦਕਿ ਸਕਿਓਰਿਟੀ ਦੇ ਤੌਰ 'ਤੇ 1500 ਰੁਪਏ ਜਮਾ ਕਰਨੇ ਹੋਣਗੇ, ਜੋ 3 ਸਾਲ ਬਾਅਦ ਰਿਫੰਡ ਵੀ ਹੋ ਜਾਣਗੇ। ਇਹ ਪਹਿਲਾ ਮੌਕਾ ਹੈ, ਜਦੋਂ ਦੇਸ਼ 'ਚ ਲਾਂਚ ਹੋਣ ਵਾਲਾ ਪਹਿਲਾ 4ਜੀ ਫੀਚਰ ਫੋਨ ਯੂਜ਼ਰ ਨੂੰ ਫ੍ਰੀ ਦਿੱਤਾ ਜਾਵੇਗਾ। ਇਸ ਪ੍ਰੀ ਫੋਨ ਨੂੰ ਯੂਜ਼ਰ ਨੂੰ ਆਪਣੇ ਕੋਲ 3 ਸਾਲ ਲਈ ਰੱਖਣਾ ਹੋਵੇਗਾ। ਇਸ ਨੂੰ 36 ਮਹੀਨਿਆਂ ਤੱਕ ਇਸ ਫੋਨ ਨੂੰ ਯੂਜ਼ ਕਰਨਾ ਹੋਵੇਗਾ ਪਰ ਇਸ ਲਈ ਉਸ ਨੂੰ ਇਸ ਦੌਰਾਨ ਘੱਟ ਤੋਂ ਘੱਟ 36 ਵਾਰ ਰਿਚਾਰਜ ਵੀ ਕਰਨਾ ਹੋਵੇਗਾ।
ਜਿਓ ਫੋਨ ਲੈਣ ਵਾਲੇ ਯੂਜ਼ਰ ਨੂੰ 3 ਸਾਲ 'ਚ ਮਿਨੀਮਮ ਕਿੰਨੇ ਪੈਸੇ ਖਰਚ ਕਰਨੇ ਪੈ ਸਕਦੇ ਹਨ? ਇਸ ਨੂੰ ਲੈ ਕੇ ਇਸ ਦੇ ਕੁਝ ਆਂਕੜੇ ਕੱਢੇ ਹਨ। ਨਾਲ ਹੀ ਇਸ ਫੋਨ ਦੀ ਸਕੀਮ ਨੂੰ ਲੈ ਕੇ ਫਾਈਨੈਂਸ਼ੀਅਲ ਐਕਸਪਰਟ ਨਾਲ ਵੀ ਗੱਲ ਕੀਤੀ ਹੈ। ਇਹ ਹਨ ਯੂਜ਼ਰ ਦੇ ਪੈਸੇ ਖਰਚ ਕਰਨ ਨਾਲ ਜੁੜੇ ਸਵਾਲ?
- 4ਜੀ ਫੋਨ ਲਈ ਮਿਨੀਮਮ ਕਿੰਨੇ ਰੁਪਏ ਖਰਚ ਕਰਨੇ ਹੋਣਗੇ ਅਤੇ ਇਹ ਆਂਕੜਾ 3 ਸਾਲ 'ਚ ਕੀ ਹੋਵੇਗਾ?
- ਜੇਕਰ ਮਿਨੀਮਮ ਪਲਾਨ ਦਾ ਡਾਟਾ ਜਲਦੀ ਖਤਮ ਹੋ ਗਿਆ, ਤਾਂ ਇਹ ਅੰਕੜਾ ਕਿੰਨਾ ਹੋ ਜਾਵੇਗਾ? 
- ਜਿਓ ਫੋਨ ਨੂੰ ਟੀ. ਵੀ. ਨਾਲ ਕਨੈਕਟ ਕਰ ਸਕੋਗੇ, ਅਜਿਹੇ 'ਚ ਡਾਟਾ ਜਲਦੀ ਖਤਮ ਹੋਵੇਗਾ, ਉਦੋਂ ਇਹ ਆਂਕੜਾ ਕਿੰਨਵਾ ਹੋ ਜਾਵੇਗਾ?
ਐਕਸਪਰਟ ਦਾ ਕਹਿਣਾ -
ਰਿਲਾਇੰਸ ਜਿਓ ਦੇ ਪ੍ਰੀ ਫੋਨ ਨੂੰ ਲੈ ਕੇ Dainikbhaskar.com ਨੇ ਫਾਈਨੈਂਸ਼ੀਅਲ ਐਡਵਾਈਜ਼ਰ ਸੰਦੀਪ ਸ਼ੁਕਲਾ ਨਾਲ ਗੱਲ-ਬਾਤ ਕੀਤੀ। ਇਸ 'ਤੇ ਉਨ੍ਹਾਂ ਨੇ ਦੱਸਿਆ ਹੈ ਕਿ ਫੋਨ ਨਾਲ ਫ੍ਰੀ ਸ਼ਬਦ ਲਾਉਣ ਤੋਂ ਜ਼ਿਆਦਾ ਯੂਜ਼ਰਸ ਇਸ ਨੂੰ ਲੈਣਾ ਚਾਉਣਗੇ। ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇਸ ਜਿਓ ਕੋਲ 120 ਮਿਲੀਅਨ ਤੋਂ ਜ਼ਿਆਦਾ ਯੂਜ਼ਰਸ ਦਾ ਡਾਟਾਬੇਸ ਹੈ। ਅਜਿਹੇ 'ਚ ਫੋਨ ਤੋਂ ਕੰਪਨੀ ਨੂੰ ਮੁਨਾਫਾ ਹੋਣਾ ਤਹਿ ਹੈ। ਯੂਜ਼ਰਸ ਨੂੰ ਤਹਿ ਕਰਨਾ ਹੈ ਕਿ ਕੀ ਅਸਲ 'ਚ ਉਨ੍ਹਾਂ ਨੂੰ ਇਸ ਫੋਨ ਦੀ ਜ਼ਰੂਰਤ ਹੈ ਜਾਂ ਨਹੀਂ। ਇਹ ਠੀਕ ਉਸ ਤਰ੍ਹਾਂ ਹੀ ਹੈ ਕਿ ਕਰਾਨੇ ਦੀ ਦੁਕਾਨ 'ਤੇ ਅਸੀਂ ਸਾਮਾਨ ਦੀ ਲਿਸਟ ਲੈ ਕੇ ਜਾਂਦੇ ਹਾਂ ਪਰ ਸੁਪਰ ਮਾਰਕੀਟ 'ਚ ਉਸ ਲਿਸਟ ਨਾਲ 10 ਐਕਸਟਰਾ ਚੀਜ਼ਾਂ ਵੀ ਖਰੀਦ ਲੈਂਦੇ ਹਾਂ।  
ਜਾਣੋ ਇਕ ਯੂਜ਼ਰ ਨੂੰ ਜਿਓ ਫੋਨ ਲੈਣ 'ਤੇ 3 ਸਾਲ 'ਚ ਘੱਟ ਤੋਂ ਘੱਟ ਕਿੰਨੇ ਰੁਪਏ ਖਰਚ ਕਰਨੇ ਹੋਣਗੇ -
ਫੋਨ ਖਰੀਦਣ ਦਾ ਸ਼ੁਰੂਆਤੀ ਖਰਚ -
1500 ਰੁਪਏ ਫੋਨ ਦੀ ਕੀਮਤ 153 ਰੁਪਏ ਦਾ ਰਿਚਾਰਜ (ਇਕ ਮਹੀਨੇ ਲਈ) ਕੁੱਲ 1653 ਰੁਪਏ ਖਰਚ।
3 ਸਾਲ ਤੱਕ ਮਿਨੀਮਮ ਰਿਚਾਰਜ -
153 ਰੁਪਏ X 36 ਮਹੀਨੇ = 5508 ਰੁਪਏ 1500 ਰੁਪਏ ਫੋਨ ਦੀ ਕੀਮਤ ਕੁੱਲ 7008 ਰੁਪਏ ਖਰਚ। 
309 ਰੁਪਏ ਵਾਲੇ ਪਲਾਨ ਤੋਂ ਖਰਚ -
309 ਰੁਪਏ X 36 ਮਹੀਨੇ =11124 ਰੁਪਏ 1500 ਰੁਪਏ ਫੋਨ ਦੀ ਕੀਮਤ ਕੁੱਲ 12624 ਰੁਪਏ ਖਰਚ।
509 ਰੁਪਏ ਵਾਲੇ ਪਲਾਨ ਤੋਂ ਖਰਚ -
 509 ਰੁਪਏ X 36 ਮਹੀਨੇ = 18,324 ਰੁਪਏ 1500 ਰੁਪਏ ਫੋਨ ਦੀ ਕੀਮਤ ਕੁੱਲ 19824 ਰੁਪਏ ਖਰਚ।
ਟੀ. ਵੀ. ਚਲਾਉਣ ਨਾਲ ਡਾਟਾ ਖਰਚ -
-ਜਿਓ ਫੋਨ ਤੋਂ ਯੂਜ਼ਰ ਟੀ. ਵੀ. 'ਤੇ ਵੀ ਵੀਡੀਓ ਪਲੇਅ ਕਰ ਸਕਣਗੇ। ਇਹ ਵੀਡੀਓ ਡਾਟਾ ਨਾਲ ਚੱਲਣਗੇ। ਅਜਿਹੇ 'ਚ 19824 ਰੁਪਏ ਤੋਂ ਜ਼ਿਆਦਾ ਖਰਚ ਹੋ ਸਕਦੇ ਹਨ। 
ਫ੍ਰੀ ਮੋਬਾਇਲ ਪਰ ਇੰਨੇ ਰੁਪਏ ਖਰਚ -
3 ਸਾਲ ਤੋਂ ਬਾਅਦ ਫੋਨ ਵਾਪਸ ਦੇ ਕੇ 1500 ਰੁਪਏ ਵਾਪਸ ਮਿਲ ਜਾਣਗੇ ਪਰ ਇਸ ਦੌਰਾਨ ਯੂਜ਼ਰ ਦੇ ਮਿਨੀਮਮ 5508 ਰੁਪਏ ਖਰਚ ਹੋਣਗੇ।  


Related News