ਜੀ-ਮੇਲ ''ਚ ਡਾਊਨਲੋਡਿੰਗ ਤੋਂ ਪਹਿਲਾਂ ਦੇਖੀ ਜਾ ਸਕੇਗੀ ਵੀਡੀਓ

Monday, Mar 20, 2017 - 12:11 PM (IST)

ਜਲੰਧਰ- ਅਮਰੀਕੀ ਟੈਕਨਾਲੋਜੀ ਕੰਪਨੀ ਗੂਗਲ ਨੇ ਆਪਣੇ ਡੈਸਕਟਾਪ ਯੂਜ਼ਰਸ ਲਈ ਨਵਾਂ ਤੋਹਫਾ ਪੇਸ਼ ਕੀਤਾ ਹੈ। ਗੂਗਲ ਨੇ ਜੀ-ਮੇਲ ਦੇ ਡੈਸਕਟਾਪ ਵਰਜ਼ਨ ''ਚ ਨਵਾਂ ਵੀਡੀਓ ਸਟਰੀਮਿੰਗ ਫੀਚਰ ਸ਼ਾਮਲ ਕੀਤਾ ਹੈ, ਜੋ ਵੀਡੀਓ ਨੂੰ ਡਾਊਨਲੋਡ ਕੀਤੇ ਬਿਨਾਂ ਹੀ ਪਲੇਅ ਕਰਨ ''ਚ ਮਦਦ ਕਰੇਗਾ। ਤੁਹਾਨੂੰ ਦੱਸ ਦੇਈਏ ਕਿ ਇਸ ਨਵੇਂ ਫੀਚਰ ਦੇ ਆਉਣ ਤੋਂ ਪਹਿਲਾਂ ਯੂਜ਼ਰਸ ਵੀਡੀਓ ਅਟੈਚਮੈਂਟ ਨੂੰ ਡਾਊਨਲੋਡ ਕਰ ਕੇ ਕੰਪਿਊਟਰ ਦੇ ਮੀਡੀਆ ਪਲੇਅਰ ''ਚ ਓਪਨ ਕਰਦੇ ਸਨ। 
 
25 ਐੱਮ. ਬੀ. ਸਾਈਜ਼ ਦੀ ਵੀਡੀਓ ਫਾਈਲ ਕਰ ਸਕੋਗੇ ਸੈਂਡ
ਗੂਗਲ ਦੀ ਜੀ ਸੂਟ ਟੀਮ ਨੇ ਬਲਾਗ ਪੋਸਟ ''ਚ ਕਿਹਾ ਹੈ ਕਿ ਇਸ ਨਵੇਂ ਫੀਚਰ ''ਚ ਜੀ-ਮੇਲ ਨੂੰ ਓਪਨ ਕਰਦੇ ਸਮੇਂ ਵੀਡੀਓ ਅਟੈਚਮੈਂਟ ਦਾ ਇਕ ਥੰਬਨੇਲ ਦਿਸੇਗਾ, ਜਿਸ ''ਤੇ ਕਲਿਕ ਕਰਦੇ ਹੀ ਵੀਡੀਓ ਪਲੇਅ ਹੋਣੀ ਸ਼ੁਰੂ ਹੋ ਜਾਵੇਗੀ। ਜੀ-ਮੇਲ ਦਾ ਇਹ ਫੀਚਰ ਯੂਟਿਊਬ, ਗੂਗਲ ਡ੍ਰਾਈਵ ਅਤੇ ਹੋਰ ਸਟਰੀਮਿੰਗ ਐਪਸ ਦੇ ਇਨਫਰਾਸਟਰੱਕਚਰ ਦੀ ਤਰ੍ਹਾਂ ਹੀ ਬਣਿਆ ਹੈ। ਇਸ ਤੋਂ ਇਲਾਵਾ ਵੀਡੀਓ ਪਲੇਅ ਕਰਦੇ ਸਮੇਂ ਤੁਸੀਂ ਕੁਆਲਿਟੀ ਅਤੇ ਸਾਊਂਡ ਨੂੰ ਐਡਜਸਟ ਵੀ ਕਰ ਸਕਦੇ ਹੋ। ਜੀ-ਮੇਲ ''ਚ ਵੀਡੀਓ ਅਟੈਚਮੈਂਟ ਦੀ ਲਿਮਟ 50 ਐੱਮ. ਬੀ. ਸੈੱਟ ਕੀਤੀ ਗਈ ਹੈ ਪਰ ਤੁਸੀਂ 25 ਐੱਮ. ਬੀ. ਸਾਈਜ਼ ਦੀ ਵੀਡੀਓ ਨੂੰ ਹੀ ਸੈਂਡ ਕਰ ਸਕਦੇ ਹੋ। ਗੂਗਲ ਦਾ ਕਹਿਣਾ ਹੈ ਕਿ ਇਸ ਫੀਚਰ ਨੂੰ ਆਉਣ ਵਾਲੇ 15 ਦਿਨਾ ''ਚ ਸਾਰੇ ਯੂਜ਼ਰਸ ਲਈ ਜਾਰੀ ਕਰ ਦਿੱਤਾ ਜਾਵੇਗਾ।

Related News