ਤੁਸੀਂ ਵੀ ਬਣਾ ਸਕਦੇ ਹੋ ਬੈਟਮੈਨ ਦਾ ਇਹ ਖਾਸ ਹਥਿਆਰ
Saturday, Feb 20, 2016 - 03:01 PM (IST)
ਜਲੰਧਰ : ਬੈਟਮੈਨ ਬਾਰੇ ਤਾਂ ਸਭ ਜਾਣਦੇ ਹਨ ਤੇ ਤੁਹਾਨੂੰ ਇਹ ਵੀ ਪਤਾ ਹੋਵੇਗਾ ਕਿ ਬੈਟਮੈਨ ਕੋਲ ਇਕ ਹਥਿਆਰ ਹੁੰਦਾ ਸੀ ਜੋ ਕਿ ਬੈਟ ਦੇ ਆਕਾਰ ਦਾ ਹੁੰਦਾ ਸੀ ਜਿਸ ਨਾਲ ਬੈਟਮੈਨ ਆਪਣੇ ਦੁਸ਼ਮਨਾਂ ਨੂੰ ਫੜਦਾ ਸੀ। ਬਹੁਤ ਜਲਦ ਰਿਲੀਜ਼ ਹੋਣ ਵਾਲੀ Batman vs Superman ''ਚ ਵੀ ਬੈਟਮੈਨ ਇਸ ਦੀ ਵਰਤੋਂ ਕਰਦਾ ਨਜ਼ਰ ਆਵੇਗਾ। ਜਰਮਨੀ ਦੇ ਇਕ ਵੈਪਨ ਡਿਜ਼ਾਈਨਰ ਪੈਟ੍ਰਿਕ ਨੇ ਇਸ ਤਰ੍ਹਾਂ ਦਾ ਹਥਿਆਰ ਬਣਾਇਆ ਹੈ।
ਇਨ੍ਹਾਂ ''ਚ 2 ਸਟੇਨਲੈੱਸ ਸਟੀਲ ਦੇ ਪੰਖ ਬਣਾਏ ਗਏ ਹਨ ਤੇ ਜੇ ਕੋਈ ਇਸ ਨੂੰ ਥੋੜਾ ਸਸਤਾ ਬਣਾਉਣਾ ਚਾਹੁੰਦਾ ਹੈ ਤਾਂ ਇਸ ਲਈ ਐਲੂਮਿਨੀਅਮ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਇਸ ''ਚ ਲੱਗਾ ਦਿਊਲ ਸਪ੍ਰਿੰਗ ਮਕੈਨੀਜ਼ਮ ਇਨ੍ਹਣ ਪੰਖਾਂ ਨੂੰ ਆਪਸ ''ਚ ਜੋੜ ਕੇ ਰਖਦਾ ਹੈ ਤੇ ਜ਼ਰੂਰਤ ਨਾ ਹੋਣ ''ਤੇ ਇਨ੍ਹਾਂ ਨੂੰ ਫੋਲਡ ਕਰ ਕੇ ਵੀ ਰੱਖਿਆ ਜਾ ਸਕਦਾ ਹੈ। ਇਨ੍ਹਾਂ ਨੂੰ ਜੋੜ ਕੇ ਰੱਖਣ ਵਾਲਾ ਮਰੈਨਿਜ਼ਮ ਸੈਂਟਰ ''ਚ ਲੱਗੇ ਬਟਨ ਨਾਲ ਕੰਟਰੋਲ ਹੁੰਦਾ ਹੈ। ਜੇ ਤੁਹਾਡੇ ਕੋਲ ਸਹੀ ਸਾਮਾਨ ਹੋਵੇ ਤਾਂ ਤੁਸੀਂ ਵੀ ਇਸ ਤਰ੍ਹਾਂ ਦਾ ਬੈਟਰੇਂਜ ਬਣਾ ਸਕਦੇ ਹੋ।
