Instagram Reel ਤੋਂ ਤੁਸੀਂ ਕਮਾ ਸਕਦੇ ਹੋ 1.5 ਲੱਖ ਰੁਪਏ, ਬਿਨਾਂ ਮੌਕਾ ਗੁਆਏ ਜਾਣੋ ਤਰੀਕਾ
Thursday, Nov 21, 2024 - 05:40 AM (IST)
ਬਿਜਨੈਸ ਡੈਸਕ - ਅੱਜ ਕੱਲ੍ਹ ਮੈਟਰੋ, ਟਰੇਨ ਆਦਿ ਵਿੱਚ ਰੀਲਾਂ ਬਣਾਉਣ ਦਾ ਰੁਝਾਨ ਚੱਲ ਰਿਹਾ ਹੈ। ਕੰਟੈਂਟ ਕ੍ਰਿਏਟਰ ਕ੍ਰਿਏਟਿਵਿਟੀ ਦਿਖਾਉਣ ਲਈ ਰੇਲਵੇ ਸਟੇਸ਼ਨਾਂ ਅਤੇ ਰੇਲਗੱਡੀਆਂ ਦੀ ਵਰਤੋਂ ਕਰ ਰਹੇ ਹਨ। ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚ ਲੋਕ ਆਪਣੀ ਜਾਨ ਵੀ ਖਤਰੇ 'ਚ ਪਾ ਦਿੰਦੇ ਹਨ। ਪਰ ਹੁਣ ਕੰਟੈਂਟ ਕ੍ਰਿਏਟਰ ਨੂੰ ਇਹ ਸਭ ਲੁਕ-ਛਿਪ ਕੇ ਨਹੀਂ ਕਰਨਾ ਪਵੇਗਾ। ਹੁਣ ਤੁਸੀਂ ਬਿਨਾਂ ਕਿਸੇ ਡਰ ਦੇ ਰੀਲਾਂ ਬਣਾ ਸਕਦੇ ਹੋ। ਰੇਲਵੇ ਹੁਣ ਤੁਹਾਨੂੰ ਟ੍ਰੇਨਾਂ ਅਤੇ ਸਟੇਸ਼ਨਾਂ 'ਤੇ ਸ਼ਾਰਟ ਵੀਡੀਓ ਬਣਾਉਣ ਦਾ ਮੌਕਾ ਦੇ ਰਿਹਾ ਹੈ। ਇਸਦੇ ਲਈ ਤੁਹਾਨੂੰ 1,50000 ਰੁਪਏ ਦਾ ਇਨਾਮ ਵੀ ਮਿਲੇਗਾ, ਇਸਦਾ ਪੂਰਾ ਵੇਰਵਾ ਇੱਥੇ ਪੜ੍ਹੋ।
ਨਮੋ ਭਾਰਤ ਸ਼ਾਰਟ ਫਿਲਮ ਮੇਕਿੰਗ ਕੰਪੀਟੀਸ਼ਨ
ਤੁਸੀਂ ਨਮੋ ਭਾਰਤ ਸ਼ਾਰਟ ਫਿਲਮ ਮੇਕਿੰਗ ਕੰਪੀਟੀਸ਼ਨ ਵਿੱਚ ਭਾਗ ਲੈ ਕੇ ਇਹ ਵੀਡੀਓ ਬਣਾ ਸਕਦੇ ਹੋ। ਇਸ ਮੁਕਾਬਲੇ ਦਾ ਐਲਾਨ ਨੈਸ਼ਨਲ ਕੈਪੀਟਲ ਰੀਜਨ ਟਰਾਂਸਪੋਰਟ ਕਾਰਪੋਰੇਸ਼ਨ (ਐਨ.ਸੀ.ਆਰ.ਟੀ.ਸੀ.) ਨੇ ਕੀਤਾ ਹੈ। ਸਭ ਤੋਂ ਵਧੀਆ ਗੱਲ ਇਹ ਹੈ ਕਿ ਤੁਸੀਂ ਵੀਡੀਓ ਦੀ ਕਹਾਣੀ ਖੁਦ ਚੁਣ ਸਕਦੇ ਹੋ। ਪਰ ਇਸ ਦੀਆਂ ਕੁਝ ਸ਼ਰਤਾਂ ਹਨ, ਵੀਡੀਓ ਵਿੱਚ ਤੁਹਾਨੂੰ ਰਚਨਾਤਮਕ ਢੰਗ ਨਾਲ ਸਿਰਫ RRTS ਸਟੇਸ਼ਨ ਅਤੇ ਨਮੋ ਭਾਰਤ ਰੇਲਗੱਡੀ ਦਿਖਾਉਣੀ ਹੋਵੇਗੀ।
ਇਹ ਹਨ ਨਿਯਮ ਅਤੇ ਸ਼ਰਤਾਂ
ਸ਼ਾਰਟ ਵੀਡੀਓ ਸ਼ੂਟ ਕਰਨ ਲਈ ਕ੍ਰਿਏਟਰਸ ਨੂੰ ਸਟੇਸ਼ਨ ਅਤੇ ਨਮੋ ਭਾਰਤ ਟਰੇਨ ਦੀ ਵਰਤੋਂ ਕਰਨ ਲਈ ਕਿਸੇ ਕਿਸਮ ਦਾ ਖਰਚਾ ਨਹੀਂ ਦੇਣਾ ਪਵੇਗਾ। ਇੰਨਾ ਹੀ ਨਹੀਂ ਤੁਸੀਂ ਹਿੰਦੀ ਅਤੇ ਅੰਗਰੇਜ਼ੀ ਦੋਹਾਂ ਭਾਸ਼ਾਵਾਂ 'ਚ ਸ਼ਾਰਟ ਫਿਲਮਾਂ ਬਣਾ ਸਕਦੇ ਹੋ। ਤੁਹਾਡੀ ਫਿਲਮ ਦਾ ਆਕਾਰ ਅਤੇ ਗੁਣਵੱਤਾ MP4 ਜਾਂ MOV ਫਾਰਮੈਟ ਵਿੱਚ 1080 ਮੈਗਾਪਿਕਸਲ ਹੋਣੀ ਚਾਹੀਦੀ ਹੈ। ਤੁਹਾਡੀ ਰੀਲ ਸਮਝਣ ਯੋਗ ਹੋਣੀ ਚਾਹੀਦੀ ਹੈ ਅਤੇ ਇਸਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ।
ਲੱਖਾਂ ਦੀ ਕਮਾਈ
ਹੁਣ ਉਹ ਮੁੱਦਾ ਆਉਂਦਾ ਹੈ ਜਿਸ ਦਾ ਤੁਸੀਂ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ, ਤੁਹਾਨੂੰ ਰੀਲ ਬਣਾਉਣ ਲਈ ਕਿਵੇਂ ਅਤੇ ਕਿੰਨੇ ਪੈਸੇ ਮਿਲਣਗੇ। ਜੇਕਰ ਤੁਹਾਡੀ ਸ਼ਾਰਟ ਫ਼ਿਲਮ ਵੱਖਰੀ, ਚੰਗੀ ਹੈ ਅਤੇ ਸਭ ਨੂੰ ਪਸੰਦ ਹੈ, ਤਾਂ ਤੁਹਾਡੀ ਵੀਡੀਓ ਦੀ ਚੋਣ ਕੀਤੀ ਜਾਵੇਗੀ। ਮੁਕਾਬਲੇ ਵਿੱਚ ਭਾਗ ਲੈਣ ਵਾਲੇ ਚੋਟੀ ਦੇ 3 ਜੇਤੂਆਂ ਨੂੰ ਨਕਦ ਇਨਾਮ ਦਿੱਤਾ ਜਾਵੇਗਾ। ਇਸ ਵਿੱਚ ਪਹਿਲੇ ਸਥਾਨ 'ਤੇ ਆਉਣ ਵਾਲੇ ਨੂੰ 1,50,000 ਰੁਪਏ, ਦੂਜੇ ਸਥਾਨ 'ਤੇ ਰਹਿਣ ਵਾਲੇ ਨੂੰ 1,00,000 ਰੁਪਏ ਅਤੇ ਤੀਜੇ ਸਥਾਨ 'ਤੇ ਰਹਿਣ ਵਾਲੇ ਨੂੰ 50,000 ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਤੁਹਾਨੂੰ ਇਹ ਵੀਡੀਓ 20 ਦਸੰਬਰ ਤੋਂ ਪਹਿਲਾਂ ਜਮ੍ਹਾ ਕਰਵਾਉਣੀ ਹੋਵੇਗੀ।
ਇੰਝ ਕਰੋ ਅਪਲਾਈ
ਤੁਸੀਂ ਈਮੇਲ ਰਾਹੀਂ ਮੁਕਾਬਲੇ ਵਿੱਚ ਹਿੱਸਾ ਲੈ ਸਕਦੇ ਹੋ। ਇਸਦੇ ਲਈ, ਵਿਸ਼ੇ ਵਿੱਚ "ਨਮੋ ਭਾਰਤ ਸ਼ਾਰਟ ਫਿਲਮ ਮੇਕਿੰਗ ਕੰਪੀਟੀਸ਼ਨ ਐਪਲੀਕੇਸ਼ਨ" ਦੇ ਨਾਲ pr@ncrtc.in 'ਤੇ ਇੱਕ ਈਮੇਲ ਭੇਜਣੀ ਹੋਵੇਗੀ। ਮੇਲ ਵਿੱਚ ਇਹ ਸਾਰੇ ਵੇਰਵੇ ਭਰੋ - ਤੁਹਾਡਾ ਪੂਰਾ ਨਾਮ, ਤੁਹਾਡੀ ਕਹਾਣੀ ਦੀ ਸਕ੍ਰਿਪਟ 100 ਸ਼ਬਦਾਂ ਵਿੱਚ ਅਤੇ ਵੀਡੀਓ ਕਿੰਨੀ ਲੰਮੀ ਹੈ। ਤੁਹਾਨੂੰ ਇਹ ਸਭ ਲਿਖ ਕੇ ਮੇਲ ਭੇਜਣਾ ਪਵੇਗਾ।