ਭਾਰਤ ’ਚ ਜਲਦ ਲਾਂਚ ਹੋਵੇਗਾ ਯਾਮਾਹਾ ਦਾ ਇਲੈਕਟ੍ਰਿਕ ਸਕੂਟਰ, ਜਾਣੋ ਪੂਰੀ ਡਿਟੇਲ
Saturday, Dec 03, 2022 - 02:58 PM (IST)
ਆਟੋ ਡੈਸਕ– ਯਾਮਾਹਾ ਮੋਟਰਸ ਜਲਦ ਹੀ ਭਾਰਤ ’ਚ ਆਪਣੇ ਇਲੈਕਟ੍ਰਿਕ ਸਕੂਟਰ ਨੂੰ ਲਾਂਚ ਕਰਨ ਜਾ ਰਹੀ ਹੈ। ਕੰਪਨੀ ਭਾਰਤ ’ਚ ਆਪਣੇ ਇਲੈਕਟ੍ਰਿਕ ਸਕੂਟਰ ਨੂੰ ਉਸੇ ਪਲੇਟਫਾਰਮ ’ਤੇ ਆਧਾਰਿਤ ਕਰੇਗੀ ਜਿਸਦਾ ਇਸਤੇਮਾਲ ਕੰਪਨੀ ਨਿਓਜ਼ ਇਲੈਕਟ੍ਰਿਕ ਸਕੂਟਰ ’ਚ ਕਰ ਰਹੀ ਹੈ। ਯਾਮਾਹਾ ਨੇ ਇਸ ਇਲੈਕਟ੍ਰਿਕ ਸਕੂਟਰ ਨੂੰ ਇਸ ਸਾਲ ਦੀ ਸ਼ੁਰੂਆਤ ’ਚ ਯੂਰਪ ’ਚ ਲਾਂਚ ਕੀਤਾ ਸੀ।
ਸੂਤਰਾਂ ਮੁਤਾਬਕ, ਯਾਮਾਹਾ ਇਲੈਕਟ੍ਰਿਕ ਸਕੂਟਰ ਨੂੰ ਭਾਰਤ ਦੇ ਅਨੁਸਾਰ ਬਣਾਉਣ ਲਈ ਫਿਰ ਤੋਂ ਕੰਮ ਕਰ ਰਹੀ ਹੈ। ਕੰਪਨੀ ਇਸਦੀ ਕੀਮਤ ਨੂੰ ਵੀ ਘੱਟ ਕਰਨ ਲਈ ਸਥਾਨਕ ਸਪਲਾਇਰ ਤੋਂ ਮਿਲਣ ਵਾਲੇ ਉਪਕਰਣਾਂ ਦਾ ਇਸਤੇਮਾਲ ਕਰ ਰਹੀ ਹੈ। ਯਾਮਾਹਾ ਨਿਊਜ਼ ਦੀ ਗੱਲ ਕਰੀਏ ਤਾਂ ਇਸ ਵਿਚ ਡਿਊਲ ਬੈਟਰੀ ਸੈੱਟਅਪ ਦਿੱਤਾ ਗਿਆ ਹੈ, ਜੋ ਰਿਮੂਵੇਬਲ ਹੈ। ਇਸ ਵਿਚ ਦੋ ਰਾਈਡਿੰਗ ਮੋਡ ਅਤੇ ਹਬ ਮਾਊਂਟੇਡ ਇਲੈਕਟ੍ਰਿਕ ਮੋਟਰ ਦਿੱਤੀ ਗਈ ਹੈ। ਇਸਸਕੂਟਰ ਦਾ ਭਾਰ 90 ਕਿਲੋਗ੍ਰਾਮ ਹੈ। ਇਹ ਸਕੂਟਰ 68 ਕਿਲੋਮੀਟਰ ਦੀ ਰੇਂਜ ਦਿੰਦਾ ਹੈ। ਕੰਪਨੀ ਇਸ ਸਕੂਟਰ ਨੂੰ ਭਾਰਤ ’ਚ ਜ਼ਿਆਦਾ ਰੇਂਜ ਅਤੇ ਸਪੀਡ ਆਪਸ਼ਨ ਨਾਲ ਲੈ ਕੇ ਆ ਸਕਦੀ ਹੈ। ਰਿਪੋਰਟਾਂ ਮੁਤਾਬਕ, ਯਾਮਾਹਾ ਇਸਨੂੰ ਸਾਲ 2023 ਦੇ ਵਿਚਕਾਰ ਲਾਂਚ ਕਰ ਸਕਦੀ ਹੈ।