ਜਲਦ ਹੀ ਨਵੇਂ ਕਲਰ ਆਪਸ਼ਨ ’ਚ ਲਾਂਚ ਹੋਵੇਗਾ ਯਾਮਾਹਾ ਦਾ ਇਹ ਸਕੂਟਰ

04/16/2022 3:55:09 PM

ਆਟੋ ਡੈਸਕ– ਯਾਮਾਹਾ ਮੋਟਰ ਇੰਡੀਆ ਨੇ ਹਾਲ ਹੀ ’ਚ ਭਾਰਤੀ ਬਾਜ਼ਾਰ ’ਚ ਕਈ ਨਵੇਂ ਪ੍ਰੋਡਕਟ ਪੇਸ਼ ਕੀਤੇ ਹਨ। ਹੁਣ ਕੰਪਨੀ ਆਪਣੇ ਲੋਕਪ੍ਰਸਿਧ Fascino 125 ਸਕੂਟਰ ਨੂੰ ਇਕ ਨਵਏਂ ਕਲਰ ਆਪਸ਼ਨ ’ਚ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ। ਰੈਟ੍ਰੋ ਸਟਾਈਲ ਵਾਲੇ ਟੂ-ਵ੍ਹੀਲਰ ਨੂੰ ਨਵੇਂ ਸਿਲਵਰ-ਗ੍ਰੇਅ ਡਿਊਲ-ਟੋਨ ਆਪਸ਼ਨ ’ਚ ਡੀਲਰਾਂ ਨੂੰ ਵਿਖਾਇਾ ਗਿਆ ਸੀ। ਇਸੇ ਈਵੈਂਟ ’ਚ ਕੰਪਨੀ ਨੇ ਆਪਣੇ ਡੀਲਰ ਪਾਰਟਨਰਸ ਨੂੰ ਦੋ ਨਵੇਂ ਇਲੈਕਟ੍ਰਿਕ ਸਕੂਟਰ ਵੀ ਸ਼ੋਅਕੇਸ ਕੀਤੇ ਹਨ। 

ਕਿੰਨੀ ਹੋਵੇਗੀ ਕੀਮਤ
ਅਪਕਮਿੰਗ ਕਲਰ ਆਪਸ਼ਨ ਨੂੰ Fascino 125 ਦੇ ਮੌਜੂਦਾ 9 ਰੰਗਾਂ ਦੇ ਆਪਸ਼ੰਸ ਦੇ ਨਾਲ ਵੇਚਿਆ ਜਾਵੇਗਾ। ਹਾਲਾਂਕਿ, ਕੰਪਨੀ ਨੇ ਅਜੇ ਤਕ ਨਵੇਂ ਵੇਰੀਐਂਟ ਦੀ ਕੀਮਤ ਦਾ ਐਲਾਨ ਨਹੀਂ ਕੀਤਾ ਪਰ ਇਸਦੀ ਐਕਸ-ਸ਼ੋਅਰੂਮ ਕੀਮਤ 83,130 ਰੁਪਏ ਤੋਂ ਜ਼ਿਆਦਾ ਹੋਣ ਦੀ ਉਮੀਦ ਹੈ, ਇਹ ਵੇਖਦੇ ਹੋਏ ਕਿ ਡਿਊਲ-ਟੋਨ ਥੀਮ ਵਾਲੇ ਮੌਜੂਦਾ ਟ੍ਰਿਮ ਦੀ ਕੀਮਤ ਓਨੀ ਹੀ ਹੈ।

ਇੰਜਣ ਅਤੇ ਪਾਵਰ
ਹਾਲਾਂਕਿ, ਕੀਮਤ ਤੋਂ ਇਲਾਵਾ ਬਾਕੀ ਡਿਟੇਲਸ ਸਮਾਨ ਰਹਿਣ ਦੀ ਉਮੀਦ ਹੈ। ਇਸ ਵਿਚ ਪਹਿਲਾਂ ਦੀ ਤਰ੍ਹਾਂ ਹੀ 125cc, ਏਅਰ-ਕੂਲਡ ਇੰਜਣ ਮਿਲੇਗਾ ਜਿਸਦੇ ਨਾਲ ਮਾਈਲਡ-ਹਾਈਬ੍ਰਿਡ ਸਿਸਟਮ ਵੀ ਦਿੱਤਾ ਜਾਵੇਗਾ। ਇਹ ਇੰਜਣ 6,500rpm ’ਤੇ 8bhp ਦੀ ਪਾਵਰ ਅਤੇ 5,000rpm ’ਤੇ 10.3Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਯਾਮਾਹਾ ਦਾ ਦਾਅਵਾ ਹੈ ਕਿ ਹਾਈਬ੍ਰਿਡ ਅਸਿਸਟ ਸਿਸਟਮ ਨੂੰ ਸ਼ਾਮਿਲ ਕਰਨ ਨਾਲ ਇਸ ਪਾਵਰਟ੍ਰੇਨ ਦੀ ਓਵਰਆਲ ਐਫੀਸ਼ੀਐਂਸੀ ’ਚ ਵਾਧਾ ਹੋਇਆ ਹੈ।


Rakesh

Content Editor

Related News