ਰਿਲਾਇੰਸ ਜਿਓ ਆਫਰ ਨਾਲ ਲਾਂਚ ਹੋਇਆ ਜ਼ੋਲੋ ਈਰਾ 2, ਐਡ੍ਰਾਇਡ ਮਾਰਸ਼ਮੈਲੋ ਨਾਲ ਲੈਸ

Thursday, Oct 20, 2016 - 04:11 PM (IST)

ਰਿਲਾਇੰਸ ਜਿਓ ਆਫਰ ਨਾਲ ਲਾਂਚ ਹੋਇਆ ਜ਼ੋਲੋ ਈਰਾ 2, ਐਡ੍ਰਾਇਡ ਮਾਰਸ਼ਮੈਲੋ ਨਾਲ ਲੈਸ

ਜਲੰਧਰ- ਪਿਛਲੇ ਮਹੀਨੇ ਜ਼ੋਲੋ ਈਰਾ 1ਐਕਸ ਲਾਂਚ ਕਰਨ ਦੇ ਬਾਅਦ ਕੰਪਨੀ ਨੇ ਭਾਰਤ ''ਚ ਆਪਣਾ ਦੂਜਾ ਸਮਾਰਟਫੋਨ ਵੀ ਲਾਂਚ ਕਰ ਦਿੱਤਾ ਹੈ।  ਜ਼ੋਲੋ ਈਰਾ 2 ਸਮਾਰਟਫੋਨ 4ਜੀ ਵੀ. ਓ. ਐੱਲ. ਟੀ. ਈ ਸਪੋਰਟ ਕਰਦਾ ਹੈ ਜਿਸ ਦਾ ਮਤਲੱਬ ਹੈ ਕਿ ਇਹ ਰਿਲਾਇੰਸ ਜਿਓ ਨੈੱਟਵਰਕ ''ਤੇ ਕੰਮ ਕਰੇਗਾ। ਇਸ 4ਜੀ ਸਮਾਰਟਫੋਨ ਦੀ ਕੀਮਤ 4,499 ਰੁਪਏ ਹੈ। ਜ਼ੋਲੋ ਦਾ ਇਹ ਡਿਵਾਇਸ ਐਕਸਕਲੂਸਿਵ ਤੌਰ ''ਤੇ ਈ-ਕਾਮਰਸ ਸਾਈਟ ਸਨੈਪਡੀਲ ''ਤੇ ਮਿਲੇਗਾ।

 

ਜ਼ੋਲੋ ਈਰਾ 2 ਫਲੈਸ਼ ਮਾਡਲ ਦੇ ਜ਼ਰੀਏ ਵੇਚਿਆ ਜਾਵੇਗਾ ਅਤੇ ਇਸ ਦੇ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਗਏ ਹਨ। ਪਹਿਲੀ ਸੇਲ 27 ਅਕਤੂਬਰ ਨੂੰ ਸਵੇਰੇ 10 ਵਜੇ ਸ਼ੁਰੂ ਹੋਵੇਗੀ। ਇਹ ਫੋਨ ਬਲੈਕ, ਬਲੂ ਅਤੇ ਗੋਲਡ ਕਲਰ ਵੇਰਿਅੰਟ ''ਚ ਮਿਲੇਗਾ। ਇਹ ਇਕ ਡਿਊਲ ਸਿਮ (4ਜੀ+4ਜੀ) ਡਿਵਾਇਸ ਹੈ।

 

ਜ਼ੋਲੋ ਈਰਾ 2

- ਐਂਡ੍ਰਾਇਡ 6.0 ਮਾਰਸ਼ਮੈਲੋ

- 5 ਇੰਚ ਡਿਸਪਲੇ

- 1.3 ਗੀਗਾਹਰਟਜ਼ ਕਵਾਡ-ਕੋਰ ਪ੍ਰੋਸੈਸਰ

- 1 ਜੀ. ਬੀ ਡੀ. ਡੀ. ਆਰ3 ਰੈਮ।

- ਸਟੋਰੇਜ਼ 8 ਜੀ. ਬੀ

- ਮਾਇਕ੍ਰੋ ਐੱਸ. ਡੀ ਕਾਰਡ ਸਪੋਰਟ 32 ਜੀ.ਬੀ ਤੱਕ

- 4ਪੀ ਲਾਰਗਨ ਲੈਂਸ, ਐੱਲ ਈ. ਡੀ ਫਲੈਸ਼ ਨਾਲ 5 ਮੈਗਾਪਿਕਸਲ ਦਾ ਰਿਅਰ ਕੈਮਰਾ

- 5 ਮੈਗਾਪਿਕਸਲ ਦਾ ਐੱਲ. ਈ. ਡੀ ਫਲੈਸ਼ ਦੇ ਨਾਲ ਸੈਲਫੀ ਕੈਮਰਾ

- 2350 ਐੱਮ. ਏ. ਐੱਚ ਦੀ ਰਿਮੂਵੇਬਲ ਬੈਟਰੀ

- 4ਜੀ ਵੀ. ਓ. ਐੱਲ. ਟੀ. ਈ, ਬਲੂਟੁੱਥ 4.0 ਅਤੇ ਵਾਈ-ਫਾਈ,ਕਵਿੱਕ ਕੈਮਰਾ ਫੀਚਰਸ


Related News