8 ਘੰਟੇ ਦਾ ਬੈਟਰੀ ਬੈਕਅਪ ਦੇਣਗੇ Xiaomi ਦੇ Mi Neckband ਬਲੂਟੁੱਥ ਈਅਰਫੋਨਜ਼
Thursday, Jul 18, 2019 - 12:36 PM (IST)

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਨੇ ਆਖਿਰਕਾਰ 8 ਘੰਟੇ ਦਾ ਬੈਟਰੀ ਬੈਕਅਪ ਦੇਣ ਵਾਲੇ Mi Neckband ਬਲੂਟੁੱਥ ਈਅਰਫੋਨਜ਼ ਭਾਰਤ ’ਚ ਲਾਂਚ ਕਰ ਦਿੱਤੇ ਹਨ। ਗਾਹਕ ਇਸ ਨੂੰ 1,599 ਰੁਪਏ ਦੀ ਕੀਮਤ ’ਚ ਖਰੀਦ ਸਕਣਗੇ। ਇਹ 23 ਜੁਲਾਈ ਤੋਂ ਵਿਕਰੀ ਲਈ ਉਪਲੱਬਧ ਹੋਣਗੇ।
ਹਲਕੇ ਹੋਣ ਦੇ ਨਾਲ ਸਕਿਨ ਫਰੈਂਡਲੀ ਵੀ ਹਨ ਇਹ ਈਅਰਫੋਨਜ਼
ਖੂਬੀਆਂ ਦੀ ਗੱਲ ਕਰੀਏ ਤਾਂ ਐੱਮ.ਆਈ. ਨੈੱਕਬੈਂਡ ਬਲੂਟੁੱਥ ਈਅਰਫੋਨਜ਼ ਮਾਈਕ੍ਰੋ-ਅਰਕ ਕਾਲਰ ਡਿਜ਼ਾਈਨ ਦੇ ਨਾਲ ਆਉਂਦੇ ਹਨ ਅਤੇ ਇਨ੍ਹਾਂ ਨੂੰ ਸਕਿਨ ਫਰੈਂਡਲੀ ਰਬੜ ਮਟੀਰੀਅਲ ਨਾਲ ਤਿਆਰ ਕੀਤਾ ਗਿਆ ਹੈ ਜੋ ਕਿ ਐਂਟੀ-ਸਲਿੱਪ ਅਤੇ ਫਲੈਕਸੀਬਲ ਹਨ। ਇਨ੍ਹਾਂ ਦਾ ਭਾਰ ਸਿਰਫ 13.6 ਗ੍ਰਾਮ ਹੈ।
ਵਾਇਸ ਕਮਾਂਡ ਫੀਚਰ
ਇਨ੍ਹਾਂ ਈਅਰਫੋਨਜ਼ ’ਚ ਵਾਇਸ ਕਮਾਂਡ ਫੀਚਰ ਵੀ ਦਿੱਤਾ ਗਿਆ ਹੈ ਜਿਸ ਰਾਹੀਂ ਕਾਲ ਰਿਸੀਵ ਕਰਨ ਅਤੇ ਗਾਣੇ ਸੁਣਦੇ ਸਮੇਂ ਕਮਾਂਡ ਦੇਣ ’ਚ ਮਦਦ ਮਿਲਦੀ ਹੈ। ਇਹ ਈਅਰਫੋਨਜ਼ 10 ਮੀਟਰ ਪਾਣੀ ਦੇ ਅੰਦਰ ਵੀ ਖਰਾਬ ਨਹੀਂ ਹੋਣਗੇ। ਇਨ੍ਹਾਂ ’ਚ 120mAh ਦੀ ਬਿਲਟ-ਇਨ ਬੈਟਰੀ ਲੱਗੀ ਹੈ ਜਿਸ ਨੂੰ ਫੁਲ ਚਾਰਜ ਕਰਨ ’ਚ 2 ਘੰਟੇ ਦਾ ਸਮਾਂ ਲੱਗਦਾ ਹੈ।