ਭਾਰਤ ’ਚ ਇਸ ਦਿਨ ਲਾਂਚ ਹੋਵੇਗਾ Redmi Note 9, ਟੀਜ਼ਰ ਜਾਰੀ

03/02/2020 3:58:43 PM

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਇਸ ਮਹੀਨੇ ਭਾਰਤ ’ਚ ਰੈੱਡਮੀ ਨੋਟ 9 ਸਮਾਰਟਫੋਨ ਲਾਂਚ ਕਰੇਗੀ। ਕੰਪਨੀ ਨੇ ਮੀਡੀਆ ਇਨਵਾਈਟ ਭੇਜਣੇ ਸ਼ੁਰੂ ਕਰ ਦਿੱਤੇ ਹਨ। 12 ਮਾਰਚ ਨੂੰ ਇਹ ਸਮਾਰਟਫੋਨ ਲਾਂਚ ਕੀਤਾ ਜਾਵੇਗਾ। ਸ਼ਾਓਮੀ ਦੁਆਰਾ ਭੇਜੇ ਗਏ ਇਨਵਾਈਟ ’ਚ 9 ਲਿਖਿਆ ਹੈ ਅਤੇ ਹੇਠਾਂ ਨੋਟੀ ਦੇ ਨਾਲ ProCameraMaxPeroformance ਦਾ ਹੈਸ਼ਟੈਗ ਦਿੱਤਾ ਗਿਆ ਹੈ। ਇਸ ਪੋਸਟਰ ’ਚ ਚਾਰ ਕੈਮਰੇ ਵੀ ਦਿਖਾਈ ਦੇ ਰਹੇ ਹਨ ਜੋ ਚੋਰਸ ਸ਼ੇਪਡ ਮਡਿਊਲ ’ਚ ਹਨ। 

 

ਸ਼ਾਓਮੀ ਇੰਡੀਆ ਦੇ ਹੈੱਡ ਮਨੁ ਕੁਮਾਰ ਜੈਨ ਨੇ ਵੀ ਇਕ ਟਵੀਟ ਕੀਤਾ ਹੈ। ਇਸ ਟਵੀਟ ’ਚ ਇਸ ਸਮਾਰਟਫੋਨ ਦਾ ਪੋਸਟਰ ਹੈ। ਇਥੇ ਉਨ੍ਹਾਂ ਲਿਖਿਆ ਹੈ ਕਿ ਇਹ ਸਾਲ ਦਾ ਸਭ ਤੋਂ ਜ਼ਿਆਦਾ ਉਡੀਕਿਆ ਜਾ ਰਿਹਾ ਹੈ ਫੋਨ ਹੈ ਅਤੇ ਅਗਲਾ ਰੈੱਡਮੀ ਨੋਟ 12 ਮਾਰਚ ਨੂੰ ਲਾਂਚ ਹੋ ਰਿਹਾ ਹੈ। ਟੀਜ਼ਰ ਨੂੰ ਦੇਖ ਕੇ ਇਹ ਸਾਫ ਹੋ ਰਿਹਾ ਹੈ ਕਿ ਇਸ ਸਮਾਰਟਫੋਨ ਦੇ ਕੈਮਰੇ ’ਤੇ ਜ਼ਿਆਦਾ ਫੋਕਸ ਕੀਤਾ ਗਿਆ ਹੈ। ਇਸ ਵਿਚ ਚਾਰ ਕੈਮਰੇ ਦਿੱਤੇ ਜਾਣਗੇ ਅਤੇ ਸੈਲਫੀ ਲਈ ਪੰਚਹੋਲ ਕੈਮਰਾ ਦਿੱਤੇ ਜਾਣ ਦੀ ਉਮੀਦ ਹੈ। ਰੈੱਡਮੀ ਨੋਟ 9 ਸਮਾਰਟਫੋਨ ਲਾਂਚ ਲਈ ਸ਼ਾਓਮੀ ਨੇ ਬਾਲੀਵੁੱਡ ਅਭਿਨੇਤਾ ਐਕਟਰ ਰਣਵੀਰ ਸਿੰਘ ਦੇ ਨਾਲ ਸਾਂਝੇਦਾਰੀ ਕੀਤੀ ਹੈ। ਰੈੱਡਮੀ ਇੰਡੀਆ ਨੇ ਰਣਵੀਰ ਸਿੰਘ ਦੀ ਇਕ ਵੀਡੀਓ ਟਵੀਟ ਕੀਤੀ ਹੈ ਜਿਸ ਵਿਚ ਉਹ ਕਹਿ ਰਹੇ ਹਨ ਕਿ ਅਜੇ 9 ਨਹੀਂ ਆਇਆ ਹੈ ਪਰ ਜਦੋਂ ਵੀ ਆਏਗਾ ਛੱਪਰ ਫਾੜ ਕੇ ਆਏਗਾ। 

ਫਿਲਹਾਲ ਰੈੱਡਮੀ ਨੋਟ 9 ਦੇ ਫੀਚਰਜ਼ ਬਾਰੇ ਕੰਪਨੀ ਨੇ ਕੁਝ ਵੀ ਨਹੀਂ ਕਿਹਾ। ਮਨੁ ਜੈਨ ਨੇ ਇਕ ਫੋਟੋ ਟਵੀਟ ਕੀਤੀ ਹੈ ਜਿਸ ਵਿਚ ਉਨ੍ਹਾਂ ਦੇ ਸਾਹਮਣੇ ਟੇਬਲ ’ਤੇ ਰੈੱਡਮੀ ਡਿਵਾਈਸਿਜ਼ ਰੱਖੇ ਹਨ। ਹਾਲਾਂਕਿ, ਇਥੇ ਇਕ ਫੋਨ ਹੈ ਜੋ ਅਖਬਾਰ ਨਾਲ ਅੱਧਾ ਢਕਿਆ ਹੈ। ਇਹੀ ਰੈੱਡਮੀ ਨੋਟ 9 ਹੋਵੇਗਾ। ਇਸ ਤੋਂ ਕੁਝ ਖਾਸ ਆਈਡੀਆ ਨਹੀਂ ਮਿਲ ਰਿਹਾ ਪਰ ਇਥੇ ਯੂ.ਐੱਸ.ਬੀ. ਟਾਈਪ ਸੀ ਪੋਰਟ, ਸਪੀਕਰ ਗਰਿੱਲ ਦੇ ਨਾਲ ਹੈੱਡਫੋਨ ਜੈੱਕ ਦੇਖਿਆ ਜਾ ਸਕਦਾ ਹੈ। ਬੈਕ ਪੈਨਲ ਰੈੱਡਮੀ ਨੋਟ 8 ਪ੍ਰੋ ਦੀ ਤਰ੍ਹਾਂ ਹੀ ਲੱਗ ਰਿਹਾ ਹੈ।


Related News