ਸ਼ਿਓਮੀ ਦੇ ਇਨ੍ਹਾਂ ਸਮਾਰਟਫੋਨਸ ''ਤੇ ਮਿਲ ਰਿਹਾ ਹੈ big Discount

Tuesday, Feb 16, 2016 - 06:42 PM (IST)

ਸ਼ਿਓਮੀ ਦੇ ਇਨ੍ਹਾਂ ਸਮਾਰਟਫੋਨਸ ''ਤੇ ਮਿਲ ਰਿਹਾ ਹੈ big Discount

ਜਲੰਧਰ: ਜੇਕਰ ਆਪ ਸਮਾਰਟਫੋਨ ਖਰੀਦਣ ਦੇ ਬਾਰੇ ''ਚ ਸੋਚ ਰਹੇ ਹਨ ਤਾਂ ਚਾਇਨੀਜ਼ ਸਮਾਰਟਫੋਨ ਕੰਪਨੀ ਸ਼ਿਓਮੀ ਦਾ ਸਮਾਰਟਫੋਨ ਤੁਹਾਡੀ ਪਸੰਦ ਬਣ ਸਕਦਾ ਹੈ। ਸ਼ਿਓਮੀ 16 ਤੋਂ 19 ਫਰਵਰੀ ਤਕ ਆਪਣੇ ਪਿਆਰੇ ਯੂਜ਼ਰਸ ਲਈ ਡਿਸਕਾਊਂਟ ਆਫਰ ਲੈ ਕੇ ਆਇਆ ਹੈ ਜੋ redmi note prime, Mi4, mi4i ''ਤੇ ਕੁੱਲ ਮਿਲਾ 4,500 ਹਜ਼ਾਰ ਦਾ ਡਿਸਕਾਊਂਟ ਮਿਲ ਰਿਹਾ ਹੈ। ਇਹ ਕੰਪਨੀ ਘੱਟ ਕੀਮਤ ''ਚ ਬਿਹਤਰੀਨ ਫੀਚਰਸ ਵਾਲੇ ਸਮਾਰਟਫੋਨਸ ਉਪਲੱਬਧ ਕਰਵਾਉਂਦੀ ਹੈ ਅਤੇ ਇਸੇ ਕਾਰਨ ਬਹੁਤ ਘੱਟ ਸਮੇਂ ''ਚ ਇਸ ਨੇ ਵਿਸ਼ਵ ਭਰ ''ਚ ਨਾਮ ਕਮਾ ਲਿਆ ਹੈ।

ਇਨ੍ਹਾਂ ਆਫਰ ਦੇ ਤਹਿਤ ਆਨਲਾਇਨ ਸਟੋਰ ਐਮਾਜਨ ''ਤੇ 8,499 ਰੁਪਏ ਦੀ ਕੀਮਤ ਵਾਲਾ redmi note prime 7,999 ਰੁਪਏ ''ਚ, Mi4 ਜਿਸ ਦੀ ਕੀਮਤ 14,999 ਰੁਪਏ ਹੈ 12,999 ਰੁਪਏ ''ਚ ਅਤੇ Mi4i ਜਿਸ ਦੀ 11,999 ਰੁਪਏ ''ਚ ਉਪਲੱਬਧ ਹੈ ਉਸ ਨੂੰ 9,999 ਰੁਪਏ ''ਚ ਲਿਸਟ ਕੀਤਾ ਗਿਆ ਹੈ। ਇਸ ਲਿਸਟ ''ਚ redmi2 prime 4G ਨੂੰ ਵੀ ਐਡ ਕੀਤਾ ਗਿਆ ਹੈ ਪਰ ਇਸ ''ਤੇ ਕੋਈ ਡਿਸਕਾਊਂਟ ਉਪਲੱਬਧ ਨਹੀਂ ਹੈ। ਜ਼ਿਕਰਯੋਗ ਹੈ ਕਿ ਸ਼ਿਓਮੀ Mi4 ਅਤੇ Mi 4i ਬਹੁਤ ਲੋਕਪ੍ਰਿਅ ਸਮਾਰਟਫੋਨਸ ਚੋਂ ਇਕ ਹੈ ਜਦਕਿ​ redmi note prime ਨੂੰ ਪਿਛਲੇ ਸਾਲ 14 ਦਿਸੰਬਰ ਕੀਤਾ ਗਿਆ ਸੀ।


Related News