ਭਾਰਤ ''ਚ ਜਲਦ ਲਾਂਚ ਹੋਵੇਗਾ ਸ਼ਾਓਮੀ ਦਾ ਇਹ ਸਮਾਰਟਫੋਨ

12/10/2019 1:07:38 AM

ਗੈਜੇਟ ਡੈਸਕ—ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਆਪਣਾ ਸਮਾਰਟਫੋਨ ਰੈੱਡਮੀ ਕੇ30 ਫੋਨ 10 ਦਸੰਬਰ ਨੂੰ ਚੀਨ 'ਚ ਲਾਂਚ ਕਰੇਗੀ। ਹੁਣ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਇਹ ਫੋਨ ਬਹੁਤ ਜਲਦ ਹੀ ਭਾਰਤੀ ਬਾਜ਼ਾਰ 'ਚ ਵੀ ਦਸਤਕ ਦੇ ਸਕਦਾ ਹੈ। ਇਸ ਫੋਨ ਨੂੰ ਹਾਲ ਹੀ 'ਚ ਬਿਊਰੋ ਆਫ ਇੰਡੀਅਨ ਸਟੈਂਡਰਡ (BIS) ਨਾਲ ਸਟਰੀਫਿਕੇਸ਼ਨ ਮਿਲਿਆ ਹੈ। ਭਾਵ ਹੁਣ ਇਹ ਫੋਨ ਚੀਨ 'ਚ ਲਾਂਚਿੰਗ ਦੇ ਕੁਝ ਸਮੇਂ ਬਾਅਦ ਭਾਰਤ 'ਚ ਲਾਂਚ ਕਰ ਦਿੱਤਾ ਜਾਵੇਗਾ।

ਵੱਡੀ ਡਿਸਪਲੇਅ ਅਤੇ ਦਮਦਾਰ ਬੈਟਰੀ
ਇਸ ਫੋਨ ਦੇ ਕਈ ਫੀਚਰਸ ਹੁਣ ਤਕ ਸਾਹਮਣੇ ਆ ਚੁੱਕੇ ਹਨ। ਫੋਨ 'ਚ 6.67 ਇੰਚ ਦੀ ਡਿਸਪਲੇਅ ਨਾਲ 120h੍ਰ ਰਿਫ੍ਰੇਸ਼ ਰੇਟ ਮਿਲੇਗਾ। ਫੋਨ ਕੁਆਲਕਾਮ ਸਨੈਪਡਰੈਗਨ 765ਜੀ ਪ੍ਰੋਸੈਸਰ ਵੀ ਮੌਜੂਦ ਹੋਵੇਗਾ। ਇਸ ਤੋਂ ਇਲਾਵਾ ਟੀਜ਼ਰਸ ਤੋਂ ਇਹ ਕਨਫਰਮ ਹੋ ਚੁੱਕਿਆ ਹੈ ਕਿ ਫੋਨ 4,500 ਐੱਮ.ਏ.ਐੱਚ. ਦੀ ਬੈਟਰੀ ਨਾਲ ਆਵੇਗਾ।

PunjabKesari

4ਜੀ ਵੇਰੀਐਂਟ ਵੀ ਕਨਫਰਮ
ਹਾਲ ਹੀ 'ਚ ਇਹ ਕਨਫਰਮ ਹੋ ਗਿਆ ਹੈ ਕਿ ਸ਼ਾਓਮੀ ਰੈੱਡਮੀ ਕੇ30 4ਜੀ ਵੇਰੀਐਂਟ 'ਚ ਵੀ ਆਵੇਗਾ। ਇਹ ਜਾਣਕਾਰੀ ਸ਼ਾਓਮੀ ਗਰੁੱਪ ਦੇ ਵਾਇਸ ਪ੍ਰੇਜੀਡੈਂਟ ਅਤੇ ਰੈੱਡਮੀ ਬ੍ਰੈਂਡ ਦੇ ਜੀ.ਐੱਮ. ਲੂ ਵੀਬਿੰਗ ਨੇ ਚਾਈਨੀਜ਼ ਸੋਸ਼ਲ ਮੀਡੀਆ ਪਲੇਟਫਾਰਮ Weibo 'ਤੇ ਇਕ ਪੋਸਟ ਤੋਂ ਖੁਲਾਸਾ ਕੀਤਾ ਹੈ ਕਿ ਰੈੱਡਮੀ ਕੇ30 ਸਮਾਰਟਫੋਨ ਦਾ 4ਜੀ ਮਾਡਲ ਵੀ ਆਵੇਗਾ। ਨਾਲ ਹੀ ਉਨ੍ਹਾਂ ਨੇ ਲਿਖਿਆ ਹੈ ਕਿ ਜਿਹੜੇ ਫੈਨਸ ਇਹ ਸੋਚ ਕੇ ਚਿੰਤਿਤ ਸਨ ਕਿ 5ਜੀ ਵੇਰੀਐਂਟ ਮਹਿੰਗਾ ਹੋਵੇਗਾ ਉਨ੍ਹਾਂ ਲਈ ਇਹ ਜਾਣਕਾਰੀ ਹੈ ਕਿ ਉਸ ਤੋਂ ਘੱਟ ਕੀਮਤ 'ਚ ਰੈੱਡਮੀ ਕੇ30 ਦਾ 4ਜੀ ਮਾਡਲ ਵੀ ਲਾਂਚ ਹੋਵੇਗਾ। ਅਜੇ ਇਹ ਜਾਣਕਾਰੀ ਵੀ ਸਾਹਮਣੇ ਨਹੀਂ ਆਈ ਹੈ ਕਿ ਸਮਾਰਟਫੋਨ ਦਾ 4ਜੀ ਵੇਰੀਐਂਟ ਕਦੋਂ ਲਾਂਚ ਹੋਵੇਗਾ। ਅਜਿਹੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ 10 ਦਸੰਬਰ ਨੂੰ 5ਜੀ ਮਾਡਲ ਦੀ ਲਾਂਚਿੰਗ ਦੇ ਸਮੇਂ ਕੰਪਨੀ 4ਜੀ ਵੇਰੀਐਂਟ ਤੋਂ ਵੀ ਪਰਦਾ ਚੁੱਕ ਸਕਦੀ ਹੈ।

PunjabKesari

ਸੰਭਾਵਿਤ ਫੀਚਰਸ
ਸਪੈਸੀਫਿਕੇਸ਼ਨਸ 'ਚ ਕਿਹਾ ਗਿਆ ਹੈ ਕਿ ਰੈੱਡਮੀ ਕੇ30 'ਚ ਫਿਜ਼ਿਕਲ ਫਿਗਰਪ੍ਰਿੰਟ ਸੈਂਸਰ ਫੋਨ ਦੇ ਐਜ 'ਤੇ ਦਿੱਤਾ ਜਾਵੇਗਾ। ਅਜਿਹੇ 'ਚ ਮੰਨਿਆ ਜਾ ਰਿਹਾ ਹੈ ਕਿ ਡਿਵਾਈਸ ਦੇ ਪਾਵਰ ਬਟਨ 'ਤੇ ਹੀ ਯੂਜ਼ਰਸ ਨੂੰ ਫਿਗਰਪ੍ਰਿੰਟ ਸਕੈਨਰ ਦਿੱਤਾ ਜਾਵੇਗਾ, ਜਿਸ ਨਾਲ ਸਿੰਗਲ ਟੈਪ ਅਤੇ ਕਲਿੱਕ ਨਾਲ ਫੋਨ ਨੂੰ ਅਨਲਾਕ ਕੀਤਾ ਜਾ ਸਕੇ। ਇਸ ਸਮਾਰਟਫੋਨ ਨੂੰ ਕੁਆਲਕਾਮ ਸਨੈਪਡਰੈਗਨ 730ਜੀ ਚਿਪਸੈਟ ਨਾਲ ਲਾਂਚ ਕੀਤਾ ਜਾਵੇਗਾ। ਇਸ ਦੇ ਬੇਸ ਵੇਰੀਐਂਟ 'ਚ 6ਜੀ.ਬੀ. ਰੈਮ ਅਤੇ 64ਜੀ.ਬੀ. ਇੰਟਰਨਲ ਸਟੋਰੇਜ਼ ਮਿਲ ਸਕਦੀ ਹੈ। ਸ਼ਾਓਮੀ ਇਸ ਡਿਵਾਈਸ 'ਚ ਐਂਡ੍ਰਾਇਡ ਕਿਊ ਬੇਸਡ MIUI 11 ਯੂ.ਆਈ. ਦੇਵੇਗੀ।


Karan Kumar

Edited By Karan Kumar