ਸ਼ਾਓਮੀ ਨੇ ਬਣਾਇਆ ਰਿਕਾਰਡ, 8 ਦਿਨ ''ਚ ਵੇਚੇ 10 ਲੱਖ ਤੋਂ ਜ਼ਿਆਦਾ Mi ਬੈਂਡ 4

06/24/2019 8:44:56 PM

ਨਵੀਂ ਦਿੱਲੀ— ਚੀਨ ਦੀ ਸਮਾਰਟਫੋਨ ਕੰਪਨੀ ਸ਼ਾਓਮੀ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਐੱਮ.ਆਈ. ਬੈਂਡ 4 ਲਾਂਚ ਕੀਤਾ ਸੀ। ਕਲਰ ਡਿਸਪਲੇਅ ਤੇ ਬਿਹਤਰ ਸਪੋਰਟਸ ਰੈਕਗਨਿਸ਼ਨ ਸਿਸਟਮ ਨਾਲ ਲੈਸ ਇਸ ਬੈਂਡ ਨੂੰ ਜ਼ਬਰਦਸਤ ਰਿਸਪਾਂਸ ਮਿਲ ਰਿਹਾ ਹੈ, ਇਸੇ ਲਈ ਵਿਕਰੀ ਸ਼ੁਰੂ ਹੋਣ ਦੇ ਸ਼ੁਰੂਆਤੀ 8 ਦਿਨਾਂ 'ਚ ਹੀ ਇਸ ਬੈਂਡ ਨੇ ਦੁਨੀਆਭਰ 'ਚ 1 ਮਿਲੀਅਨ (10 ਲੱਖ) ਯੂਨਿਟ ਦੀ ਵਿਕਰੀ ਦਾ ਅੰਕੜਾ ਪਾਰ ਕਰ ਲਿਆ ਹੈ। ਚੀਨ ਤੋਂ ਇਲਾਵਾ ਦੁਨੀਆਭਰ ਦੇ ਬਾਕੀ ਦੇਸ਼ਾਂ 'ਚ ਇਸ ਨੂੰ 26 ਜੂਨ ਨੂੰ ਲਾਂਚ ਕੀਤਾ ਜਾਵੇਗਾ।

ਕੰਪਨੀ ਨੇ ਦੱਸਿਆ ਕਿ ਇਕ ਸਮੇਂ 'ਤੇ ਇਸ ਬੈਂਡ ਦੀ ਪ੍ਰਤੀ ਘੰਟੇ ਕਰੀਬ 5000 ਯੂਨਿਟ ਦੀ ਸ਼ਿਪਮੈਂਟ ਕੀਤੀ ਗਈ, ਜਿਸ ਕਾਰਨ ਇਹ ਕੰਪਨੀ ਦਾ ਸਭ ਤੋਂ ਤੇਜੀ ਨਾਲ ਵਿਕਣ ਵਾਲਾ ਵੇਅਰਬੈਲ ਡਿਵਾਇਸ ਬਣ ਗਿਆ ਹੈ। ਇਸ ਬੈਂਡ 'ਚ ਕੰਪਨੀ ਨੇ ਐਮੋਲਡ ਡਿਸਪਲੇਅ ਪੈਨਲ 2.5 ਡੀ ਕਵਰਡ ਗਲਾਸ, ਪ੍ਰੋਟੈਕਸ਼ਨ ਨਾਲ ਕਈ ਬਿਹਤਰੀਨ ਫੀਚਰਸ ਦਿੱਤੇ ਗਏ ਹਨ। ਇਸ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਬੈਟਰੀ ਕਪੈਸਿਟੀ, ਜਿਸ ਬਾਰੇ ਕੰਪਨੀ ਦਾ ਦਾਅਵਾ ਹੈ ਕਿ ਇਕ ਵਾਰ ਫੁੱਲ ਚਾਰਜ ਕਰਕੇ ਇਸ ਨੂੰ 15-20 ਦਿਨ ਤਕ ਚਲਾਇਆ ਜਾ ਸਕਦਾ ਹੈ। ਇੰਨਾ ਹੀ ਨਹੀਂ, ਮੀ ਬੈਂਡ 4 ਸਿਕਸ-ਐਕਸਿਸ ਐਕਸੇਲੇਰੋਮੀਟਰ ਸੈਂਸਰ ਨਾਲ ਆਉਂਦਾ ਹੈ, ਜਿਸ ਦੀ ਮਦਦ ਨਾਲ ਯੂਜ਼ਰ ਦੀ ਹਰ ਤਰ੍ਹਾਂ ਦੀ ਫਿਜ਼ੀਕਲ ਐਕਟਿਵੀਟੀ ਨੂੰ ਬੈਂਡ ਮਾਨੀਟਰ ਕਰ ਸਕੇਗਾ।

ਸ਼ਾਓਮੀ Mi ਬੈਂਡ 4 ਦੀ ਕੀਮਤ
ਚੀਨ 'ਚ ਸ਼ਾਓਮੀ Mi ਬੈਂਡ 4 ਦੇ ਬੇਸ ਵੇਰੀਅੰਟ ਦੀ ਕੀਮਤ 169 ਯੂਆਨ (ਕਰੀਬ 1,700 ਰੁਪਏ) ਰੱਖੀ ਗਈ ਹੈ। ਉਥੇ ਹੀ ਇਸ ਦੇ ਐੱਨ.ਐੱਫ.ਸੀ. ਵੇਰੀਅੰਟ 229 ਯੂਆਨ (ਕਰੀਬ 2,300 ਰੁਪਏ) ਹੈ। ਇਸ ਤੋਂ ਇਲਾਵਾ ਇਸ ਫਿਟਨੈੱਸ ਬੈਂਡ ਦਾ ਇਕ ਖਾਸ ਅਵੈਂਜਰ ਸੀਰੀਜ਼ ਲਿਮਟਿਡ ਅਡਿਸ਼ਨ ਵੀ ਲਾਂਚ ਹੋਇਆ ਹੈ, ਜਿਸ 'ਚ ਸਪੇਸ਼ਨ ਅਵੈਂਜਰਸ ਪੈਕੇਜ ਅਤੇ ਤਿੰਨ ਮਾਰਵਲ ਸੁਪਰਹੀਰੋਜ਼ ਫੇਸ ਵਾਲੇ ਵੱਖ-ਵੱਖ ਸਟੈਪਸ ਨਾਲ ਲਾਂਚ ਕੀਤਾ ਗਿਆ ਹੈ। ਇਸ ਦੀ ਕੀਮਤ 349 ਯੂਆਨ (ਕਰੀਬ 3,500 ਰੁਪਏ) ਰੱਖੀ ਗਈ ਹੈ।


Inder Prajapati

Content Editor

Related News