ਬੱਚਿਆਂ ਦੀ ਸੁਰੱਖਿਆ ਲਈ ਖਾਸ ਹੋਵੇਗੀ ਸ਼ਿਓਮੀ ਦੀ ਇਹ ਸਮਾਰਟਵਾਚ
Sunday, May 01, 2016 - 07:21 PM (IST)

ਜਲੰਧਰ- ਸ਼ਿਓਮੀ ਨੇ ਚੀਨ ''ਚ ਬੱਚਿਆਂ ਲਈ ਨਵੀਂ ਸਮਾਰਟਵਾਚ ਪੇਸ਼ ਕਰਨ ਦਾ ਐਲਾਨ ਕੀਤਾ ਹੈ। ਸ਼ਿਓਮੀ ਦੀ ਇਕ ਰਿਪੋਰਟ ਅਨੁਸਾਰ ਕੰਪਨੀ ਆਪਣੀ ਪਹਿਲੀ ਸਮਾਰਟਵਾਚ ਲਈ ਕੰਮ ਕਰ ਰਹੀ ਹੈ। ਕੰਪਨੀ ਨੂੰ ਉਮੀਦ ਹੈ ਕਿ ਉਹ ਆਪਣੇ ਇਸ ਮਸ਼ਹੂਰ ਮੀ ਬੈਂਡ ਨੂੰ 10 ਮਈ ਤੱਕ ਲਾਂਚ ਕਰੇਗੀ। ਸ਼ਿਓਮੀ ਦੀ ਇਸ ਸਮਾਰਟਵਾਚ ਦੀ ਕੀਮਤ ਲਗਭਗ 299 RMB ਜਾਂ 3067 ਰੁਪਏ ਰੱਖੀ ਜਾਵੇਗੀ।
ਇਸ ਸਮਾਰਟਵਾਚ ''ਚ ਵਾਇਸ ਕਾਲਿੰਗ ਦਿੱਤੀ ਗਈ ਹੈ ਅਤੇ ਇਹ ਬੱਚਿਆਂ ਦੇ ਸੀਮਿਤ ਦਾਇਰੇ ਤੋਂ ਬਾਹਰ ਜਾਣ ''ਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਅਲਰਟ ਕਰ ਦਿੰਦੀ ਹੈ। ਇਸ ਸਮਾਰਟਵਾਚ ''ਚ ਇਕ SOS ਦਾ ਬਟਨ ਵੀ ਦਿੱਤਾ ਗਿਆ ਹੈ ਜਿਸ ਨੂੰ ਪ੍ਰੈੱਸ ਕਰਨ ਨਾਲ ਬੱਚੇ ਮੁਸੀਬਤ ਦੇ ਸਮੇਂ ਉਨ੍ਹਾਂ ਦੀ ਲੋਕੇਸ਼ਨ ਨੂੰ ਮਾਤਾ-ਪਿਤਾ ਦੇ ਫੋਨ ''ਤੇ ਭੇਜਿਆ ਜਾ ਸਕਦਾ ਹੈ। ਸ਼ਿਓਮੀ ਦੇ ਪ੍ਰੋਡਕਟ ਪੇਜ਼ ਦਾ ਕਹਿਣਾ ਹੈ ਕਿ ਇਹ ਸਮਾਰਟਵਾਚ ਰੇਡੀਏਸ਼ਨ ਤੋਂ ਸੁਰੱਖਿਅਤ ਹੈ ਅਤੇ ਘੱਟ ਪਾਵਰ ਨੂੰ ਕੰਜ਼ਿਊਮ ਕਰਦੀ ਹੈ।