ਸ਼ਿਓਮੀ ਦੇ ਇਸ ਸਮਾਰਟਫੋਨ ਲਈ ਜਾਰੀ ਹੋਇਆ ਐਂਡ੍ਰਾਇਡ 7.1 ਨੂਗਟ ਅਪਡੇਟ
Sunday, Apr 02, 2017 - 01:03 PM (IST)
ਜਲੰਧਰ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਨੇ ਪਿਛਲੇ ਮਹੀਨੇ ਐਂਡ੍ਰਾਇਡ ਮਾਰਸ਼ਮੈਲੋ ਆਪਰੇਟਿੰਗ ਸਿਸਟਮ ''ਤੇ ਅਧਾਰਿਤ ਸ਼ਿਓਮੀ Mi 5C ਨੂੰ 1499 ਯੁਆਨ (ਲਗਭਗ 14,567 ਰੁਪਏ) ''ਚ ਪੇਸ਼ ਕੀਤਾ ਗਿਆ ਸੀ। ਲਾਂਚ ਹੋਣ ਦੇ ਇਕ ਮਹੀਨੇ ਬਾਅਦ ਹੀ ਸ਼ਿਓਮੀ ਨੇ ਇਸ ਫੋਨ ''ਚ ਐਂਡ੍ਰਾਇਡ 7.1 ਨੂਗਟ ਦਾ ਅਪਡੇਟ ਜਾਰੀ ਕਰ ਦਿੱਤਾ ਹੈ। ਕੰਪਨੀ ਨੇ ਇਸ ਸਮਾਰਟਫੋਨ ਦੇ ਲਾਂਚ ਦੇ ਸਮੇਂ ਇਸ ਗੱਲ ਦੀ ਘੋਸ਼ਣਾ ਕੀਤੀ ਸੀ ਕਿ ਮਾਰਚ ''ਚ ਇਸ ਫੋਨ ਲਈ ਐਂਡ੍ਰਾਇਡ 7.1 ਨੂਗਟ ਜਾਰੀ ਕਰ ਦਿੱਤਾ ਜਾਵੇਗਾ ਜੋ ਕਿ ਕਿ ਐੱਮ. ਆਈ. ਯੂ. ਆਈ 8 ਦੇ ਨਾਲ ਅਪਡੇਟ ਕੀਤਾ ਜਾ ਸਕੇਗਾ।
ਸ਼ਿਓਮੀ ਨੇ ਇਸ ਗੱਲ ਦੀ ਜਾਣਕਾਰੀ ਚੀਨ ਦੀ ਮਾਇਕ੍ਰੋਬਲਾਗਿੰਗ ਵੈੱਬਸਾਈਟ ਵੇਈਬੋ ''ਤੇ ਦਿੱਤੀ ਗਈ ਹੈ। ਸਮਾਰਟਫ਼ੋਨ ਸ਼ਿਓਮੀ Mi 5c ''ਚ ਤੁਹਾਨੂੰ 5.15-ਇੰਚ ਦੀ ਇਕ 1080p ਰੈਜੋਲਿਊਸ਼ਨ ਦੀ ਡਿਸਪਲੇ ਮਿਲ ਰਹੀ ਹੈ। ਇਸ ''ਚ 3GB ਰੈਮ ਅਤੇ 64GB ਦੀ ਇੰਟਰਨਲ ਸਟੋਰੇਜ ਹੈ। ਫ਼ੋਨ ''ਚ ਡਿਊਲ-ਨੈਨੋ ਸਿਮ ਸਲਾਟਸ ਦਿੱਤੇ ਗਏ ਹਨ। ਇਹ ਇਕ 4G ਸਪੋਰਟ ਵਾਲਾ ਸਮਾਰਟਫ਼ੋਨ ਹੈ। ਸਮਾਰਟਫ਼ੋਨ ''ਚ ਫਿੰਗਰਪ੍ਰਿੰਟ ਸੈਂਸਰ ਇਸ ਦੇ ਹੋਮ ਬਟਨ ''ਚ ਹੀ ਦਿੱਤਾ ਗਿਆ ਹੈ। ਸ਼ਿਓਮੀ ਦਾ Mi 5c ਸਮਾਰਟਫ਼ੋਨ ਮਲਟੀਪਾਲ ਰੰਗਾਂ ਦੇ ਨਾਲ ਪੇਸ਼ ਕੀਤਾ ਗਿਆ ਸੀ, ਜਿਸ ''ਚ ਗੋਲਡ, ਬਲੈਕ ਅਤੇ ਪਿੰਕ ਰੰਗ ਸ਼ਾਮਿਲ ਸਨ। ਇਸ ਸਮਾਰਟਫੋਨ ''ਚ 2860mAh ਦੀ ਬੈਟਰੀ ਨਾਲ ਪੇਸ਼ ਕੀਤਾ ਸੀ। ਫ਼ੋਨ 9V/21 ਫ਼ਾਸਟ ਚਾਰਜਿੰਗ ਨੂੰ ਵੀ ਸਪੋਰਟ ਕਰਦਾ ਹੈ।
