Redmi Note 9 Pro ਖਰੀਦਣ ਦਾ ਸ਼ਾਨਦਾਰ ਮੌਕਾ, ਮਿਲੇਗਾ ਬੰਪਰ ਡਿਸਕਾਊਂਟ

03/17/2020 10:57:12 AM

ਗੈਜੇਟ ਡੈਸਕ– ਸ਼ਾਓਮੀ ਦਾ ਨਵਾਂ ਬਜਟ ਸਮਾਰਟਫੋਨ Redmi Note 9 Pro ਅੱਜ ਸੇਲ ਲਈ ਉਪਲੱਬਧ ਹੋਵੇਗਾ। ਇਸ ਨੂੰ ਪਿਛਲੇ ਹਫਤੇ Redmi Note 9 Pro Max ਦੇ ਨਾਲ ਲਾਂਚ ਕੀਤਾ ਗਿਆ ਸੀ। ਦੋ ਵੇਰੀਐਂਟ ’ਚ ਬਾਜ਼ਾਰ ’ਚ ਉਤਾਰਿਆ ਗਿਆ Redmi Note 9 Pro ਤਿੰਨ ਰੰਗਾਂ- ਅਰੋਰਾ ਬਲਿਊ, ਗਲੇਸ਼ੀਅਰ ਵਾਈਟ ਅਤੇ ਇੰਟਰਸਟੇਲਰ ਬਲੈਕ ’ਚ ਉਪਲੱਬਧ ਹੈ। ਇਸ ਨੂੰ ਆਨਲਾਈਨ ਅਤੇ ਆਫਲਾਈਨ  ਦੋਵਾਂ ਆਊਟਲੇਟਸ ਰਾਹੀਂ ਖਰੀਦਿਆ ਜਾ ਸਕਦਾ ਹੈ। ਉਥੇ ਹੀ Redmi Note 9 Pro Max ਦੀ ਭਾਰਤ ’ਚ ਸੇਲ 25 ਮਾਰਚ ਨੂੰ ਹੋਵੇਗੀ। 

Redmi Note 9 Pro ਦੀ ਕੀਮਤ ਤੇ ਆਫਰਜ਼
ਇਸ ਸਮਾਰਟਫੋਨ ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 12,999 ਰੁਪਏ ਅਤੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 15,999 ਰੁਪਏ ਹੈ। ਜੇਕਰ ਤੁਸੀਂ ਇਸ ਨੂੰ ਰੈੱਡਮੀ ਦੀ ਅਧਿਕਾਰਤ ਵੈੱਬਸਾਈਟ ਜਾਂ ਐਮਾਜ਼ੋਨ ਤੋਂ ਖਰੀਦਦੇ ਹੋ ਤਾਂ ਕੰਪਨੀ ਐੱਚ.ਡੀ.ਐੱਫ.ਸੀ. ਬੈਂਕ ਦੇ ਕਾਰਡ ’ਤੇ 1000 ਰੁਪਏ ਤਕ ਦੀ ਛੋਟ ਦੇ ਰਹੀ ਹੈ। ਨਾਲ ਹੀ ਈ.ਐੱਮ.ਆਈ. ਦਾ ਵੀ ਆਪਸ਼ਨ ਮਿਲੇਗਾ। ਰੈੱਡਮੀ ਨੋਟ 9 ਪ੍ਰੋ ਸਮਾਰਟਫੋਨ ਮੀ ਹੋਮ ਅਤੇ ਮੀ ਸਟੂਡੀਓ ਸਟੋਰ ’ਤੇ ਵੀ ਉਪਲੱਬਧ ਹੋਵੇਗਾ। ਸੇਲ ਦੁਪਹਿਰ 12 ਵਜੇ ਸ਼ੁਰੂ ਹੋਵੇਗੀ। 

PunjabKesari

Redmi Note 9 Pro ਦੇ ਫੀਚਰਜ਼
ਰੈੱਡਮੀ ਨੋਟ 9 ਪ੍ਰੋ ’ਚ 6.67 ਇੰਚ ਦੀ ਫੁੱਲ-ਐੱਚ.ਡੀ.+ ਆਈ.ਪੀ.ਐੱਸ. ਡਿਸਪਲੇਅ ਹੈ, ਜਿਸ ਦੇ ਉਪਰ ਕਾਰਨਿੰਗ ਗੋਰਿਲਾ ਗਲਾਸ 5 ਪ੍ਰੋਟੈਕਸ਼ਨ ਹੈ। ਸਮਾਰਟਫੋਨ ਐਂਡਰਾਇਡ 10 ’ਤੇ ਚਲਦਾ ਹੈ ਅਤੇ ਇਸ ਵਿਚ ਲੇਟੈਸਟ MIUI ਵਰਜ਼ਨ ਦਿੱਤਾ ਗਿਆ ਹੈ। ਫੋਨ ’ਚ ਕੁਆਲਕਾਮ ਸਨੈਪਡ੍ਰੈਗਨ 720G ਪ੍ਰੋਸੈਸਰ ਹੈ। 

ਫੋਟੋਗ੍ਰਾਫੀ ਲਈ ਫੋਨ ’ਚ ਕਵਾਡ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਨ੍ਹਾਂ ’ਚ 48 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, 8 ਮੈਗਾਪਿਕਸਲ ਦਾ ਸੈਕੇਂਡਰੀ ਅਲਟਰਾ-ਵਾਈਡ ਸੈਂਸਰ, ਮੈਕ੍ਰੋ ਲੈੱਨਜ਼ ਦੇ ਨਾਲ 5 ਮੈਗਾਪਿਕਸਲ ਦਾ ਤੀਜਾ ਸੈਂਸਰ ਅਤੇ 2 ਮੈਗਾਪਿਕਸਲ ਦਾ ਚੌਥਾ ਸੈਂਸਰ ਹੈ। ਸੈਲਫੀ ਲਈ ਸਮਾਰਟਫੋਨ ’ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਦੀ ਬੈਟਰੀ 5,020mAh ਦੀ ਹੈ ਜੋ 18 ਵਾਟ ਫਾਸਟ ਚਾਰਜਿੰਗ ਸੁਪੋਰਟ ਕਰਦੀ ਹੈ। 


Related News