19 ਜਨਵਰੀ ਨੂੰ ਲਾਂਚ ਹੋ ਸਕਦੈ Xiaomi ਰੈੱਡਮੀ ਨੋਟ 4

Tuesday, Jan 10, 2017 - 01:37 PM (IST)

19 ਜਨਵਰੀ ਨੂੰ ਲਾਂਚ ਹੋ ਸਕਦੈ Xiaomi ਰੈੱਡਮੀ ਨੋਟ 4
ਜਲੰਧਰ- ਚਾਈਨੀਜ਼ ਐਪਲ ਨਾਂ ਨਾਲ ਮਸ਼ਹੂਰ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ 19 ਜਨਵਰੀ ਨੂੰ ਭਾਰਤ ''ਚ ਆਪਣਾ ਨਵਾਂ ਸਮਾਰਟਫੋਨ ਲਾਂਚ ਕਰੇਗੀ। ਉਂਝ ਤਾਂ ਕੰਪਨੀ ਨੇ ਮੀਡੀਆ ਨੂੰ ਭੇਜੇ ਗਏ ਇਨਵਾਈਟ ''ਚ ਪ੍ਰੋਡਟਕ ਦਾ ਜ਼ਿਕਰ ਨਹੀਂ ਕੀਤਾ ਹੈ। ਹੁਣ ਮੀਡੀਆ ਰਿਪੋਰਟ ਦੇ ਆਧਾਰ ''ਤੇ ਕਿਹਾ ਜਾ ਰਿਹਾ ਹੈ ਕਿ ਸ਼ਿਓਮੀ ਰੈੱਡਮੀ ਨੋਟ 4 ਇਸ ਦਿਨ ਲਾਂਚ ਹੋਵੇਗਾ। ਤੁਹਾਨੂੰ ਦੱਸ ਦਈਏ ਕਿ ਕੰਪਨੀ ਨੇ ਅਗਸਤ ''ਚ ਇਸ ਸਮਾਰਟਫੋਨ ਨੂੰ ਚੀਨ ''ਚ ਲਾਂਚ ਕੀਤਾ ਸੀ।
ਸ਼ਿਓਮੀ ਰੈੱਡਮੀ ਨੋਟ 4 ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ ''ਚ 5.5-ਇੰਚ (1920x1080 ਪਿਕਸਲ) ਫੁੱਲ-ਐੱਚ.ਡੀ. 2.5ਡੀ ਕਵਰਡ ਗਲਾਸ ਡਿਸਪਲੇ ਦਿੱਤੀ ਗਈ ਹੈ। ਫੋਨ ''ਚ 2.1 ਗੀਗਾਹਰਟਜ਼ ਡੈਕਾ-ਕੋਰ ਮੀਡੀਆਟੈੱਕ ਹੀਲੀਓ ਐਕਸ 20 ਪ੍ਰੋਸੈਸਰ ਹੈ। ਗ੍ਰਾਫਿਕਸ ਲਈ ਮਾਲੀ-ਟੀ 880 ਐੱਮ.ਪੀ4 ਜੀ.ਪੀ.ਯੂ. ਹੈ। ਫੋਨ 2ਜੀ.ਬੀ. ਰੈਮ/16ਜੀ.ਬੀ. ਸਟੋਰੇਜ ਅਤੇ 3ਜੀ.ਬੀ. ਰੈਮ/64ਜੀ.ਬੀ. ਸਟੋਰੇਜ ਵਾਲੇ ਦੋ ਵੇਰੀਅੰਟ ''ਚ ਆਉਂਦਾ ਹੈ। ਮਾਈਕ੍ਰੋ-ਐੱਸ.ਡੀ. ਕਾਰਡ ਰਾਹੀਂ ਸਟੋਰੇਜ ਨੂੰ 128ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। 
ਅਪਰਚਰ ਐੱਫ/2.0, ਡੁਅਲ-ਟੋਨ ਐੱਲ.ਈ.ਡੀ. ਫਲੈਸ਼ ਅਤੇ ਪੀ.ਡੀ.ਏ.ਐੱਫ. ਦੇ ਨਾਲ 13 ਮੈਗਾਪਿਕਸਲ ਰਿਅਰ ਕੈਮਰਾ ਹੈ। ਸੈਲਫੀ ਦੇ ਸ਼ੌਕੀਨਾਂ ਲਈ ਅਪਰਚਰ ਐੱਫ/2.0, 85-ਡਿਗਰੀ ਵਾਈਡ ਐਂਗਲ ਲੈਂਜ਼ ਦੇ ਨਾਲ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ''ਚ ਰਿਅਰ ''ਤੇ ਫਿੰਗਰਪ੍ਰਿੰਟ ਸੈਂਸਰ ਅਤੇ ਇੰਫਰਾਰੈੱਡ ਸੈਂਸਰ ਦੇ ਨਾਲ ਆਉਂਦਾ ਹੈ। ਫੋਨ ਦਾ ਡਾਈਮੈਂਸ਼ਨ 151x76x8.35 ਮਿ.ਮੀ. ਅਤੇ ਭਾਰ 175 ਗ੍ਰਾਮ ਹੈ। ਐਂਡਰਾਇਡ ਮਾਰਸ਼ਮੈਲੋ ''ਤੇ ਆਧਾਰਿਤ ਮੀ.ਯੂ.ਆਈ. 8 ''ਤੇ ਚੱਲਦਾ ਹੈ। ਪਾਵਰ ਲਈ ਇਸ ਸਮਾਰਟਫੋਨ ''ਚ 4100 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।

Related News