ਭਾਰਤ ''ਚ ਜਲਦੀ ਹੀ ਲਾਂਚ ਹੋਵੇਗਾ Xiaomi ਦਾ 3GB ਰੈਮ ਵਾਲਾ ਸਸਤਾ ਸਮਾਰਟਫੋਨ

Saturday, Jul 30, 2016 - 02:23 PM (IST)

ਭਾਰਤ ''ਚ ਜਲਦੀ ਹੀ ਲਾਂਚ ਹੋਵੇਗਾ Xiaomi ਦਾ 3GB ਰੈਮ ਵਾਲਾ ਸਸਤਾ ਸਮਾਰਟਫੋਨ
ਜਲੰਧਰ- ਪਿਛਲੇ ਮਹੀਨੇ ਭਾਰਤ ''ਚ ਸ਼ਿਓਮੀ ਨੇ ਮੀ ਮੈਕਸ ਸਮਾਰਟਫੋਨ ਲਾਂਚ ਕੀਤਾ ਸੀ। ਹੁਣ ਜਾਣਕਾਰੀ ਸਾਹਮਣੇ ਆਈ ਹੈ ਕਿ ਸ਼ਿਓਮੀ ਰੈੱਡਮੀ 3ਐੱਸ ਨੂੰ ਭਾਰਤ ''ਚ ਲਾਂਚ ਕਰਨ ਵਾਲੀ ਹੈ। ਜ਼ਿਕਰਯੋਗ ਹੈ ਕਿ ਸ਼ਿਓਮੀ ਨੇ ਰੈੱਡਮੀ 3 ਐੱਸ ਨੂੰ ਚੀਨ ''ਚ ਪਿਛਲੇ ਮਹੀਨੇ (ਜੂਨ) ਲਾਂਚ ਕੀਤਾ ਸੀ ਅਤੇ ਇਹ 3 ਰੰਗਾਂ, ਡਾਰਕ ਗ੍ਰੇ, ਸਿਲਵਰ ਅਤੇ ਗੋਲਡ ''ਚ ਲਾਂਚ ਹੋਇਆ ਹੈ। 
ਸ਼ਿਓਮੀ ਨੇ ਰੈੱਡਮੀ 3 ਐੱਸ ਨੂੰ ਚੀਨ ''ਚ 2 ਵੇਰੀਅੰਟਸ ''ਚ ਲਾਂਚ ਕੀਤਾ ਹੈ ਜਿਨ੍ਹਾਂ ''ਚੋਂ ਇਕ 2 ਜੀ.ਬੀ. ਰੈਮ ਤੇ 16 ਜੀ.ਬੀ. ਇੰਟਰਨਲ ਮੈਮਰੀ ਅਤੇ ਦੂਜਾ 3 ਜੀ.ਬੀ. ਰੈਮ ਅਤੇ 32 ਜੀ.ਬੀ. ਇੰਟਰਨਲ ਮੈਮਰੀ ਵਾਲਾ ਵੇਰੀਅੰਟ ਹੈ। 2 ਜੀ.ਬੀ. ਰੈਮ ਵਾਲੇ ਵੇਰੀਅੰਟ ਦੀ ਕੀਮਤ 699 ਚੀਨੀ ਯੁਆਨ (ਕਰੀਬ 7,127 ਰੁਪਏ) ਅਤੇ 3 ਜੀ.ਬੀ. ਰੈਮ ਦੀ ਕੀਮਤ 899 ਚੀਨੀ ਯੁਆਨ (ਕਰੀਬ 9,162 ਰੁਪਏ) ਹੈ। 
 
ਇਸ ਤੋਂ ਇਲਾਵਾ ਦੋਵੇਂ ਵੇਰੀਅੰਟਸ ਦੇ ਫੀਚਰ ਇਕੋ ਜਿਹੇ ਹਨ। ਆਓ ਇਕ ਨਜ਼ਰ ਮਾਰਦੇ ਹਾਂ ਰੈੱਡਮੀ 3 ਐੱਸ. ਦੇ ਫਚੀਰਸ ''ਤੇ-
- ਭਾਰ 144 ਗ੍ਰਾਮ
- 5-ਇੰਚ ਦੀ ਐੱਚ.ਡੀ. ਆਈ.ਪੀ.ਐੱਸ. ਡਿਸਪਲੇ
- ਆਕਟਾ-ਕੋਰ ਕਵਾਲਕਾਮ ਸਨੈਪਡ੍ਰੈਗਨ 430 64-ਬਿਟ ਪ੍ਰੋਸੈਸਰ, ਐਡ੍ਰੀਨੋ 550 ਜੀ.ਪੀ.ਯੂ.
- ਡਿਊਲ ਸਿਮ ਸਪੋਰਟ ਅਤੇ ਐਂਡ੍ਰਾਇਡ ਲਾਲੀਪਾਪ ਆਧਾਰਿਤ ਐੱਮ.ਆਈ. ਯੂ.ਆਈ.
- 4,100 ਐੱਮ.ਏ.ਐੱਚ. ਦੀ ਬੈਟਰੀ
16 ਅਤੇ 32 ਜੀ.ਬੀ. ਸਟੋਰੇਜ ਤੋਂ ਇਲਾਵਾ 128 ਜੀ.ਬੀ. ਤੱਕ ਮੈਮਰੀ ਕਾਰਡ ਸਪੋਰਟ
- ਐੱਲ.ਈ.ਡੀ. ਫਲੈਸ਼ ਨਾਲ 13 ਮੈਗਾਪਿਕਸਲ ਆਟੋਫੋਕਸ ਰਿਅਰ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ
- ਕੁਨੈਕਟੀਵਿਟੀ ਲਈ 4ਜੀ, ਬਲੂਟੁਥ 4.1, ਵਾਈ-ਫਾਈ (802.11 ਬੀ/ਜੀ/ਐੱਨ), ਜੀ.ਪੀ.ਐੱਸ. ਅਤੇ ਮਾਈਕ੍ਰੋ-ਯੂ.ਐੱਸ.ਬੀ. 2.0 ਵਰਗੇ ਫੀਚਰਸ। 

Related News