ਸਸਤਾ ਹੋਇਆ ਸ਼ਾਓਮੀ ਦਾ Mi TV Stick, ਜਾਣੋ ਨਵੀਂ ਕੀਮਤ
Thursday, Mar 25, 2021 - 03:57 PM (IST)
ਗੈਜੇਟ ਡੈਸਕ– ਜੇਕਰ ਤੁਸੀਂ ਸ਼ਾਓਮੀ ਮੀ ਟੀਵੀ ਸਟਿੱਕ ਖ਼ਰੀਦਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਹੁਣ ਸ਼ਾਨਦਾਰ ਮੌਕਾ ਹੈ। ਕੰਪਨੀ ਨੇ ਮੀ ਟੀਵੀ ਸਟਿੱਕ ਨੂੰ 300 ਰੁਪਏ ਸਸਤਾ ਕਰ ਦਿੱਤਾ ਹੈ। ਹੁਣ ਇਸ ਦੀ ਕੀਮਤ 2799 ਰੁਪਏ ਤੋਂ ਘੱਟ ਕੇ 2499 ਰੁਪਏ ਹੋ ਗਈ ਹੈ। ਘਟੀ ਹੋਈ ਕੀਮਤ ਨਾਲ ਇਸ ਨੂੰ ਫਲਿਪਕਾਰਟ ਅਤੇ ਮੀ ਡਾਟ ਕਾਮ ਤੋਂ ਖ਼ਰੀਦਿਆ ਜਾ ਸਕਦਾ ਹੈ। ਕੰਪਨੀ ਨੇ ਮੀ ਟੀਵੀ ਸਟਿੱਕ ਨੂੰ ਐਮਾਜ਼ੋਨ ਫਾਇਰ ਟੀਵੀ ਸਟਿੱਕ ਦੇ ਮੁਕਾਬਲੇ ’ਚ ਲਾਂਚ ਕੀਤਾ ਸੀ। ਸ਼ਾਓਮੀ ਦਾ ਟੀਵੀ ਸਟਿੱਕ ਐਂਡਰਾਇਡ ਟੀਵੀ 9 ਆਪਰੇਟਿੰਗ ਸਿਸਟਮ ’ਤੇ ਚਲਦਾ ਹੈ ਅਤੇ ਇਸ ਵਿਚ ਗੂਗਲ ਪਲੇਅ ਸਟੋਰ ਦਾ ਐਕਸੈਸ ਵੀ ਮਿਲਦਾ ਹੈ।
ਮੀ ਟੀਵੀ ਸਟਿੱਕ ਦੀਆਂ ਖੂਬੀਆਂ
ਐਂਡਰਾਇਡ ਟੀਵੀ 9 ਆਪਰੇਟਿੰਗ ਸਿਸਟਮ ਵਾਲੇ ਮੀ ਟੀਵੀ ਸਟਿੱਕ ’ਚ 1 ਜੀ.ਬੀ. ਰੈਮ ਅਤੇ 8 ਜੀ.ਬੀ. ਦੀ ਇੰਟਰਨਲ ਸਟੋਰੇਜ ਹੈ। ਇਹ ਟੀਵੀ ਸਟਿੱਕ ਕਵਾਡ-ਕੋਰ Cortex-A53 CPU ਅਤੇ ਇਕ ARM Mali-450 GPU ਦੇ ਨਾਲ ਆਉਂਦਾ ਹੈ। ਕੁਨੈਕਟੀਵਿਟੀ ਲਈ ਇਸ ਵਿਚ ਡਿਊਲ ਬੈਂਡ ਵਾਈ-ਫਾਈ 802.11 a/b/g/n/ac ਅਤੇ ਬਲੂਟੂਥ ਵਰਜ਼ਨ 4.2 ਦਿੱਤਾ ਗਿਆ ਹੈ। ਡਿਵਾਈਸ ਕ੍ਰੋਮਕਾਸਟ ਅਤੇ ਗੂਗਲ ਅਸਿਸਟੈਂਟ ਵੌਇਸ ਕੰਟਰੋਲ ਫੀਚਰ ਨਾਲ ਵੀ ਲੈਸ ਹੈ।
ਮੀ ਟੀਵੀ ਸਟਿੱਕ 92.4mm ਲੰਬਾ, 30.2mm ਚੌੜਾ ਅਤੇ 15.2mm ਮੋਟਾ ਹੈ। ਇਸ ਵਿਚ ਤੁਹਾਨੂੰ ਇਕ ਮਾਈਕ੍ਰੋ-ਯੂ.ਐੱਸ.ਬੀ. ਪੋਰਟ ਅਤੇ ਇਕ HDMI ਇਨਪੁਟ ਮਿਲਦਾ ਹੈ। ਦਮਦਾਰ ਸਾਊਂਡ ਲਈ ਇਸ ਵਿਚ ਡਾਲਬੀ ਅਤੇ ਡੀ.ਟੀ.ਐੱਮ. ਸਪਾਟ ਦਿੱਤਾ ਗਿਆ ਹੈ। ਟੀਵੀ ਸਟਿੱਕ VP9-10, H.265, VC-1, MPEG1/2/4 ਅਤੇ Real8/9/10 ਵੀਡੀਓ ਡੀਕੋਡਿੰਗ ਨੂੰ ਸੁਪੋਰਟ ਕਰਦਾ ਹੈ।
ਮੀ ਟੀਵੀ ਸਟਿੱਕ ਦੀ ਖਾਸੀਅਤ ਹੈ ਕਿ ਇਹ 1920x1080 ਪਿਕਸਲ ਅਤੇ 60 ਫਰੇਮ ਪ੍ਰਤੀ ਸਕਿੰਟ ਕੰਟੈਂਟ ਨੂੰ ਸੁਪੋਰਟ ਕਰਦਾ ਹੈ। ਟੀਵੀ ਸਟਿੱਕ ’ਚ ਪ੍ਰਸਿੱਧ ਓ.ਟੀ.ਟੀ. ਐਪਸ ਜਿਵੇਂ- ਨੈੱਟਫਲਿਕਸ, ਯੂਟਿਊਬ, ਐਮਾਜ਼ੋਨ ਪ੍ਰਾਈਮ ਵੀਡੀਓ, ਡਿਜ਼ਨੀ ਪਲੱਸ ਹਾਟਸਟਾਰ ਅਤੇ ਸਪਾਟੀਫਾਈ ਦੀ ਸੁਪੋਰਟ ਮਿਲਦੀ ਹੈ। ਇਸ ਰਾਹੀਂ ਯੂਜ਼ਰ ਆਪਣੇ ਟੀਵੀ ’ਤੇ ਗੂਗਲ ਪਲੇਅ ਸਟੋਰ ਨੂੰ ਐਕਸੈਸ ਕਰ ਸਕਦੇ ਹਨ ਜਿਸ ਵਿਚ 5000 ਤੋਂ ਜ਼ਿਆਦਾ ਐਪਸ ਹਨ।