ਇਸ ਕੰਪਨੀ ਨੇ ਪੇਸ਼ ਕੀਤੀ ਬਿਹਤਰੀਨ ਤਕਨੀਕ ਨਾਲ ਲੈਸ ਇਹ ਸੈਲਫੀ ਸਟਿੱਕ

Saturday, Feb 25, 2017 - 11:34 AM (IST)

ਇਸ ਕੰਪਨੀ ਨੇ ਪੇਸ਼ ਕੀਤੀ ਬਿਹਤਰੀਨ ਤਕਨੀਕ ਨਾਲ ਲੈਸ ਇਹ ਸੈਲਫੀ ਸਟਿੱਕ

ਜਲੰਧਰ- ਚੀਨ ਦੀ ਟੈਕਨਾਲੋਜੀ ਕੰਪਨੀ ਸ਼ਿਓਮੀ ਨੇ ਹਰ ਕਿਸਮ ਦੇ ਪ੍ਰੋਡਕਟਸ ਬਣਾ ਕੇ ਇਕ ਖਾਸ ਪਹਿਚਾਣ ਬਣਾਈ ਹੈ। ਕੰਪਨੀ ਨੇ ਹੁਣ ਤੱਕ ਐੱਲ. ਈ. ਡੀ ਲਾਈਟ, ਪ੍ਰੇਸ਼ਰ ਕੁਕਰ ਅਤੇ ਵਾਟਰ ਪਿਊਰਿਫਾਇਰ ਹੋਰ ਕਈ ਪ੍ਰੋਡਕਟਸ ਨੂੰ ਬਣਾਉਣ ''ਚ ਹੱਥ ਆਜਮਾਏ ਹਨ ਇਸ ''ਚ ਮੋਬਾਇਲ ਵਰਲਡ ਕਾਂਗਰੇਸ ਤੋਂ ਠੀਕ ਪਹਿਲਾਂ ਸ਼ਿਓਮੀ ਨੇ ਇਕ ਤਰ੍ਹਾਂ ਨਾਲ ਆਪਣੀ ਸੈਲਫੀ ਸਟਿੱਕ ਦਾ ਅਪਗਰੇਡ ਪੇਸ਼ ਕੀਤਾ ਹੈ। ਇਸ ਨੂੰ ਸੈਲਫੀ ਦੇ ਇਲਾਵਾ ਵੀ ਕਈ ਤਰ੍ਹਾਂ ਦੇ ਕੰਮ ਲਈ ਇਸਤੇਮਾਲ ''ਚ ਲਿਆਇਆ ਜਾ ਸਕੇਗਾ। ਸ਼ਿਓਮੀ ਮੀ ਸੈਲਫੀ ਸਟਿੱਕ ਟਰਾਇਪਾਡ ਜ਼ਰੂਰਤ ਦੇ ਵਕਤ ''ਤੇ ਟਰਾਇਪਾਡ ਦਾ ਵੀ ਕੰਮ ਕਰੇਗਾ।

 

ਇਸ ਟੂ-ਇਨ ਵਨ ਡਿਵਾਇਸ ਨੂੰ ਵੀਬੋ ''ਤੇ ਪੇਸ਼ ਕੀਤਾ ਗਿਆ ਹੈ। ਇਸ ਪ੍ਰੋਡਕਟ ਦੀ ਮਦਦ ਨਾਲ ਤੁਹਾਨੂੰ ਸ਼ੂਟਿੰਗ ਲਈ ਅਲਗ ਤੋਂ ਟਰਾਇਪਾਡ ਲੈ ਜਾਣ ਦੀ ਟੇਂਸ਼ਨ ਨਹੀਂ ਹੋਵੇਗੀ। ਇਸ ਦੇ ਨਾਲ ਇਕ ਬਲੂਟੁੱਥ ਰਿਮੋਟ ਕੰਟਰੋਲ ਵੀ ਦਿੱਤਾ ਗਿਆ ਹੈ ਜਿਸ ਦਾ ਇਸਤੇਮਾਲ ਯੂਜ਼ਰ ਦੂਰ ਤੋਂ ਸੈਲਫੀ ਲੈਣ ਲਈ ਵੀ ਕਰ ਸਕਦੇ ਹਨ। ਬਲੂਟੁੱਥ ਨਾਲ ਲੈਸ ਮੀ ਸੈਲਫੀ ਸਟਿੱਕ ਟਰਾਇਪਾਡ ਐਂਡਰਾਇਡ 4.3 ਜਾਂ ਉਸ ਤੋਂ ਬਾਅਦ ਦੇ ਵਰਜ਼ਨ ਅਤੇ ਆਈ. ਓ. ਐੱਸ 5.0 ਜਾਂ ਉਸ ਤੋਂ ਬਾਅਦ ਦੇ ਵਰਜ਼ਨ ਦੇ ਨਾਲ ਕੰਮ ਕਰੇਗਾ। ਮਾਊਂਟ 360 ਡਿਗਰੀ ਘੁੰਮ ਸਕਦਾ ਹੈ। ਟਰਾਇਪਾਡ ਨੂੰ ਐਲੂਮੀਨੀਅਮ ਅਲੌਏ ਨਾਲ ਬਣਾਇਆ ਗਿਆ ਹੈ। ਇਹ ਐਂਟੀ-ਸਕਿੱਡ ਡਿਜ਼ਾਇਨ ਦੇ ਨਾਲ ਆਉਂਦਾ ਹੈ, ਤਾਂ ਕਿ ਸਟਿੱਕ ਹੱਥਾਂ ਤੋਂ ਨਾ ਫਿਸਲੇ। ਇਹ ਸੈਲਫੀ ਸਟਿੱਕ ਬਹੁਤ ਹੀ ਹੱਲਕਾ ਹੈ ਅਤੇ ਇਸ ਦਾ ਵਜ਼ਨ 155 ਗਰਾਮ ਹੈ ਮੀ ਸੈਲਫੀ ਸਟਿੱਕ ਟਰਾਇਪਾਡ ਘਰ ''ਚ ਇਸਤੇਮਾਲ ਕਰਨ ਲਈ ਇਕ ਬਿਹਤਰੀਨ ਆਪਸ਼ਨ ਹੈ।

 

ਸ਼ਿਓਮੀ ਸੈਲਫੀ ਸਟਿਕ ਟਰਾਇਪਾਡ ਨੂੰ ਅਜੇ ਚੀਨ ''ਚ ਹੀ ਲਾਂਚ ਕੀਤਾ ਗਿਆ ਹੈ। ਸ਼ਿਓਮੀ ਮੀ ਸੈਲਫੀ ਸਟਿੱਕ ਟਰਾਇਪਾਡ ਨੂੰ ਸਫੈਦ ਅਤੇ ਬਲੈਕ ਕਲਰ ''ਚ ਪੇਸ਼ ਕੀਤਾ ਗਿਆ ਹੈ। ਇਹ ਕੰਪਨੀ ਦੀ ਈ-ਕਾਮਰਸ ਸਾਈਟ ਮੀ ਡਾਟ ਕਾਮ 89 ਚੀਨੀ ਯੂਆਨ (ਕਰੀਬ 900 ਰੁਪਏ) ''ਚ ਉਪਲੱਬਧ ਹੈ।


Related News