MI 9 Pro ਦੇ ਨਾਲ ਆ ਸਕਦੈ Xiaomi ਦਾ ਫੋਲਡੇਬਲ ਸਮਾਰਟਫੋਨ

09/21/2019 1:46:58 PM

ਗੈਜੇਟ ਡੈਸਕ– ਸ਼ਾਓਮੀ ਚੀਨ ’ਚ 24 ਸਤੰਬਰ ਨੂੰ ਇਕ ਈਵੈਂਟ ਆਯੋਜਿਤ ਕਰ ਰਹੀ ਹੈ। ਇਸ ਦੌਰਾਨ ਕੰਪਨੀ ਮੀ ਸੀਰੀਜ਼ ਦੇ ਨਵੇਂ ਸਮਾਰਟਫੋਨਜ਼ ਲਾਂਚ ਕਰੇਗੀ। ਕੰਪਨੀ ਨੇ ਇਕ ਟੀਜ਼ਰ ਪੋਸਟਰ ਜਾਰੀ ਕੀਤਾ ਹੈ ਜੋ Mi Mix ਸੀਰੀਜ਼ ਦਾ ਹੈ। ਇਸ ਨੂੰ ਕੰਪਨੀ Mi Mix Alpha ਦੇ ਨਾਂ ਨਾਲ ਲਾਂਚ ਕਰੇਗੀ। ਟੀਜ਼ਰ ਇਮੇਜ ’ਚ ਕਰਵਡ ਬਾਡੀ ਵਾਲਾ ਸਮਾਰਟਫੋਨ ਦਿਸ ਰਿਹਾ ਹੈ ਅਤੇ Round edges ਦਿੱਤੇ ਗਏ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਕੰਪਨੀ ਇਸ ਸਮਾਰਟਫੋਨ ਦੇ ਨਾਲ 100 ਫੀਸਦੀ screen to body ratio ਵਾਲਾ ਸਮਾਰਟਫੋਨ ਨਹੀਂ ਆਇਆ।

ਮੀ ਮਿਕਸ ਸੀਰੀਜ਼ ਦੇ ਸਮਾਰਟਫੋਨ ਪਹਿਲਾਂ ਹੀ ਇਨੋਵੇਸ਼ਨ ਲਈ ਮੰਨੇ ਜਾਂਦੇ ਹਨ। ਮੀ ਮਿਕਸ ਦੇ ਨਾਲ ਕੰਪਨੀ ਨੇ ਪਹਿਲੀ ਵਾਰ ਬਿਨਾਂ ਕਿਸੇ ਬੇਜ਼ਲ ਦੀ ਡਿਸਪਲੇਅ ਦਾ ਕੰਸੈਪਟ ਲਿਆਈ ਸੀ। ਸੈਲਫੀ ਕੈਮਰਾ ਹੇਠਲੇ ਪਾਸੇ ਦਿੱਤਾ ਗਿਆ ਸੀ ਪਰ ਹੁਣ ਪੰਚਹੋਲ ਅਤੇ ਪਾਪ-ਅਪ ਸੈਲਫੀ ਕੈਮਰੇ ਦੀ ਪਸ਼ਨ ਆ ਗਈ ਹੈ, ਇਸ ਲਈ ਹੁਣ ਸੈਲਫੀ ਕੈਮਰਾ ਲਈ ਕੋਈ ਪਰੇਸ਼ਾਨੀ ਨਹੀਂ ਹੈ।

ਸ਼ਾਓਮੀ ਕੁਝ ਸਮਾਂ ਪਹਿਲਾਂ ਤੋਂ ਹੀ Mi 9 Pro 5G ਬਾਰੇ ਵੀ ਦੱਸ ਰਹੀ ਹੈ ਯਾਨੀ ਟੀਜ਼ਰਸ ਆ ਰਹੇ ਹਨ। ਇਸ ਤੋਂ ਇਲਾਵਾ Mi Mix 5G ਵੀ ਲਾਂਚ ਲਈ ਤਿਆਰ ਹੈ। ਇਨ੍ਹਾਂ ਦੋਵਾਂ ਸਮਾਰਟਫੋਨਜ਼ ਨੂੰ ਚੀਨ ’ਚ 24 ਸਤੰਬਰ ਨੂੰ ਲਾਂਚ ਕੀਤਾ ਜਾਵੇਗਾ ਪਰ ਹੁਣ 100 ਫੀਸਦੀ ਸਕਰੀਨ-ਟੂ-ਬਾਡੀ ਰੇਸ਼ੀਓ ਵਾਲੇ ਸਮਾਰਟਫੋਨ ਦਾ ਟੀਜ਼ਰ ਜਾਰੀ ਕੀਤਾ ਗਿਆ ਹੈ। ਅਜਿਹੇ ’ਚ ਸੰਭਵ ਹੈ ਕਿ ਕੰਪਨੀ ਫੋਲਡੇਬਲ ਸਮਾਰਟਫੋਨ ਲਾਂਚ ਕਰ ਦੇਵੇ ਕਿਉਂਕਿ ਟੀਜ਼ਰ ਨਾਲ ਅਜੇ ਉਲਝਣ ਬਣੀ ਹੋਈ ਹੈ। 


Related News