ਅੱਜ ਭਾਰਤ ''ਚ ਲਾਂਚ ਹੋਵੇਗਾ Xiaomi Mi Max 2 ਸਮਾਰਟਫੋਨ

Tuesday, Jul 18, 2017 - 11:02 AM (IST)

ਜਲੰਧਰ- ਚੀਨ ਦੀ ਮੋਬਾਇਲ ਫੋਨ ਨਿਰਮਾਤਾ ਕੰਪਨੀ ਸ਼ਿਓਮੀ ਅੱਜ ਭਾਰਤ 'ਚ ਆਪਣੇ ਨਵੇਂ ਫੈਬਲੇਟ ਮੀ ਮੈਕਸ 2 ਨੂੰ ਲਾਂਚ ਕਰੇਗੀ। ਕੰਪਨੀ ਨੇ ਇਸ ਲਈ ਦਿੱਲੀ 'ਚ ਇਕ ਈਵੈਂਟ ਦਾ ਆਯੋਜਨ ਕੀਤਾ ਹੈ, ਜੋ ਕਿ 11.30 1M  'ਤੇ ਸ਼ੁਰੂ ਹੋਵੇਗਾ। ਯੂਜ਼ਰਸ ਇਸ ਫੋਨ ਲਾਂਚ ਦਾ ਲਾਈਵ ਸਟ੍ਰੀਮ ਕੰਪਨੀ ਆਫਿਸ਼ੀਅਲ ਵੈੱਬਸਾਈਟ Mi.com 'ਤੇ ਦੇਖ ਸਕਦੇ ਹੋ। ਮੀ ਮੈਕਸ 2 ਪਿਛਲੇ ਸਾਲ ਕੰਪਨੀ ਵੱਲੋਂ ਪੇਸ਼ ਕੀਤੇ ਗਏ ਮੀ ਮੈਕਸ ਦਾ ਹੀ ਅਪਗ੍ਰੇਡਡ ਵਰਜਨ ਹੋਵੇਗਾ। ਇਸ ਸਮਾਰਟਫੋਨ ਮੈਟਲ ਯੂਨੀਬਾਡੀ ਡਿਜ਼ਾਈਨ ਅਤੇ ਰਿਅਰ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਨਾਲ ਲੈਸ ਹੋਵੇਗਾ। ਇਸ ਨਾਲ ਹੀ ਇਹ ਫੈਬਲੇਟ ਯੂ. ਐੱਸ. ਬੀ. ਟਾਈਪ-ਸੀ ਪੋਰਟ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਜਿਸ ਦੀ ਮਦਦ ਨਾਲ ਯੂਜ਼ਰਸ ਚਰਜਿੰਗ ਅਤੇ ਡਾਟਾ ਟ੍ਰਾਂਸਫਰ ਕਰ ਸਕਦੇ ਹੋ। ਇਸ 'ਚ ਟਾਪ ਅਤੇ ਬਾਟਮ 'ਤੇ ਐਂਟੀਨਾ ਬੈਂਡ ਹੋ ਸਕਦਾ ਹੈ। ਇਸ ਨਾਲ ਹੀ ਫੋਨ 'ਚ 3.5 ਐੱਮ. ਐੱਮ. ਆਡੀਆ ਜੈਕ ਅਤੇ ਬਾਟਮ 'ਤੇ ਸਪੀਕਰ ਮੌਜੂਦ ਹੋ ਸਕਦੇ ਹਨ। ਇਸ ਸਾਲ ਮਈ 'ਚ ਇਸ ਫੈਬਲੇਟ ਨੂੰ ਚੀਨ 'ਚ ਲਾਂਚ ਕੀਤਾ ਜਾ ਚੁੱਕਾ ਹੈ। ਚੀਨ 'ਚ ਮੀ ਮੈਕਸ 2 ਨੂੰ ਦੋ ਸਟੋਰੇਜ 'ਚ ਪੇਸ਼ ਕੀਤਾ ਗਿਆ ਸੀ। ਇਸ ਦੇ 64 ਜੀ. ਬੀ. ਵੇਰੀਅੰਟ ਦੀ ਕੀਮਤ CNY 1,699 (ਲਗਭਗ Rs 16,000 ਰੁਪਏ) ਅਤੇ 128 ਜੀ. ਬੀ. ਦੀ ਕੀਮਤ CNY 1,999 (ਲਗਭਗ 19,000 ਰੁਪਏ)। ਉਮੀਦ ਕਰ ਸਕਦੇ ਹਨ ਇਸ ਫੈਬਲੇਟ ਨੂੰ ਇਸ ਦੀ ਕੀਮਤ 'ਚ ਭਾਰਤ 'ਚ  ਪੇਸ਼ ਕੀਤਾ ਜਾ ਸਕਦਾ ਹੈ।
ਇਸ ਸਮਾਰਟਫੋਨ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ 'ਚ 6.44 ਇੰਚ ਫੁੱਲ ਐੱਚ. ਡੀ. ਡਿਸਪਲੇ ਦਿੱਤਾ ਜਾ ਸਕਦਾ ਹੈ, ਜਿਸ ਦਾ ਸਕਰੀਨ ਰੈਜ਼ੋਲਿਊਸ਼ਨ (1080x1920) ਪਿਕਸਲ ਹੋਵੇਗਾ। ਇਸ ਨਾਲ ਹੀ ਇਹ ਫੋਨ ਐਂਡਰਾਇਡ 7.0 ਨੂਗਟ ਓ. ਐੱਸ. 'ਤੇ ਕੰਮ ਕਰੇਗਾ, ਜੋ ਕਿ ਕੰਪਨੀ ਦੇ MIUI 8 ਨਾਲ ਪੇਸ਼ ਕੀਤਾ ਜਾਵੇਗਾ। ਸ਼ਿਓਮੀ ਮੀ ਮੈਕਸ 2 ਕਵਾਲਕਮ ਸਨੈਪਡ੍ਰੈਗਨ 625 So3 ਨਾਲ ਹੀ ਇਸ 'ਚ 4 ਜੀ. ਬੀ. ਰੈਮ ਦੀ ਹੋ ਸਕੀਦ ਹੈ। 
ਫੋਟੋਗ੍ਰਾਫੀ ਲਈ ਇਸ 'ਚ 12 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ, ਜਿਸ 'ਚ  Sony 9MX386 ਸੈਂਸਰ ਅਤੇ ਡਿਊਲ ਐੱਲ. ਈ. ਡੀ. ਫਲੈਸ਼ ਹੈ। ਇਸ ਨਾਲ ਹੀ ਵੀਡੀਓ ਕਾਲਿੰਗ ਅਤੇ ਸੈਲਫੀ ਲਈ ਇਸ 'ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਜਾ ਸਕਦਾ ਹੈ। ਇਸ ਸਮਾਰਟਫੋਨ ਦੀ ਬੈਟਰੀ 5,300 ਐੱਮ. ਏ. ਐੱਚ. ਦੀ ਵੱਡੀ ਬੈਟਰੀ ਦਿੱਤੀ ਜਾ ਸਕਦੀ ਹੈ, ਜੋ ਕਿ ਕਵਿੱਕ ਚਾਰਜ 3.0 ਸਪੋਰਟ ਅਤੇ ਫਾਸਟ ਚਾਰਜਿੰਗ ਨਾਲ ਆਉਂਦੀ ਹੈ। ਇਸ ਨਾਲ ਹੀ ਇਸ 'ਚ ਰਿਵਰਸ ਚਾਰਜਿੰਗ ਆਪਸ਼ਨ ਹੈ। ਕਨੈਕਟੀਵਿਟੀ ਆਪਸ਼ਨ ਲਈ 4G VoLTE, 3G, ਵਾਈ-ਫਾਈ, ਬਲੂਟੁਥ ਅਤੇ ਜੀ. ਪੀ. ਐੱਸ.। 


Related News