ਅੱਜ ਤੋਂ ਸ਼ੁਰੂ ਹੋਵੇਗੀ ਸ਼ਿਓਮੀ ਦੀ ਦਿਵਾਲੀ ਸੇਲ

Monday, Oct 17, 2016 - 12:58 PM (IST)

ਅੱਜ ਤੋਂ ਸ਼ੁਰੂ ਹੋਵੇਗੀ ਸ਼ਿਓਮੀ ਦੀ ਦਿਵਾਲੀ ਸੇਲ
ਜਲੰਧਰ- ਸ਼ਿਓਮੀ ਆਪਣੀ ਦਿਵਾਲੀ ਸੇਲ ਅੱਜ ਤੋਂ ਸ਼ੁਰੂ ਕਰਨ ਜਾ ਰਹੀ ਹੈ ਜੋ ਸੋਮਵਾਰ ਤੋਂ ਲੈ ਕੇ ਬੁੱਧਵਾਰ ਤਕ ਤਿੰਨ ਦਿਨਾਂ ਤਕ ਚੱਲੇਗੀ। ਕੰਪਨੀ ਨੇ ਇਸ ਸੇਲ ''ਚ 1 ਰੁਪਏ ਦੀ ਫਲੈਸ਼ ਡੀਲ, ਕੀਮਤਾਂ ''ਚ ਕਟੌਤੀ, ਕੂਪਨ ਅਤੇ ਕਈ ਦੂਜੇ ਆਫਰ ਦੇਣ ਦਾ ਵਾਅਦਾ ਕੀਤਾ ਹੈ। ਕੰਪਨੀ ਮੁਤਾਬਕ ਇਕ ਰੁਪਏ ਵਾਲੀ ਫਲੈਸ਼ ਡੀਲ ਹਰ ਰੋਜ਼ ਦੁਪਹਿਰ ਨੂੰ 2 ਵਜੇ ਸ਼ੁਰੂ ਕੀਤੀ ਜਾਵੇਗੀ। 
ਜਾਣਕਾਰੀ ਮੁਤਾਬਕ ਭਾਰਤ ''ਚ ਅੱਜ ਮੀ ਮੈਕਸ ਪ੍ਰਾਈਮ ਸਮਾਰਟਫੋਨ 19,999 ਰੁਪਏ ''ਚ ਲਾਂਚ ਕੀਤਾ ਜਾਵੇਗਾ। ਕੰਪਨੀ ਦਿਵਾਲੀ ਦੇ ਮੌਕੇ ''ਤੇ ਆਯੋਜਿਤ ਮੀ ਸੇਲ ''ਚ 6 ਦੂਜੇ ਸਮਾਰਟਫੋਨਜ਼ ਨੂੰ ਵੀ ਛੋਟ ''ਤੇ ਵੇਚੇਗੀ। ਇਨ੍ਹਾਂ ''ਚ ਰੈੱਡਮੀ 3ਐੱਸ, ਰੈੱਡਮੀ 3ਐੱਸ ਪ੍ਰਾਈਮ, ਰੈੱਡਮੀ ਨੋਟ 3 (2ਜੀ.ਬੀ.+16ਜੀ.ਬੀ.), ਰੈੱਡਮੀ ਨੋਟ 3 (3ਜੀ.ਬੀ.+32ਜੀ.ਬੀ.), ਮੀ ਮੈਕਸ ਅਤੇ ਮੀ 5 ਸਮਾਰਟਫੋਨ ਆਦਿ ਸ਼ਾਮਲ ਹੋਣਗੇ। 
ਸ਼ਿਓਮੀ ਮੀ 5 ਨੂੰ 3,000 ਰੁਪਏ ਦੀ ਛੋਟ ਦੇ ਨਾਲ 19,999 ਰੁਪਏ ''ਚ ਵੇਚਿਆ ਜਾਵੇਗਾ ਉਥੇ ਹੀ ਰੈੱਡਮੀ ਨੋਟ 3 (3ਜੀ.ਬੀ.+32ਜੀ.ਬੀ.) ਅਤੇ ਮੀ ਮੈਕਸ ''ਤੇ 1,000 ਰੁਪਏ ਦੀ ਛੋਟ ਮਿਲੇਗੀ ਅਤੇ ਇਹ ਸਮਾਰਟਫੋਨ ਸਿਰਫ 10,999 ਅਤੇ 13,999 ਰੁਪਏ ''ਚ ਉਪਲੱਬਧ ਹੋਣਗੇ। ਰੈੱਡਮੀ 3ਐੱਸ, ਰੈੱਡਮੀ 3ਐੱਸ ਪ੍ਰਾਈਮ ਅਤੇ ਰੈੱਡਮੀ ਨੋਟ 3 (2ਜੀ.ਬੀ. + 16ਜੀ.ਬੀ.) ''ਤੇ ਸੇਲ ਦੌਰਾਨ 500 ਰੁਪਏ ਦੀ ਛੋਟ ਮਿਲੇਗੀ ਅਤੇ ਇਹ ਫੋਨ ਸਿਰਫ 6,499, 8,499 ਰੁਪਏ ਅਤੇ 9,499 ਰੁਪਏ ''ਚ ਮਿਲਣਗੇ। ਤੁਹਾਨੂੰ ਦੱਸ ਦਈਏ ਕਿ ਮੀ ਕੈਪਸੂਲ ਈਅਰਫੋਨ 100 ਰੁਪਏ ਦੀ ਛੋਟ ਦੇ ਨਾਲ 899 ਰੁਪਏ ''ਚ ਮਿਲਣਗੇ, ਉਥੇ ਹੀ ਮੀ ਬਲੂਟੁਥ ਸਪੀਕਰ 700 ਰੁਪਏ ਦੇ ਡਿਸਕਾਊਂਟ ਨਾਲ 1,999 ਰੁਪਏ ''ਚ ਕੰਪਨੀ ਦੀ ਵੈੱਬਸਾਈਟ ''ਤੋਂ ਖਰੀਦੇ ਜਾ ਸਕਦੇ ਹਨ।
 

Related News