ਗੂਗਲ ਆਈ.ਓ 2016 : ਸ਼ਿਓਮੀ ਨੇ ਲਾਂਚ ਕੀਤਾ ਐੱਮ. ਆਈ ਬਾਕਸ

Thursday, May 19, 2016 - 03:12 PM (IST)

ਗੂਗਲ ਆਈ.ਓ 2016 : ਸ਼ਿਓਮੀ ਨੇ ਲਾਂਚ ਕੀਤਾ ਐੱਮ. ਆਈ ਬਾਕਸ

ਜਲੰਧਰ :  ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਨੇ ਬੁੱਧਵਾਰ ਨੂੰ ਸ਼ੁਰੂ ਹੋਈ ਗੂਗਲ ਡਿਵੈੱਲਪਰ ਕਾਂਫ੍ਰੈਨਸ (ਗੂਗਲ ਆਈ. ਓ) ''ਚ ਐਂਡ੍ਰਾਇਡ ''ਤੇ ਆਧਾਰਿਤ ਸੈੱਟ ਟਾਪ ਬਾਕਸ ਪੇਸ਼ ਕੀਤਾ। ਬੁੱਧਵਾਰ ਨੂੰ ਹੀ ਗੂਗਲ ਆਈ.ਓ  ਦੇ VP Play Bavor ਨੇ ਦੱਸਿਆ ਕਿ ਸ਼ਿਓਮੀ ਪਹਿਲੀ ਐਂਡ੍ਰਾਇਡ ਫੋਨ ਨਿਰਮਾਤਾ ਕੰਪਨੀ ਹੋਵੇਗੀ ਜੋ ਗੂਗਲ ਦੇ ਨਵੇਂ ਵੀ. ਆਰ ਪਲੇਟਫਾਰਮ ਐਂਡ੍ਰਾਇਡ ਡੇਬੋਰਡ ਨੂੰ ਸਪੋਰਟ ਕਰਨ ਵਾਲੀ ਡਿਵਾਇਸ ਬਣਾਏਗੀ।

 

ਇਸ ਨਵੇਂ ਐੱਮ. ਆਈ ਬਾਕਸ ਨੂੰ ਜਲਦ ਹੀ ਅਮਰੀਕਾ ''ਚ ਲਾਂਚ ਕੀਤਾ ਜਾਵੇਗਾ, ਪਰ ਫਿਲਹਾਲ ਇਸ ਐੱਮ. ਆਈ ਬਾਕਸ ਦੀ ਕੀਮਤ ਬਾਰੇ ''ਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਸ਼ਿਓਮੀ ਦੇ ਵਾਇਸ ਪ੍ਰੈਜ਼ੀਡੈਂਟ ਹਿਊਗੋ ਬਾਰਾ ਨੇ ਐੱਮ. ਆਈ ਬਾਕਸ ਬਾਰੇ ''ਚ ਦੱਸਿਆ, ਸ਼ਿਓਮੀ ਲਈ ਇਹ ਇਕ ਮਹੱਤਵਪੂਰਨ ਉਪਲੱਬਧੀ ਹੈ ਅਤੇ ਅਮਰੀਕਾ ਆਪਣੇ ਯੂਜ਼ਰ ਲਈ ਗੂਗਲ ਦੇ ਨਾਲ ਮਿਲ ਕੇ ਇਸ ਪ੍ਰੋਡਕਟ ਨੂੰ ਪੇਸ਼ ਕਰ ਰਹੀ ਹੈ ਇਸ ਮੌਕੇ ''ਤੇ ਉਹ ਬਹੁਤ ਉਤਸੁਕ ਹੈ।

 

ਤੁਹਾਨੂੰ ਦੱਸ ਦਈਏ ਐੱਮ. ਆਈ ਬਾਕਸ ਐਂਡ੍ਰਾਇਡ ਟੀ.ਵੀ ''ਤੇ ਚੱਲਣ ਵਾਲਾ ਸੈੱਟ-ਟਾਪ ਬਾਕਸ ਹੈ ਜਿਸ ਨੂੰ 4K ਵੀਡੀਓ ਕੰਟੈਂਟ ਦੀ ਸਟ੍ਰੀਮਿੰਗ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਕੰਪਨੀ ਦੇ ਮੁਤਾਬਕ,  ਇਹ ਸੈਟ-ਟਾਪ ਬਾਕਸ ਇਕ ਸੈਕੇਂਡ ''ਚ 60 ਫ੍ਰੇਮ ਦੀ ਸਪੀਡ ਨਾਲ 4K ਕੰਟੈਂਟ ਨੂੰ ਸਟ੍ਰੀਮ ਕਰ ਸਕਦਾ ਹੈ। ਇਸ ਤੋਂ ਇਲਾਵਾ ਐੱਮ. ਆਈ ਬਾਕਸ ਆਡੀਓ ਸਟੈਂਡਰਡ ਜਿਹੇ ਡਾਲਬੀ ਡਿਜ਼ੀਟਲ ਪਲਸ ਅਤੇ ਡੀ. ਟੀ. ਐੱਸ ਸਰਾਊਂਡ ਸਾਊਂਡ ਨੂੰ ਵੀ ਸਪੋਰਟ ਕਰਦਾ ਹੈ।

 

ਐੱਮ. ਆਈ ਬਾਕਸ ''ਚ ਕਵਾਡ-ਕੋਰ ਏ.ਆਰ.ਐੱੇਮ ਕਾਰਟੇਕਸ-ਏ53 ਪ੍ਰੋਸੈਸਰ ਨਾਲ ਗ੍ਰਾਫਿਕਸ ਲਈ ਮਾਲੀ 450 ਜੀ. ਪੀ. ਯੂ ਦਿੱਤਾ ਗਿਆ ਹੈ। ਇਸ ''ਚ 2 ਜੀਬੀ ਰੈਮ ਨਾਲ 8 ਜੀ. ਬੀ ਇਨ-ਬਿਲਟ ਸਟੋਰੇਜ ਮੌਜੂਦ ਹੈ ਜਿਸ ਨੂੰ ਯੂ. ਐੱਸ. ਬੀ ਕਨੈੱਕਟਰ ਦੀ ਮਦਦ ਨਾਲ ਵਧਾਇਆ ਜਾ ਸਕਦਾ ਹੈ। ਐੱਮ. ਆਈ ਬਾਕਸ ਨਾਲ ਯੂਜ਼ਰ ਨੂੰ ਇਕ ਬਲੂਟੁੱਥ ਰਿਮੋਟ ਕੰਟਰੋਲ ਵੀ ਮਿਲਦਾ ਹੈ ਜੋ ਵਾਇਸ ਸਰਚ ਸਪੋਰਟ ਕਰਨ ਨਾਲ ਗੇਮ ਕੰਟ੍ਰੋਲਰ ਦਾ ਵੀ ਕੰਮ ਕਰੇਗਾ। ਉਂਮੀਦ ਕੀਤੀ ਜਾ ਰਹੀ ਹੈ ਕਿ ਕੁਝ ਹੀ ਸਮੇਂ ਚ ਇਸ ਨੂੰ ਆਨਲਾਈਨ ਸ਼ਾਪਿੰਗ ਸਾਈਟਸ ''ਤੇ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ।


Related News