Xiaomi Mi Band 6 ਦੀ ਲਾਂਚ ਤਾਰੀਖ ਦਾ ਖੁਲਾਸਾ, 14 ਦਿਨਾਂ ਤਕ ਚੱਲੇਗੀ ਬੈਟਰੀ!

Thursday, Aug 19, 2021 - 06:31 PM (IST)

ਗੈਜੇਟ ਡੈਸਕ– ਸ਼ਾਓਮੀ ਆਪਣੇ ਸ਼ਾਨਦਾਰ ਸ਼ਾਨਦਾਰ ਐੱਮ.ਆਈ. ਸਮਾਰਟਰ ਲਿਵਿੰਗ 2022 ਈਵੈਂਟ ਨੂੰ 26 ਅਗਸਤ ਨੂੰ ਆਯੋਜਿਤ ਕਰਨ ਵਾਲੀ ਹੈ। ਇਸ ਈਵੈਂਟ ’ਚ ਕਈ ਪ੍ਰੋਡਕਟਸ ਲਾਂਚ ਕੀਤੇ ਜਾਣਗੇ। ਇਨ੍ਹਾਂ ’ਚੋਂ ਹੀ ਇਕ Xiaomi Mi Band 6 ਹੈ, ਜਿਸ ਨੂੰ ਲੈ ਕੇ ਹੁਣ ਕੰਪਨੀ ਨੇ ਅਧਿਕਾਰਤ ਤੌਰ ’ਤੇ ਭਾਰਤੀ ਬਾਜ਼ਾਰ ’ਚ ਲਾਂਚ ਕਰਨ ਦੀ ਪੁਸ਼ਟੀ ਕਰ ਦਿੱਤੀ ਹੈ। ਦੱਸ ਦੇਈਏ ਕਿ ਇਸ ਫਿਟਨੈੱਸ ਬੈਂਡ ਨੂੰ ਸਭ ਤੋਂ ਪਹਿਲਾਂ ਚੀਨ ’ਚ ਪੇਸ਼ ਕੀਤਾ ਗਿਆ ਸੀ। 

Xiaomi Mi Band 6 ਦੇ ਫੀਚਰਜ਼
ਮੀ ਬੈਂਡ 6 ’ਚ 1.56 ਇੰਚ ਦੀ ਟੱਚ ਐਮੋਲੇਡ ਡਿਸਪਲੇਅ ਹੈ। ਇਹ ਫਿਟਨੈੱਸ ਬੈਂਡ ਬਲੱਡ ’ਚ ਆਕਸੀਜਨ ਲੈਵਲ ਅਤੇ ਹਾਰਟ ਰੇਟ ਨੂੰ ਮਾਨੀਟਰ ਕਰਦਾ ਹੈ। ਇਸ ਬੈਂਡ ’ਚ 30 ਸਪੋਰਟਸ ਦੇ ਨਾਲ 6 ਆਟੋ-ਡਿਟੈਕਟ ਟ੍ਰੈਕਰ ਦਿੱਤੇ ਗਏ ਹਨ, ਜਿਸ ਵਿਚ ਰਨਿੰਗ ਅਤੇ ਇਨਡੋਰ ਸਾਈਕਲਿੰਗ ਵਰਗੀ ਐਕਟੀਵਿਟੀ ਸ਼ਾਮਲ ਹੈ। 

ਬੈਟਰੀ ਦੀ ਗੱਲ ਕਰੀਏ ਤਾਂ Xiaomi Mi Band 6 ’ਚ 125mAh ਦੀ ਬੈਟਰੀ ਹੈ ਜੋ ਸਿੰਗਲ ਚਾਰਜ ’ਚ 14 ਦਿਨਾਂ ਦਾ ਬੈਕਅਪ ਦਿੰਦੀ ਹੈ। ਇਸ ਦੀ ਬੈਟਰੀ ਨੂੰ ਪੂਰਾ ਚਾਰਜ ਹੋਣ ’ਚ 2 ਘੰਟਿਆਂ ਦਾ ਸਮਾਂ ਲਗਦਾ ਹੈ। ਇਸ ਤੋਂ ਇਲਾਵਾ ਫਿਟਨੈੱਸ ਬੈਂਡ ’ਚ ਕਾਲ ਅਤੇ ਮੈਸੇਜ ਨੋਟੀਫਿਕੇਸ਼ਨ ਵਰਗੇ ਫੀਚਰਜ਼ ਮਿਲਣਗੇ। 

Xiaomi Mi Band 6 ਦੀ ਕੀਮਤ
ਦੱਸ ਦੇਈਏ ਕਿ Xiaomi Mi Band 6 ਨੂੰ ਚੀਨ ਚ ਨਾ-ਐੱਨ.ਐੱਫ.ਸੀ. ਅਤੇ ਐੱਨ.ਐੱਫ.ਸੀ. ਆਪਸ਼ਨ ਨਾਲ ਪੇਸ਼ ਕੀਤਾ ਗਿਆ ਸੀ। ਇਨ੍ਹਾਂ ਦੀਆਂ ਕੀਮਤਾਂ 229 ਚੀਨੀ ਯੁਆਨ (ਕਰੀਬ 2,500 ਰੁਪਏ) ਅਤੇ 279 ਚੀਨੀ ਯੁਆਨ (ਕਰੀਬ 3,000 ਰੁਪਏ) ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਭਾਰਤੀ ਬਾਜ਼ਾਰ ’ਚ ਇਸ ਫਿਟਨੈੱਸ ਬੈਂਡ ਦੀ ਕੀਮਤ 2,000 ਰੁਪਏ ਤੋਂ 3000 ਰੁਪਏ ਦੇ ਵਿਚਕਾਰ ਰੱਖੀ ਜਾ ਸਕਦੀ ਹੈ। 


Rakesh

Content Editor

Related News