14 ਦਿਨਾਂ ਤਕ ਬੈਟਰੀ ਤੇ ਹਾਰਟ ਰੇਟ ਸੈਂਸਰ ਨਾਲ ਆਇਆ Xiaomi Mi Band 4C

Saturday, Jul 18, 2020 - 05:36 PM (IST)

14 ਦਿਨਾਂ ਤਕ ਬੈਟਰੀ ਤੇ ਹਾਰਟ ਰੇਟ ਸੈਂਸਰ ਨਾਲ ਆਇਆ Xiaomi Mi Band 4C

ਗੈਜੇਟ ਡੈਸਕ– ਸ਼ਾਓਮੀ ਪਿਛਲੇ ਦਿਨੀਂ ਚੀਨ ’ਚ ਆਪਣਾ ਨਵਾਂ ਬੈਂਡ ਮੀ ਬੈਂਡ 5 ਲੈ ਕੇ ਆਈ। ਕੰਪਨੀ ਨੇ ਹੁਣ ਤਾਈਵਾਨ ’ਚ Mi Band 4C ਲਾਂਚ ਕੀਤਾ ਹੈ। ਇਹ ਫਿਟਨੈੱਸ ਬੈਂਡ, ਮੀ ਬੈਂਡ 5 ਨਾਲੋਂ ਸਸਤਾ ਹੈ। Mi Band 4C  ਅਪ੍ਰੈਲ ’ਚ ਪੇਸ਼ ਕੀਤੇ ਗਏ ਰੈੱਡਮੀ ਬੈਂ ਦਾ ਗਲੋਬਲ ਮਾਡਲ ਹੈ। ਇਹ ਫਿਟਨੈੱਸ ਬੈਂਡ ਰੈਕਟੈਂਗਲਰ ਡਿਜ਼ਾਇਨ ’ਚ ਹੈ ਅਤੇ 4 ਰੰਗਾਂ ’ਚ ਆਇਆ ਹੈ। ਸ਼ਾਓਮੀ ਦਾ ਕਹਿਣਾ ਹੈ ਕਿ Mi Band 4C ਸਿੰਗਲ ਚਾਰਜ ’ਤੇ 14 ਦਿਨਾਂ ਚਲਦਾ ਹੈ ਅਤੇ ਇਸ ਦੀ ਚਾਰਜਿੰਗ ਲਈ ਯੂ.ਐੱਸ.ਬੀ. ਕੇਬਲ ਦੀ ਲੋੜ ਨਹੀਂ ਪੈਂਦੀ। 

PunjabKesari

ਕੀਮਤ
ਸ਼ਾਓਮੀ Mi Band 4C  ’ਚ ਰੰਗਦਾਰ ਟੱਚਸਕਰੀਨ ਅਤੇ ਹਾਰਟ ਰੇਟ ਮਾਨੀਟਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਬੈਂਡ ’ਚ ਫਿਟਨੈੱਸ ਟ੍ਰੈਕਿੰਗ ਫੀਚਰ ਵੀ ਹੈ ਅਤੇ ਇਹ ਵਾਟਰ ਪਰੂਫ ਹੈ। Mi Band 4C ਦੀ ਕੀਮਤ 495 ਨਿਊ ਤਾਈਵਾਨ ਡਾਲਰ (ਕਰੀਬ 1,300 ਰੁਪਏ) ਹੈ। ਇਹ ਫਿਟਨੈੱਸ ਬੈਂਡ ਗ੍ਰੇਫਾਈਟ ਬਲੈਕ, ਡੀਪ ਬਲਿਊ, ਆਲਿਵ ਗ੍ਰੀਨ ਅਤੇ ਵਾਈਬ੍ਰੈਂਟ ਓਰੇਂਜ ਰੰਗ ’ਚ ਆਉਂਦਾ ਹੈ। ਫਿਲਹਾਲ ਇਹ ਫਿਟਨੈੱਸ ਬੈਂਡ ਤਾਈਵਾਨ ’ਚ ਵਿਕਰੀ ਲਈ ਉਪਲੱਬਧ ਹੋ ਗਿਆ ਹੈ। ਕੰਪਨੀ ਨੇ ਅਜੇ ਇਹ ਨਹੀਂ ਦੱਸਿਆ ਕਿ ਇਸ ਨੂੰ ਦੂਜੇ ਬਾਜ਼ਾਰਾਂ ’ਚ ਕਦੋਂ ਤਕ ਲਿਆਇਆ ਜਾਵੇਗਾ। 

PunjabKesari

ਖੂਬੀਆਂ
ਸ਼ਾਓਮੀ ਦੇ Mi Band 4C ’ਚ 1.08 ਇੰਚ ਦੀ ਰੰਗਦਾਰ ਟੱਚਸਕਰੀਨ ਦਿੱਤੀ ਗਈ ਹੈ ਜਿਸ ਦਾ ਰੈਜ਼ੋਲਿਊਸ਼ਨ 128x220 ਪਿਕਸਲ ਹੈ। ਇਸ ਵਿਚ 2ਡੀ ਟੈਂਪਰਡ ਗਲਾਸ ਦਿੱਤਾ ਗਿਆ ਹੈ। ਸ਼ਾਓਮੀ ਦੇ ਇਸ ਬੈਂਡ ’ਚ 130mAh ਦੀ ਬੈਟਰੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਬੈਂਡ ਦੀ ਬੈਟਰੀ 14 ਦਿਨਾਂ ਤਕ ਚਲਦੀ ਹੈ। ਇਹ ਬਲੂਟੂਥ v5.0 ਨਾਲ ਆਉਂਦਾ ਹੈ ਅਤੇ ਇਸ ਦੀ ਮਦਦ ਨਾਲ ਤੁਸੀਂ ਇਸ ਨੂੰ ਐਂਡਰਾਇਡ ਡਿਵਾਈਸਿਜ਼ ਨਾਲ ਕੁਨੈਕਟ ਕਰ ਸਕਦੇ ਹੋ। ਇਹ ਫਿਟਨੈੱਸ ਬੈਂਡ 5ATM (50 ਮੀਟਰ) ਵਾਟਰ ਰੈਸਿਸਟੈਂਟ ਹੈ। 


author

Rakesh

Content Editor

Related News