ਸ਼ਿਓਮੀ ਨੇ ਹਾਰਟ ਰੇਟ ਸੈਂਸਰ ਨਾਲ ਲਾਂਚ ਕੀਤਾ Mi ਬੈਂਡ 2

Friday, Jun 03, 2016 - 01:04 PM (IST)

ਸ਼ਿਓਮੀ ਨੇ ਹਾਰਟ ਰੇਟ ਸੈਂਸਰ ਨਾਲ ਲਾਂਚ ਕੀਤਾ Mi ਬੈਂਡ 2

ਜਲੰਧਰ— ਚੀਨ ਦੀ ਮਸ਼ਹੂਰ ਸਮਾਰਟਫੋਨ ਅਤੇ ਹੋਰ ਐਂਡ੍ਰਾਇਡ ਪ੍ਰੋਡਕਟਸ ਨਿਰਮਾਤਾ ਕੰਪਨੀ ਸ਼ਿਓਮੀ ਨੇ ਆਪਣਾ ਨਵਾਂ ਫਿੱਟਨੈੱਸ ਅਤੇ ਸਲੀਪ ਟਰੈਕਰ ਐੱਮ. ਆਈ ਬੈਂਡ 2 ਲਾਂਚ ਕਰ ਦਿੱਤਾ ਹੈ।  ਇਸ ਦੀ ਵਿਕਰੀ 7 ਜੂਨ ਤੋਂ ਸ਼ੁਰੂ ਹੋਵੇਗੀ। ਸ਼ਿਓਮੀ ਐੱਮ. ਆਈ ਬੈਂਡ 2 ਦੀ ਕੀਮਤ 149 ਚੀਨੀ ਯੁਆਨ (ਕਰੀਬ 1520 ਰੁਪਏ)  ਰੱਖੀ ਗਈ ਹੈ। ਐੱਮ. ਆਈ ਬੈਂਡ ਬਲੈਕ, ਬਲੂ, ਗਰੀਨ ਅਤੇ ਔਰੇਂਜ ਕਲਰ ਜਿਹੇ ਰੰਗ-ਬਿਰੰਗੇ ਰਿਸਟ ਬੈਂਡ ਨਾਲ ਬਲੈਕ ਕਲਰ ਵੇਰਿਅੰਟ ''ਚ ਮਿਲੇਗਾ।

 

ਇਸ ਨਵੇਂ ਐੱਮ. ਆਈ ਬੈਂਡਪਰਲਸ ''ਚ 0.42 ਇੰਚ ਦੀ ਓਲੇਡ ਡਿਸਪਲੇ ਹੈ ਜੋ ਸਕ੍ਰੈਚ-ਰੈਜ਼ੀਸਟੈਂਟ ਗਲਾਸ, ਐਂਟੀ-ਫਿੰਗਰਪ੍ਰਿੰਟ ਕੋਟਿੰਗ ਨਾਲ ਲੈਸ ਹੈ। ਡਿਸਪਲੇ ਦੇ ਹੇਠਾਂ ਦਿੱਤੇ ਗਏ ਬਟਨ ''ਤੇ ਟੈਪ ਕਰਨ ਨਾਲ ਸਟੇਪ ਅਤੇ ਹਾਰਟ ਰੇਟ ਦਾ ਪਤਾ ਲਗਾਇਆ ਜਾ ਸਕਦਾ ਹੈ। ਇਸ ਬੈਂਡ ''ਚ ਫੋਟੋ ਪਲੇਥੀਸਮੋਗਰਾਫੀ (ਪੀ. ਪੀ. ਜੀ)/ਹਾਰਟ ਰੇਟ ਸੈਂਸਰ,ਹਾਰਟ ਰੇਟ ਟਰੈਕਿੰਗ, ਫਿਟਨੈੱਸ ਅਤੇ ਸਲੀਪ ਡਾਟਾ ਲਈ ਇਸ ਬੈਂਡ ''ਚ ਅਪਗ੍ਰੇਡਡ ਪੀਡੋਮੀਟਰ ਐਲਗੋਰਿਦਮ ਦਿੱਤਾ ਗਿਆ ਹੈ। ਵਾਟਰ ਰੇਜ਼ੀਸਟੇਨਸ ਲਈ ਆਈ. ਪੀ. 67 ਰੇਟਿੰਗ ਨਾਲ ਆਉਂਦਾ ਹੈ। ਸ਼ਿਓਮੀ ਐੱਮ. ਆਈ ਬੈਂਡ 2 ''ਚ ਨਵਾਂ ਰਿਸਟਬੈਂਡ ਡਿਜ਼ਾਇਨ ਹੈ ਜਿਸ ਨੂੰ ਸਕੀਨ ਦੇ ਹਿਸਾਬ ਨਾਲ ਜ਼ਿਆਦਾ ਬਿਹਤਰ ਮਟੀਰਿਅਲ ਨਾਲ ਬਣਾਇਆ ਗਿਆ ਹੈ। 

 
ਇਸ ਬੈਂਡ ''ਚ 2 ''ਚ 70 mAH ਦੀ ਬੈਟਰੀ ਦਿੱਤੀ ਗਈ ਹੈ ਜਿਸ ਦੇ 20 ਦਿਨ ਤੱਕ  ਦੇ ਸਟੈਂਡ-ਬਾਏ ਟਾਈਮ ਦੇਣ ਦਾ ਦਾਅਵਾ ਕੀਤਾ ਗਿਆ ਹੈ। ਕੁਨੈੱਕਟੀਵਿਟੀ ਲਈ ਬਲੂਟੁੱਥ 4.0 ਫੀਚਰ ਦਿੱਤਾ ਗਿਆ ਹੈ।

Related News