ਇਸ ਦੇਸ਼ ''ਚ ਲਾਂਚ ਹੋਇਆ Xiaomi Mi A2 ਸਮਾਰਟਫੋਨ, ਜਾਣੋ ਕੀਮਤ

Thursday, Aug 02, 2018 - 03:02 PM (IST)

ਇਸ ਦੇਸ਼ ''ਚ ਲਾਂਚ ਹੋਇਆ Xiaomi Mi A2 ਸਮਾਰਟਫੋਨ, ਜਾਣੋ ਕੀਮਤ

ਜਲੰਧਰ-ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਨੇ ਹਾਂਗਕਾਂਗ (Hong Kong) 'ਚ ਮੀ ਏ2 (Mi A2) ਸਮਾਰਟਫੋਨ ਲਾਂਚ ਕਰ ਦਿੱਤਾ ਹੈ, ਜਿਸ ਦੀ ਕੀਮਤ HK1999 (ਲਗਭਗ 17,435 ਰੁਪਏ) ਹੈ। ਇਹ ਸਮਾਰਟਫੋਨ 7 ਅਗਸਤ ਤੋਂ ਵਿਕਰੀ ਲਈ ਉਪਲੱਬਧ ਹੋਵੇਗਾ। 

PunjabKesari

 

ਫੀਚਰਸ-
ਇਸ ਸਮਾਰਟਫੋਨ 'ਚ 5.99 ਇੰਚ ਦੀ ਐੱਚ. ਡੀ. ਪਲੱਸ ਆਈ. ਪੀ. ਐੱਸ (IPS) ਐੱਲ. ਸੀ. ਡੀ. (LCD) ਡਿਸਪਲੇਅ ਨਾਲ 2160x1080ਪਿਕਸਲ ਰੈਜ਼ੋਲਿਊਸ਼ਨ ਅਤੇ 18:9 ਆਸਪੈਕਟ ਰੇਸ਼ੋ ਮੌਜੂਦ ਹੈ। ਸਮਾਰਟਫੋਨ 'ਚ ਸੁਰੱਖਿਆ ਲਈ ਕਾਰਨਿੰਗ ਗੋਰਿਲਾ 2.5D ਕਵਰਡ ਗਲਾਸ ਲੇਅਰ ਦਿੱਤੀ ਗਈ ਹੈ। ਸਮਾਰਟਫੋਨ 'ਚ ਕੁਆਲਕਾਮ ਸਨੈਪਡਰੈਗਨ 660 ਏ. ਆਈ. ਈ. (AIE) ਆਕਟਾ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਸਮਾਰਟਫੋਨ 'ਚ 4 ਜੀ. ਬੀ. ਰੈਮ ਨਾਲ 64 ਜੀ. ਬੀ. ਇੰਟਰਨਲ ਸਟੋਰੇਜ ਮੌਜੂਦ ਹੈ, ਸਟੋਰੇਜ ਮਾਈਕ੍ਰੋ-ਐੱਸ. ਡੀ. ਕਾਰਡ ਨਾਲ ਵਧਾਈ ਜਾ ਸਕਦੀ ਹੈ। ਇਸ ਸਮਾਰਟਫੋਨ 'ਚ ਬੈਕ ਸਾਈਡ 'ਤੇ  ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਫੋਟੋਗ੍ਰਾਫੀ ਲਈ ਸਮਾਰਟਫੋਨ 'ਚ 12 ਮੈਗਾਪਿਕਸਲ ਪ੍ਰਾਇਮਰੀ ਸੈਂਸਰ ਅਤੇ 20 ਮੈਗਾਪਿਕਸਲ ਸੈਕੰਡਰੀ ਸੈਂਸਰ ਦਿੱਤਾ ਗਿਆ ਹੈ। ਫਰੰਟ 'ਤੇ ਸੈਲਫੀ ਲਈ 20 ਮੈਗਾਪਿਕਸਲ ਕੈਮਰਾ ਦਿੱਤਾ ਗਿਆ ਹੈ। ਪਾਵਰ ਬੈਕਅਪ ਲਈ ਸਮਾਰਟਫੋਨ 'ਚ 3,010 ਐੱਮ. ਏ. ਐੱਚ. ਬੈਟਰੀ ਦਿੱਤੀ ਗਈ ਹੈ।


Related News