Transparent ਬੈਕ ਕਵਰ ਨਾਲ ਲਾਂਚ ਹੋਇਆ Xiaomi Mi 8 Pro, ਵੇਖ ਸਕੋਗੇ ਫੋਨ ਦੇ ਅੰਦਰੂਨੀ ਪਾਰਟਸ

Saturday, Nov 10, 2018 - 02:05 PM (IST)

Transparent ਬੈਕ ਕਵਰ ਨਾਲ ਲਾਂਚ ਹੋਇਆ Xiaomi Mi 8 Pro, ਵੇਖ ਸਕੋਗੇ ਫੋਨ ਦੇ ਅੰਦਰੂਨੀ ਪਾਰਟਸ

ਗੈਜੇਟ ਡੈਸਕ- ਚੀਨੀ ਕੰਪਨੀ ਸ਼ਾਓਮੀ ਨੇ ਬ੍ਰਿਟੇਨ 'ਚ ਆਪਣੇ ਖਾਸ Mi 8 Pro ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਸਮਾਰਟਫੋਨ 'ਚ ਟਰਾਂਸਪੇਰੈਂਟ ਬੈਕ ਕਵਰ ਦਿੱਤਾ ਹੈ ਜਿਸ ਦੇ ਨਾਲ ਯੂਜ਼ਰਸ ਫੋਨ ਦੇ ਅੰਦਰ ਦੇ ਪਾਰਟਸ ਨੂੰ ਵੇਖ ਸਕਦੇ ਹਨ। ਇਸ ਤੋਂ ਇਲਾਵਾ ਸਮਾਰਟਫੋਨ 'ਚ 6.21 ਇੰਚ ਦੀ ਡਿਸਪਲੇ ਤੇ ਡਿਊਲ ਕੈਮਰਾ ਸੈੱਟਅਪ ਦਿੱਤਾ ਹੈ। ਉਥੇ ਹੀ ਸਮਾਰਟਫੋਨ 'ਚ ਦਿੱਤਾ ਗਿਆ ਇਨ ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਇਸ ਨੂੰ ਕਾਫ਼ੀ ਖਾਸ ਬਣਾ ਰਿਹਾ ਹੈ। ਬ੍ਰਿਟੇਨ 'ਚ Mi 8 Pro ਦੀ ਕੀਮਤ GBP 499.99 (ਕਰੀਬ 47,300 ਰੁਪÂ) ਹੈ ਤੇ ਭਾਰਤ 'ਚ ਇਸ ਸਮਾਰਟਫੋਨ ਦੇ ਲਾਂਚ ਹੋਣ ਦੀ ਅਜੇ ਕੋਈ ਖਬਰ ਸਾਹਮਣੇ ਨਹੀਂ ਆਈ ਹੈ।PunjabKesari
ਸਪੈਸੀਫਿਕੇਸ਼ਨਸ
ਇਸ ਸਮਾਰਟਫੋਨ ਦਾ ਰੈਜ਼ੋਲਿਊਸ਼ਨ 2248x1080 ਪਿਕਸਲ ਹੈ। ਇਸ ਫੋਨ 'ਚ ਕੁਆਲਕਾਮ ਦਾ ਸਨੈਪਡਰੈਗਨ 845 ਪ੍ਰੋਸੈਸਰ, 8 ਜੀ. ਬੀ ਰੈਮ ਤੇ 128 ਜੀ. ਬੀ. ਦੀ ਸਟੋਰੇਜ ਮਿਲੇਗੀ ਜਿਸ ਨੂੰ ਮੈਮੋਰੀ ਕਾਰਡ  ਦੇ ਨਾਲ ਵਧਾਈਆ ਜਾ ਸਕੇਗੀ। Mi 8 Pro 'ਚ ਡਿਊਲ ਸਿਮ ਸਪੋਰਟ, ਐਂਡ੍ਰਾਇਡ ਓਰੀਓ 8.1, 3000mAh ਦੀ ਬੈਟਰੀ ਹੈ ਜੋ ਕਵਿਕ ਚਾਰਜ 4+ ਨੂੰ ਸਪੋਰਟ ਕਰਦੀ ਹੈ।  ਉਥੇ ਹੀ ਇਸ 'ਚ USB ਟਾਈਪ 3 ਚਾਰਜਰ ਦਿੱਤਾ ਗਿਆ ਹੈ।PunjabKesari

ਕੈਮਰਾ
ਇਸ ਸਮਾਰਟਫੋਨ 'ਚ ਅਲਟਰਾ ਲਾਈਟ ਸੈਂਸਟਿਵ AI ਰੀਅਰ ਕੈਮਰਾ ਹੈ, ਜਿਸ 'ਚ ਇਸ ਦੇ ਰੀਅਰ ਪੈਨਲ 'ਤੇ 12+12 ਮੈਗਾਪਿਕਸਲ ਦਾ ਡਿਊਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਉਥੇ ਹੀ ਇਸ ਦਾ ਫਰੰਟ ਕੈਮਰਾ 20 ਮੈਗਾਪਿਕਸਲ ਦਾ ਹੈ ਤੇ ਦੋਵਾਂ ਕੈਮਰਿਆਂ ਦੇ ਨਾਲ ਫਲੈਸ਼ ਲਾਈਟ ਤੇ ਬੋਕੇਅ ਮੋਡ ਫੀਚਰਸ ਨੂੰ ਸ਼ਾਮਿਲ ਕੀਤਾ ਗਿਆ ਹੈ।PunjabKesari


Related News