ਸ਼ਾਓਮੀ ਨੇ ਲਾਂਚ ਕੀਤੀ ਇਲੈਕਟ੍ਰਿਕ ਸਾਈਕਲ, ਇਕ ਚਾਰਜ ’ਚ ਚੱਲੇਗੀ 40Km

Friday, Dec 06, 2019 - 11:15 AM (IST)

ਸ਼ਾਓਮੀ ਨੇ ਲਾਂਚ ਕੀਤੀ ਇਲੈਕਟ੍ਰਿਕ ਸਾਈਕਲ, ਇਕ ਚਾਰਜ ’ਚ ਚੱਲੇਗੀ 40Km

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਨੇ ਨਵੀਂ ਫੋਲਡੇਬਲ ਇਲੈਕਟ੍ਰਿਕ ਬਾਈਸਾਈਕਲ ਪੇਸ਼ ਕੀਤੀ ਹੈ। Qicycle Electric ਨਾਂ ਦੀ ਇਸ ਇਲੈਕਟ੍ਰਿਕ ਸਾਈਕਲ ਦੀ ਕੀਮਤ 2,999 ਯੁਆਨ (ਕਰੀਬ 30 ਹਜ਼ਾਰ ਰੁਪਏ) ਰੱਖੀ ਗਈ ਹੈ। ਇਸ ਸਾਈਕਲ ਦਾ ਡਿਜ਼ਾਈਨ ਬਹੁਤ ਹੀ ਸਾਧਾਰਣ ਹੈ। ਇਸ ਦੇ ਹੈਂਡਲਬਾਰ ’ਚ ਇਕ ਲਾਈਟ-ਸੈਂਸਿਟਿਵ ਡਿਸਪਲੇਅ ਲੱਗੀ ਹੈ, ਉਥੇ ਹੀ ਇਸ ਵਿਚ ਗਿਅਰ, ਸਪੀਡ, ਬੈਟਰੀ ਪਾਵਰ ਅਤੇ ਲਾਈਟਸ ਵਰਗੀਆਂ ਸੁਵਿਧਾਵਾਂ ਵੀ ਦਿੱਤੀਆਂ ਗਈਆਂ ਹਨ। 

PunjabKesari

3 ਰਾਈਡਿੰਗ ਮੋਡਸ
ਇਸ ਸਾਈਕਲ ’ਚ 3 ਰਾਈਡਿੰਗ ਮੋਡਸ (ਪਿਓਲ ਪੈਡਲ, ਬੂਸਟ ਅਤੇ ਇਲੈਕਟ੍ਰਿਕ) ਦਿੱਤੇ ਗਏ ਹਨ। ਸਾਈਲ ਦੇ ਹੈਂਡਲਬਾਰ ਦੇ ਖੱਬੇ ਪਾਸੇ ਪਾਵਰ ਸਵਿੱਚ, ਹਾਰਨ ਬਟਨ ਅਤੇ ਹਾਈ-ਲੋਅ ਗਿਅਰ ਸਵਿੱਚ ਲੱਗਾ ਹੈ। 

PunjabKesari

ਬੈਟਰੀ ਅਤੇ ਰੇਂਜ
ਇਸ ਇਲੈਕਟ੍ਰਿਕ ਸਾਈਕਲ ’ਚ 5.1Ah ਦੀ ਲੀਥੀਅਮ ਆਇਨ ਬੈਟਰੀ ਲੱਗੀ ਹੈ ਜੋ 40 ਕਿਲੋਮੀਟਰ ਤਕ ਦਾ ਰਸਤਾ ਤੈਅ ਕਰਨ ’ਚ ਮਦਦ ਕਰਦੀ ਹੈ। ਇਲੈਕਟ੍ਰਿਕ ਮੋਡ ’ਚ ਇਸ ਦੀ ਸਪੀਡ 25 ਕਿਲੋਮੀਟਰ ਪ੍ਰਤੀ ਘੰਟਾ ਤਕ ਪਹੁੰਚ ਸਕਦੀ ਹੈ। ਉਥੇ ਹੀ ਇਹ ਸਾਢੇ 3 ਘੰਟੇ ’ਚ ਫੁਲ ਚਾਰਜ ਹੋ ਜਾਂਦੀ ਹੈ। 

PunjabKesari


Related News