ਭਾਰਤ ''ਚ ਸਮਾਰਟਫੋਨ ਵੇਚਣ ਲਈ ਸ਼ਾਓਮੀ ਨੇ ਖੋਲ੍ਹਿਆ ਚਲਦਾ-ਫਿਰਦਾ ਸਟੋਰ

9/23/2020 5:58:10 PM

ਗੈਜੇਟ ਡੈਸਕ- ਸ਼ਾਓਮੀ ਨੇ ਭਾਰਤ 'ਚ ਆਪਣੇ ਪ੍ਰੋਡਕਟਸ ਵੇਚਣ ਲਈ ਨਵਾਂ ਅਨੋਖਾ ਮੀ ਸਟੋਰ ਖੋਲ੍ਹ ਦਿੱਤਾ ਹੈ। ਇਹ ਅਨੋਖਾ ਇਸ ਲਈ ਹੈ ਕਿਉਂਕਿ ਇਹ ਸਟੋਰ ਕਿਸੇ ਮਾਲ ਜਾਂ ਦੁਕਾਨ 'ਚ ਨਹੀਂ ਸਗੋਂ ਇਕ ਗੱਡੀ 'ਤੇ ਖੋਲ੍ਹਿਆ ਗਿਆ ਹੈ। ਸ਼ਾਓਮੀ ਇਸ ਰਾਹੀਂ ਪਿੰਡਾਂ ਅਤੇ ਦੂਰ-ਦੁਰਾਡੇ ਦੇ ਇਲਾਕਿਆਂ 'ਚ ਜਾ ਕੇ ਫੋਨ, ਟੀਵੀ ਅਤੇ ਹੋਰ ਪ੍ਰੋਡਕਟਸ ਵੇਚੇਗੀ। 

ਸ਼ਾਓਮੀ ਗਲੋਬਲ ਦੇ ਵਾਇਸ ਪ੍ਰੈਜ਼ੀਡੈਂਟ ਮਨੁ ਕੁਮਾਰ ਜੈਨ ਨੇ ਦੱਸਿਆ ਕਿ ਇਹ ਮੋਬਾਇਲ ਆਫਲਾਈਨ ਸਟੋਰ ਵੇਖਣ 'ਚ ਤੁਹਾਨੂੰ ਕਿਸੇ ਨਿਯਮਿਤ ਫੂਡ ਵੈਨ ਦੀ ਤਰ੍ਹਾਂ ਹੀ ਲੱਗੇਗਾ ਪਰ ਇਸ ਰਾਹੀਂ ਸਮਾਰਟਫੋਨ ਤੋਂ ਇਲਾਵਾ ਸਮਾਰਟ ਟੀਵੀ, ਮੀ ਬਾਕਸ 4ਕੇ, ਮੀ ਟੀਵੀ ਸਟਿੱਕ, ਮੀ ਸੀ.ਸੀ.ਟੀ.ਵੀ. ਕੈਮਰਾ, ਮੀ ਸਪੋਰਟਸ ਬਲੂਟੂਥ ਈਅਰਫੋਨ, ਮੀ ਟਰੂ ਵਾਇਰਲੈੱਸ ਈਅਰਫੋਨ, ਰੈੱਡਮੀ ਈਅਰਬਡਸ ਐੱਸ, ਮੀ ਧੁੱਪ ਵਾਲੀ ਐਨਕ, ਪਾਵਰ ਬੈਂਕ ਅਤੇ ਚਾਰਜਰ ਸਮੇਤ ਕਈ ਪ੍ਰੋਡਕਟਸ ਦੀ ਵਿਕਰੀ ਕੀਤੀ ਜਾਵੇਗੀ। 

PunjabKesari

ਕੰਪਨੀ ਇਸ ਰਾਹੀਂ ਫੀਡਬੈਕ ਵੀ ਲਵੇਗੀ
ਮਨੁ ਕੁਮਾਰ ਜੈਨ ਨੇ ਕਿਹਾ ਕਿ ਇਹ ਪ੍ਰਾਜੈਕਟ 40 ਦਿਨਾਂ ਦੇ ਅੰਦਰ ਪੂਰਾ ਕੀਤਾ ਗਿਆ ਹੈ। ਇਸ ਦਾ ਮਕਸਦ ਪਿੰਡਾਂ ਅਤੇ ਗੈਰ-ਮੈਟਰੋ ਸ਼ਹਿਰਾਂ 'ਚ ਸ਼ਾਓਮੀ ਦੇ ਪ੍ਰੋਡਕਟਸ ਦੀ ਵਿਕਰੀ ਕਰਨਾ ਹੈ। ਕੰਪਨੀ ਨੇ ਫਿਲਹਾਲ ਉਨ੍ਹਾਂ ਸ਼ਹਿਰਾਂ ਦੀ ਸੂਚੀ ਦਾ ਖੁਲਾਸਾ ਨਹੀਂ ਕੀਤਾ ਜਿਥੇ ਇਨ੍ਹਾਂ ਨੂੰ ਸਭ ਤੋਂ ਪਹਿਲਾਂ ਵੇਚਿਆ ਜਾਵੇਗਾ। ਇਸ ਦੌਰਾਨ ਵਿਕਰੀ ਤੋਂ ਇਲਾਵਾ ਸ਼ਾਓਮੀ ਯੂਜ਼ਰਸ ਤੋਂ ਫੀਡਬੈਕ ਵੀ ਲਏ ਜਾਣਗੇ। 


Rakesh

Content Editor Rakesh