ਸ਼ਿਓਮੀ ਨੇ ਲਾਂਚ ਕੀਤੀ Momoda Smart Leisure ਮਸਾਜ ਚੇਅਰ
Friday, Oct 27, 2017 - 12:24 PM (IST)

ਜਲੰਧਰ- ਸ਼ਿਓਮੀ ਆਪਣੀ MIJIA ਲਾਈਨਅਪ ਨੂੰ ਵਧਾਉਣ 'ਚ ਲੱਗੀ ਹੈ। ਸ਼ਿਓਮੀ MIJIA ਬ੍ਰਾਂਡ ਦੇ ਅੰਤਰਗਤ ਆਈਸ ਬਾਕਸ ਮਸ਼ੀਨ, ਏਅਰ ਕੰਡੀਸ਼ਨਰ ਅਤੇ ਪ੍ਰੋਡਕਟ ਪੇਸ਼ ਕਰ ਚੁੱਕੀ ਹੈ। ਹੁਣ MIJIA ਨੇ ਆਪਣੇ 124ਵੇਂ ਪ੍ਰੋਡਕਟ ਨੂੰ ਪੇਸ਼ ਕੀਤਾ ਹੈ। ਕੰਪਨੀ ਨੇ ਹੁਣ ਇਕ ਸਮਾਰਟ Leisure ਮਸਾਜ ਚੇਅਰ ਪੇਸ਼ ਕੀਤੀ ਹੈ, ਜਿਸ ਦੀ ਕੀਮਤ 3,999 ਯੂਆਨ (ਲਗਭਗ 39,108 ਰੁਪਏ) ਹੈ।
ਜਾਣਕਾਰੀ ਅਨੁਸਾਰ ਸ਼ਿਓਮੀ ਸਮਾਰਟ Leisure ਮਸਾਜ ਚੇਅਰ ਦੀ ਮੈਨਿਊਫੈਕਚਰਿੰਗ ਮਮੋਡਾ ਵੱਲੋਂ ਕੀਤੀ ਗਈ ਹੈ ਜੋ ਕੰਪਨੀ ਦਾ ਲੋਗੋ ਵੀ ਚੇਅਰ 'ਤੇ ਦੇਖਣ ਨੂੰ ਮਿਲੇਗਾ। ਚੇਅਰ L- ਸ਼ੇਪ ਐਕਸਟੈਂਡ ਰੇਲ ਡਿਜਾਈਨ ਨਾਲ ਆਉਂਦੀ ਹੈ, ਜਿਸ ਨੂੰ ਹਾਈ ਬਾਇਓਨਿਕ ਰੋਬੋਟ ਡਿਜ਼ਾਈਨ 'ਚ ਵੀ ਯੂਜ਼ ਕੀਤਾ ਜਾ ਸਕਦਾ ਹੈ। ਸ਼ਿਓਮੀ ਸਮਾਰਟ ਮਸਾਜ ਚੇਅਰ ਨਾਲ ਤੁਹਾਡੀ ਪੂਰੀ ਬਾਡੀ ਮਸਾਜ ਹੋ ਜਾਵੇਗੀ। ਇਸ ਨਾਲ ਹੀ ਇਸ 'ਚ ਤੁਸੀਂ ਕਈ ਮੋਡਸ ਵੀ (kneading और acupressure) ਚੁਣ ਸਕਦੇ ਹੋ। ਇਹ ਡਿਵਾਈਸ ਵਾਤਾਵਰਣ ਦੇ ਅਨੁਕੂਲ, ਟਿਕਾਊ Polyurethane ਚਮੜੇ ਤੋਂ ਬਣਿਆ ਹੈ।
ਇਸ ਤੋਂ ਇਲਾਵਾ ਇਸ ਦੇ ਅੰਦਰਲਾ ਸਿੱਲੀਕਾਨ ਮਸਾਜ ਬਾਲਸ ਹੈ, ਜੋ ਇਕ ਬਿਹਤਰ ਮਸਾਜ ਦੇਣ 'ਚ ਸਹਾਇਤਾ ਕਰਦੀ ਹੈ। ਮਮੋਡਾ ਸਮਾਰਟ ਮਸਾਜ ਚੇਅਰ ਨੂੰ ਆਸਾਨੀ ਨਾਲ ਜ਼ੀਰੋ ਗ੍ਰਾਵਿਟੀ ਪੋਜੀਸ਼ਨ ਨੂੰ 126 ਡਿਗਰੀ ਐਂਗਲ 'ਤੇ ਯੂਜ਼ ਕੀਤੀ ਜਾ ਸਕਦੀ ਹੈ। ਮਸਾਜ ਦੌਰਾਨ ਸਮਾਟ ਮਸਾਜ ਚੇਅਰ 100 ਵਾਚ ਲੈਂਦੀ ਹੈ। ਸਟੈਂਡ ਬਾਏ ਮੋਡ 'ਚ ਸਿਰਫ 0.5 ਵਾਟ ਦੀ ਬਿਜਲੀ ਖਪਤ ਹੁੰਦੀ ਹੈ। ਸਮਾਰਟ ਮਸਾਜ ਚੇਅਰ ਨੂੰ ਸਮਾਰਟਫੋਨ 'ਚ ਮੌਜੂਦ MIJIA ਐਪ ਨਾਲ ਕਨੈਕਟ ਕੀਤਾ ਜਾ ਸਕਦਾ ਹੈ ਅਤੇ ਯੂਜ਼ਰ ਐਪ ਦੀ ਮਦਦ ਨਾਲ ਚੇਅਰ ਦੇ ਫੰਕਸ਼ਨ ਨੂੰ ਯੂਜ਼ ਕਰ ਸਕਦੇ ਹਨ ਇਸ 'ਚ exercise mode, soothing mode ਅਤੇ ਟ੍ਰੇਫਿਕ, ਮਸਾਜ ਪਾਰਟਸ ਨੂੰ ਯੂਜ਼ ਕਰ ਸਕਦੇ ਹੋ।