ਸ਼ਿਓਮੀ ਨੇ ਬੰਦ ਕੀਤੀ ਇਹ ਸਰਵਿਸ, ਹੁਣ ਆਸਾਨੀ ਨਾਲ ਬੁੱਕ ਕਰ ਸਕੋਗੇ ਫੋਨ
Wednesday, Mar 07, 2018 - 11:08 AM (IST)
ਜਲੰਧਰ- ਸ਼ਿਓਮੀ ਇੰਡੀਆ ਨੇ ਹਰ ਹਫਤੇ ਹੋਣ ਵਾਲੀ ਆਪਣੇ ਫੋਨ ਦੀ ਸੇਲ ਦੇ ਲਈ ਵੱਡਾ ਕਦਮ ਚੁੱਕਦੇ ਹੋਏ ਕੈਸ਼ ਆਨ ਡਿਲੀਵਰੀ ਦਾ ਆਪਸ਼ਨ ਬੰਦ ਕਰ ਦਿੱਤਾ ਹੈ। ਅੱਜ ਤੋਂ ਹੋਣ ਵਾਲੀ ਸ਼ਿਓਮੀ ਦੇ ਰੈੱਡਮੀ ਨੋਟ 5 ਪ੍ਰੋ ਅਤੇ ਰੈੱਡਮੀ ਨੋਟ 5 ਪ੍ਰੋ ਦੀ ਸੇਲ 'ਚ ਤੁਹਾਨੂੰ ਕੈਸ਼ ਆਨ ਡਿਲੀਵਰੀ ਦਾ ਆਪਸ਼ਨ ਨਹੀਂ ਮਿਲੇਗਾ। ਬੂਕਿੰਗ ਦੇ ਸਮੇਂ ਹੀ ਤੁਹਾਨੂੰ ਪੇਮੈਂਟ ਕਰਨਾ ਹੋਵੇਗਾ।
Mi fans! We've taken necessary steps based on your feedback to restrict any fraudulent activities and enhance your overall experience. As an experiment, we have decided to remove the COD payment option for the upcoming sales of #RedmiNote5Pro.
— Mi India (@XiaomiIndia) March 6, 2018
More - https://t.co/zUvpXE7wIJ pic.twitter.com/AWYu5W5cyX
ਸ਼ਿਓਮੀ ਨੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਹੈ। ਕੰਪਨੀ ਨੇ ਕਿਹਾ ਹੈ ਕਿ Mi.com ਅਤੇ Flipkart 'ਤੇ ਆਉਣ ਵਾਲੀ ਫਲੈਸ਼ ਸੇਲ 'ਚ COD ਪੇਮੈਂਟ ਦਾ ਆਪਸ਼ਨ ਨਹੀਂ ਹੋਵੇਗਾ। ਕੰਪਨੀ ਦਾ ਕਹਿਣਾ ਹੈ ਕਿ ਕੈਸ਼ ਆਨ ਡਿਲੀਵਰੀ ਦਾ ਆਪਸ਼ਨ ਹਟਾਉਣ ਨਾਲ ਫੋਨ ਦੀ ਕਾਲਾਬਾਜ਼ਾਰੀ ਬੰਦ ਹੋਵੇਗੀ ਅਤੇ ਆਮ ਲੋਕ ਫਲੈਸ਼ ਸੇਲ 'ਚ ਆਸਾਨੀ ਨਾਲ ਫੋਨ ਬੁੱਕ ਕਰ ਸਕਣਗੇ। ਕੈਸ਼ ਆਨ ਡਿਲੀਵਰੀ ਆਪਸ਼ਨ ਮਿਲਣ 'ਤੇ ਲੋਕ ਫੋਨ ਨੂੰ ਬੁੱਕ ਕਰ ਰਹੇ ਹਨ ਅਤੇ ਫਿਰ ਉਸ ਨੂੰ ਜ਼ਿਆਦਾ ਕੀਮਤਾਂ 'ਤੇ ਵੇਚ ਰਹੇ ਹਨ, ਜਦਕਿ ਕੰਪਨੀ ਇਸ ਸਰਵਿਸ ਨੂੰ ਕਦੀ ਵੀ ਬੰਦ ਵੀ ਕਰ ਸਕਦੀ ਹੈ।
ਦੱਸ ਦੱਈਏ ਕਿ ਫਲਿੱਪਕਾਰਟ ਅਤੇ ਐੱਮ. ਆਈ. ਡਾਟ ਕਾਮ ਤੋਂ ਅੱਜ ਫਿਰ ਤੋਂ ਸ਼ਿਓਮੀ ਰੈੱਡਮੀ ਨੋਟ ਅਤੇ ਨੋਟ 5 ਪ੍ਰੋ ਸਮਾਰਟਫੋਨਜ਼ ਦੀ ਸੇਲ ਹੋਣ ਵਾਲੀ ਹੈ।
