ਸ਼ਾਓਮੀ ਦੇ CEO ਨੇ ਸਾਂਝੇ ਕੀਤੇ ਆਪਣੇ 3 ਪਸੰਦੀਦਾ ਸਮਾਰਟਫੋਨ
Saturday, Jun 27, 2020 - 12:31 PM (IST)
ਗੈਜੇਟ ਡੈਸਕ– ਸ਼ਾਓਮੀ ਨਵੇਂ-ਨਵੇਂ ਸਮਾਰਟਫੋਨ ਅਤੇ ਪ੍ਰੋਡਕਟਸ ਲਿਆ ਕੇ ਹਮੇਸ਼ਾ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਹੁਣ ਸ਼ਾਓਮੀ ਗਰੁੱਪ ਦੇ ਚੇਅਰਮੈਨ ਅਤੇ ਸੀ.ਈ.ਓ. ਲੀ ਜੁਨ ਨੇ ਆਪਣੇ 3 ਪਸੰਦੀਦਾ ਸਮਾਰਟਫੋਨ ਸਾਂਝੇ ਕੀਤੇ ਹਨ। ਲੀ ਜੁਨ ਨੇ ਮੀ ਮਿਕਸ 2 ਨੂੰ ਆਪਣੇ ਸਭ ਤੋਂ ਪਸੰਦੀਦਾ ਸਮਾਰਟਫੋਨ ਦੇ ਰੂਪ ’ਚ ਲਿਸਟ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਮਾਰਟਫੋਨ ’ਚ ਸੈਨਾਮਿਕ ਬਾਡੀ ਦਿੱਤੀ ਗਈ ਹੈ। ਜੁਨ ਮੁਤਾਬਕ, ਇਹ ਯੂਨੀਬਾਡੀ ਸੈਰਾਮਿਕ ਡਿਜ਼ਾਇਨ ਨਾਲ ਆਉਣ ਵਾਲਾ ਦੁਨੀਆ ਦਾ ਪਹਿਲਾ ਫਲੈਗਸ਼ਿਪ ਸਮਾਰਟਫੋਨ ਹੈ। ਉਨ੍ਹਾਂ ਦਾ ਕਹਿਣਾ ਹੈ ਇਸ ਨੂੰ ਬਣਾਉਣ ਦਾ ਪ੍ਰੋਸੈਸਰ ਮੁਸ਼ਕਿਲ ਹੈ ਅਤੇ ਇਸ ਵਿਚ ਕਾਫੀ ਜ਼ਿਆਦਾ ਖ਼ਰਚਾ ਆਉਂਦਾ ਹੈ।
ਮੀ ਮਿਕਸ 2 ਇਸ ਲਈ ਹੈ ਸਭ ਤੋਂ ਪਸੰਦੀਦਾ ਫੋਨ
ਮੀ ਮਿਕਸ 2 ਸਮਾਰਟਫੋਨ ਇਸ ਨੂੰ ਬਣਾਏ ਜਾਣ ਦੇ ਪ੍ਰੋਸੈਸਰ ਕਾਰਨ ਜੁਨ ਦਾ ਪਸੰਦੀਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਯੂਨੀਬਾਡੀ ਸੈਰਾਮਿਕ ਦੇ ਹਰ ਟੋਟੇ ਨੂੰ 7 ਦਿਨਾਂ ਲਈ 1400 ਡਿਗਰੀ ਸੈਲਸੀਅਸ ’ਤੇ ਰੱਖਿਆ ਜਾਣਾ ਹੁੰਦਾ ਹੈ। ਇਸ ਦੇ ਨਾਲ ਹੀ ਸਮਾਰਟਫੋਨ ਬਣਾਉਣ ’ਚ ਕੁਝ ਦੂਜੇ ਪ੍ਰਸੈਸ ਵੀ ਜੁੜੇ ਹੁੰਦੇ ਹਨ। ਜੁਨ ਦੀ ਲਿਸਟ ’ਚ ਦੂਜਾ ਸਮਾਰਟਫੋਨ ਸ਼ਾਓਮੀ ਮੀ 6 ਬ੍ਰਾਈਟ ਸਿਲਵਰ ਡਿਸਕਵਰੀ ਐਡੀਸ਼ਨ ਹੈ। ਸ਼ਾਓਮੀ ਗਰੁੱਪ ਦੇ ਸੀ.ਈ.ਓ. ਨੇ ਦੱਸਿਆ ਹੈ ਕਿ ਇਸ ਫੋਨ ’ਚ ਵੈਕਿਊਮ-ਪਲੇਟਿਡ ਗਲਾਸ ਬੈਕ ਸ਼ੇਲ ਦਿੱਤਾ ਗਿਆ ਹੈ, ਜਿਸ ਦੀ ਵਰਤੋਂ ਸ਼ੀਸ਼ੇ ਦੀ ਤਰ੍ਹਾਂ ਵੀ ਕੀਤੀ ਜਾ ਸਕਦੀ ਹੈ। ਬ੍ਰਾਈਟ ਸਟੇਨਲੈੱਸ ਸਟੀਲ ਫਰੇਮ ਇਸ ਫੋਨ ਨੂੰ ਕਾਫੀ ਸ਼ਾਨਦਾਰ ਲੁਕ ਦਿੰਦੇ ਹਨ।
Mi 10 Pro ਨਾਲ ਸ਼ਾਓਮੀ ਗਰੁੱਪ ਦੇ ਸੀ.ਈ.ਓ. ਲੀ ਜੁਨ
Mi 6 ਬ੍ਰਾਈਟ ਸਿਲਵਰ ਐਡੀਸ਼ਨ ਨਾਲ ਲੀ ਜੁਨ
Mi Mix 2 ਨਾਲ ਸ਼ਾਓਮੀ ਗਰੁੱਪ ਦੇ ਸੀ.ਈ.ਓ.
ਮੀ 10 ਪ੍ਰੋ ’ਚ ਬਿਹਤਰੀਨ ਅਨੁਭਵ ਦੇਣ ’ਤੇ ਫੋਕਸ
ਸ਼ਾਓਮੀ ਗਰੁੱਪ ਦੇ ਲੀ ਜੁਨ ਨੇ ਮੀ 10 ਪ੍ਰੋ ਨੂੰ ਆਪਣਾ ਤੀਜਾ ਪਸੰਦੀਦਾ ਸਮਾਰਟਫੋਨ ਦੱਸਿਆ ਹੈ ਜੋ ਕਿ ਦੁਨੀਆ ਭਰ ’ਚ ਉਪਲੱਬਧ ਹੋਣ ਵਾਲਾ ਕੰਪਨੀ ਦਾ ਪਹਿਲਾ ਫਲੈਗਸ਼ਿਪ ਸਮਾਰਟਫੋਨ ਹੈ। ਜੁਨ ਦਾ ਕਹਿਣਾ ਹੈ ਕਿ ਮੀ 10 ਪ੍ਰੋ ਸਮਾਰਟਫੋਨ ’ਚ ਕੰਪਨੀ ਨੇ ਕਾਸਟ ਘਟਾਉਣ ’ਤੇ ਫੋਕਸ ਨਹੀਂ ਕੀਤਾ ਸਗੋਂ ਹਾਈ-ਐਂਡ ਸਮਾਰਟਫੋਨ ਚਾਹੁਣ ਵਾਲੇ ਗਾਹਕਾਂ ਨੂੰ ਸ਼ਾਨਦਾਰ ਅਨੁਭਵ ਦੇਣ ’ਤੇ ਫੋਕਸ ਕੀਤਾ ਹੈ। ਸ਼ਾਓਮੀ, ਸਮਾਰਟਫੋਨਸ ਤੋਂ ਇਲਾਵਾ ਕਈ ਇਨੋਵੇਟਿਵ ਪ੍ਰੋਡਕਟਸ ਲਿਆ ਰਹੀ ਹੈ ਅਤੇ ਇਨ੍ਹਾਂ ਨੂੰ ਦੁਨੀਆ ਦੇ ਵੱਖ-ਵੱਖ ਬਾਜ਼ਾਰਾਂ ’ਚ ਲਾਂਚ ਕੀਤਾ ਜਾ ਰਿਹਾ ਹੈ।