Xiaomi ਲਈ ਪਾਗਲਪਨ ਦੀ ਹੱਦ, ਇਕ ਵਾਰ 'ਚ ਹੀ ਕਰ ਲਈ 77 ਲੱਖ ਦੀ ਖ਼ਰੀਦਦਾਰੀ

12/02/2020 1:20:47 PM

ਗੈਜੇਟ ਡੈਸਕ– ਦੁਨੀਆ ਭਰ ’ਚ ਕਰੋੜਾਂ ਅਜਿਹੇ ਯੂਜ਼ਰਸ ਹਨ ਜਿਨ੍ਹਾਂ ਨੂੰ ਸ਼ਾਓਮੀ ਤੋਂ ਇਲਾਵਾ ਕਿਸੇ ਹੋਰ ਕੰਪਨੀ ਦੇ ਗੈਜੇਟ ਖ਼ਾਸ ਪਸੰਦ ਨਹੀਂ ਆਉਂਦੇ। ਸ਼ਾਓਮੀ ਦੇ ਪ੍ਰੋਡਕਟਸ ਪ੍ਰਤੀ ਕੋਈ ਕਿੰਨਾ ਦੀਵਾਨਾ ਹੋ ਸਕਦਾ ਹੈ, ਹਾਲ ਹੀ ’ਚ ਇਸ ਦੀ ਇਕ ਮਿਸਾਲ ਵੇਖਣ ਨੂੰ ਮਿਲੀ ਹੈ। ਮਾਮਲਾ ਚੀਨ ਦਾ ਹੈ ਜਿਥੇ ਸ਼ਾਓਮੀ ਪ੍ਰੋਡਕਟਸ ਪ੍ਰਤੀ ਇਕ ਵਿਅਕਤੀ ਦਾ ਪਾਗਲਪਨ ਵੇਖਣ ਨੂੰ ਮਿਲਿਆ। ਦਰਅਸਲ, ਚੀਨ ’ਚ ਇਕ ਸ਼ਾਓਮੀ ਫੈਨ ਨੇ ‘ਮੀ ਹੋਮ’ ਸਟੋਰ ’ਚ ਡਿਸਪਲੇਅ ’ਚ ਲੱਗੇ ਸਾਰੇ ਪ੍ਰੋਡਕਟਸ ਇਕ ਵਾਰ ’ਚ ਹੀ ਖ਼ਰੀਦ ਲਏ। ਇਸ ਖ਼ਰੀਦਦਾਰੀ ਲਈ ਇਸ ਸ਼ਾਓਮੀ ਫੈਨ ਨੂੰ 1 ਲੱਖ ਡਾਲਰ ਤੋਂ ਜ਼ਿਆਦਾ ਦੀ ਰਕਮ ਖ਼ਰਚ ਕਰਨੀ ਪਈ। 

ਇਹ ਵੀ ਪੜ੍ਹੋ– ਸ਼ਾਓਮੀ ਭਾਰਤ ’ਚ ਲਿਆਏਗੀ ਸਭ ਤੋਂ ਸਸਤਾ 5G ਸਮਾਰਟਫੋਨ, ਇੰਨੀ ਹੋ ਸਕਦੀ ਹੈ ਕੀਮਤ

ਨਹੀਂ ਲਿਆ ਕੋਈ ਡਿਸਕਾਊਂਟ
ਗਿਜ਼ਮੋਚਾਈਨਾ ਦੀ ਇਕ ਰਿਪੋਰਟ ਦੀ ਮੰਨੀਏ ਤਾਂ ਇਸ ਫੈਨ ਨੇ ਸਟੋਰ ’ਚ ਮੌਜੂਦ ਸਾਰੇ ਸ਼ਾਓਮੀ ਪ੍ਰੋਡਕਟਸ ਨੂੰ ਖ਼ਰੀਦਣ ਲਈ 6,90,000 ਯੁਆਨ (ਕਰੀਬ 77,55,000 ਰੁਪਏ) ਦਿੱਤੇ। ਇਸ ਖ਼ਰੀਦਦਾਰੀ ਨਾਲ ਜੁੜੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਫੈਨ ਦੁਆਰਾ ਕੀਤੀ ਗਈ ਖ਼ਰੀਦਦਾਰੀ ਦੀ ਲੰਬੀ ਟਰਾਂਜੈਕਸ਼ਨ ਸਲਿਪ ਨੂੰ ਵੇਖਿਆ ਜਾ ਸਕਦਾ ਹੈ। ਮਜ਼ੇਦਾਰ ਗੱਲ ਇਹ ਹੈ ਕਿ ਇੰਨੀ ਮਹਿੰਗੀ ਸ਼ਾਪਿੰਗ ਕਰਦੇ ਸਮੇਂ ਇਸ ਸ਼ਾਓਮੀ ਫੈਨ ਨੇ ਕਿਸੇ ਡਿਸਕਾਊਂਟ ਕੂਪਨ ਦਾ ਵੀ ਇਸਤੇਮਾਲ ਨਹੀਂ ਕੀਤਾ। 

ਇਹ ਵੀ ਪੜ੍ਹੋ– ਐਪਲ ਨੇ ਆਈਫੋਨ ਦੇ ਇਸ ਫੀਚਰ ਨੂੰ ਲੈ ਕੇ ਬੋਲਿਆ ਝੂਠ, ਲੱਗਾ ਕਰੋੜਾਂ ਦਾ ਜੁਰਮਾਨਾ

ਆਮਤੌਰ ’ਤੇ ਅੱਜ ਤਕ ਐਪਲ ਪ੍ਰੋਡਕਟਸ ਨੂੰ ਹੀ ਇਕ ਵਾਰ ’ਚ ਖ਼ਰੀਦਦੇ ਹੋਏ ਵੇਖਿਆ ਗਿਆ ਹੈ ਪਰ ਸ਼ਾਓਮੀ ਨਾਲ ਵੀ ਅਜਿਹਾ ਹੀ ਹੋਵੇਗਾ, ਇਹ ਬੇਹੱਦ ਹੈਰਾਨ ਕਰਨ ਵਾਲੀ ਗੱਲ ਹੈ। ਹਾਲਾਂਕਿ, ਇਸ ਫੈਨ ਨੇ ਬਾਕੀ ਸ਼ਾਓਮੀ ਫੈਨਸ ਨੂੰ ਅਸਲੀ ਫੈਨ ਹੋਣ ਦਾ ਮਤਲਬਲ ਜ਼ਰੂਰ ਸਮਝਾ ਦਿੱਤਾ ਹੈ। 
ਦੱਸ ਦੇਈਏ ਕਿ ਸ਼ਾਓਮੀ ਨੇ 10 ਸਾਲ ਪਹਿਲਾਂ ਮੋਬਾਇਲ ਫੋਨ ਮੈਨਿਊਫੈਕਚਰਰ ਦੇ ਤੌਰ ’ਤੇ ਆਪਣੇ ਸਫ਼ਰ ਦੀ ਸ਼ੁਰੂਆਤ ਕੀਤੀ ਸੀ। ਹਰ ਸਾਲ ਕੰਪਨੀ ਆਪਣੇ ਪ੍ਰੋਡਕਟਸ ਦੀ ਰੇਂਜ ਨੂੰ ਵਧਾਉਂਦੀ ਜਾ ਰਹੀ ਹੈ ਅਤੇ ਹੁਣ ਤਾਂ ਗੈਜੇਟਸ ਦਾ ਪੂਰਾ ਇਕੋਸਿਸਟਮ ਹੀ ਆਫਰ ਕਰ ਰਹੀ ਹੈ। ਕੰਪਨੀ ਸਮਾਰਟਫੋਨਾਂ ਤੋਂ ਇਲਾਵਾ ਸਮਾਰਟ ਟੀ.ਵੀ., ਸਮਾਰਟ ਹੋਮ ਪ੍ਰੋਡਕਟਸ, ਪਰਸਨਲ ਕੰਪਿਊਟਰ, ਈ-ਸਕੂਟਰ ਅਤੇ ਸਰਵਿਲਾਂਸ ਕੈਮਰਾ ਵੀ ਆਫਰ ਕਰਦੀ ਹੈ। 

ਇਹ ਵੀ ਪੜ੍ਹੋ– Vi ਦਾ ਨਵਾਂ ਪਲਾਨ, 150GB ਡਾਟਾ ਤੇ ਅਨਲਿਮਟਿਡ ਕਾਲਿੰਗ ਸਮੇਤ ਮਿਲਣਗੇ ਇਹ ਫਾਇਦੇ​​​​​​​


Rakesh

Content Editor

Related News