ਸੈਮਸੰਗ ਨੂੰ ਪਛਾੜ ਸ਼ਾਓਮੀ ਪਹਿਲੀ ਵਾਰ ਬਣਿਆ ਦੁਨੀਆ ਦਾ ਨੰਬਰ 1 ਸਮਾਰਟਫੋਨ ਬ੍ਰਾਂਡ

08/07/2021 6:25:18 PM

ਗੈਜੇਟ ਡੈਸਕ– ਚੀਨੀ ਸਮਾਰਟਫੋਨ ਕੰਪਨੀ ਸ਼ਾਓਮੀ ਜੂਨ 2021 ’ਚ ਦੋ ਵੱਡੀਆਂ ਦਿੱਗਜ ਕੰਪਨੀਆਂ ਐਪਲ ਅਤੇ ਸੈਮਸੰਗ ਨੂੰ ਪਛਾੜਦੇ ਹੋਏ ਪੂਰੀ ਦੁਨੀਆ ’ਚ ਨੰਬਰ 1 ਸਮਾਰਟਫੋਨ ਵੈਂਡਰ ਕੰਪਨੀ ਬਣ ਗਈ ਹੈ। ਇਹ ਜਾਣਕਾਰੀ ਹਾਲੀਆ ਕਾਊਂਟਰਪੁਆਇੰਟ ਰਿਪੋਰਟ ਤੋਂ ਮਿਲੀ ਹੈ। ਸਾਓਮੀ ਕੁਝ ਸਮੇਂ ਤੋਂ ਭਾਰਤ ’ਚ ਸਮਾਰਟਫੋਨ ਬਾਜ਼ਾਰ ਨੂੰ ਲੀਡ ਕਰ ਰਿਹਾ ਹੈ ਅਤੇ ਇਸ ਸਾਲ ਜੂਨ ਦੀ ਤਿਮਾਹੀ ’ਚ ਖਾਸਤੌਰ ’ਤੇ ਕੰਪਨੀ ਲਈ ਚੰਗੀ ਰਹੀ। ਪਹਿਲੇ ਇਸ ਨੇ ਯੂਰਪ ’ਚ ਸੈਮਸੰਗ ਨੂੰ ਪਛਾੜ ਦਿੱਤਾ ਅਤੇ ਹੁਣ ਕੰਪਨੀ ਨੇ ਜੂਨ ’ਚ ਹੀ ਗਲੋਬਲੀ ਵੀ ਦਖਣ ਕੋਰੀਆਈ ਇਲੈਕਟ੍ਰੋਨਿਕਸ ਦਿੱਗਜ ਨੂੰ ਪਿੱਛੇ ਛੱਡ ਦਿੱਤਾ ਹੈ। ਇਹ ਪਹਿਲੀ ਵਾਰ ਹੋਇਆ ਹੈ ਜਦੋਂ ਸ਼ਾਓਮੀ ਨੇ ਸਾਰੀਆਂ ਸਮਾਰਟਫੋਨ ਕੰਪਨੀਆਂ ’ਚ ਇਹ ਸਥਾਨ ਹਾਸਿਲ ਕੀਤਾ ਹੋਵੇ। ਹਾਲਾਂਕਿ, ਜੇਕਰ ਪੂਰੀ ਤਿਮਾਹੀ ਨੂੰ ਸਮੀਕਰਨ ’ਚ ਲਿਆ ਜਾਵੇ ਤਾਂ ਇਹ ਅਜੇ ਵੀ ਸੈਮਸੰਗ ਤੋਂ ਪਿੱਛੇ ਹੈ ਅਤੇ ਦੂਜੇ ਨੰਬਰ ’ਤੇ ਹੈ। 

ਰਿਪੋਰਟ ਮੁਤਾਬਕ, ਸ਼ਾਓਮੀ ਦੀ ਵਿਕਰੀ ਜੂਨ 2021 ’ਚ ਮਹੀਨੇ-ਦਰ-ਮਹੀਨੇ 26 ਫੀਸਦੀ ਵਧੀ, ਜਿਸ ਨਾਲ ਇਹ ਮਹੀਨੇ ਲਈ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਬ੍ਰਾਂਡ ਬਣ ਗਿਆ। ਸ਼ਾਓਮੀ ਵਿਕਰੀ ਦੇ ਮਾਮਲੇ ’ਚ ਦੂਜੀ ਤਿਮਾਹੀ ਲਈ ਗਲੋਬਲੀ ਨੰਬਰ ਦੋ ਬ੍ਰਾਂਡ ਵੀ ਸੀ। ਕੰਪਨੀ ਨੇ 2011 ’ਚ ਆਪਣੀ ਸਥਾਪਨਾ ਤੋਂ ਬਾਅਦ ਲਗਭਗ 800 ਮਿਲੀਅਨ ਸਮਾਰਟਫੋਨ ਵੇਚੇ ਹਨ। 


Rakesh

Content Editor

Related News