Xiaomi ਨੇ ਕਵਿੱਕ ਚਾਰਜ ਸਪੋਰਟ ਨਾਲ ਲਾਂਚ ਕੀਤਾ ਪਾਵਰ ਬੈਂਕ
Saturday, Dec 17, 2016 - 05:36 PM (IST)

ਜਲੰਧਰ- Xiaomi ਨੇ ਕੁਝ ਮਹੀਨੇ ਪਹਿਲਾਂ 20.000 ਐੱਮ. ਏ. ਐੱਚ. ਵਾਲੇ ਪਾਵਰ ਬੈਂਕ ਨੂੰ ਲਾਂਚ ਕੀਤਾ ਸੀ ਅਤੇ ਹੁਣ ਇਸ ਚਾਈਨੀਜ਼ ਕੰਪਨੀ ਨੇ 20,000 ਐੱਮ. ਏ. ਐੱਚ. ਬੈਟਰੀ ਪੈਕ ਵਾਲੇ ਐੱਮ. ਆਈ. ਪਾਵਰ ਬੈਂਕ ਦੇ ਅਪਗ੍ਰੇਡ ਵਰਜਨ ਨੂੰ ਪੇਸ਼ ਕੀਤਾ ਹੈ। ਇਹ ਪਾਵਰ ਬੈਂਕ ਟੂ ਅਤੇ ਕਵਿੱਕ ਚਾਰਜ 3.0 ਸਪੋਰਟ ਨਾਲ ਆਉਂਦਾ ਹੈ।
ਇਸ ਦਾ ਅਕਾਊਂਟ 2.4A, 9V/2A ਅਤੇ 12V/1.5A ਹੈ ਅਤੇ ਇਹ ਚਾਰਜ ਹੋਣ ''ਚ ਪੁਰਾਣੇ ਚਾਰਜਰ ਜਿੰਨਾ ਹੀ ਸਮਾਂ ਲੈਂਦਾ ਹੈ। ਇਸ ਪਾਵਰ ਬੈਂਕ ਦੀ ਮਦਦ ਨਾਲ 2 ਡਿਵਾਈਸਿਸ ਨੂੰ ਇਕ ਵਾਰ ਚਾਰਜ ਕੀਤਾ ਜਾ ਸਕਦਾ ਹੈ। ਲਗਭਗ ਸਾਰੇ ਡਿਵਾਈਸਿਸ ਨੂੰ ਇਸ ਪਾਵਰ ਬੈਂਕ ਨਾਲ ਚਾਰਜ ਕਰ ਸਕਦੇ ਹੈ। ਇਸ ਦੀ ਕੀਮਤ 149 ਚੀਨੀ ਯੂਆਨ (ਲਗਭਗ 1,452 ਰੁਪਏ) ਹੈ ਅਤੇ ਇਸ ਦੀ ਬਿਕਰੀ 18 ਦਸੰਬਰ ''ਚ ਸ਼ੁਰੂ ਹੋਵੇਗੀ। ਫਿਲਹਾਲ ਭਾਰਤ ''ਚ ਇਸ ਦੇ ਲਾਂਚ ਦੀ ਕੋਈ ਗੱਲ ਨਹੀਂ ਹੈ।