ਸ਼ਿਓਮੀ ਦਾ ਖਾਸ FAN, ਸਮਾਰਟ ਫੋਨ ਨੂੰ ਦੋ ਮਿੰਟ ''ਚ ਕਰ ਦਿੰਦਾ ਹੈ ਕੂਲ

02/16/2020 11:42:17 AM

ਨਵੀਂ ਦਿੱਲੀ— ਸਮਾਰਟ ਫੋਨ ਬਾਜ਼ਾਰ 'ਚ ਧੁੰਮਾਂ ਪਾਉਣ ਵਾਲੀ ਸ਼ਿਓਮੀ ਹੁਣ ਇਕ ਖਾਸ ਫੈਨ ਯਾਨੀ ਪੱਖਾ ਲੈ ਕੇ ਆਈ ਹੈ, ਜੋ ਤੁਹਾਡੇ ਸਮਾਰਟ ਫੋਨ ਨੂੰ ਕੂਲ ਯਾਨੀ ਠੰਡਾ ਰੱਖੇਗਾ। ਇਹ ਕੂਲਿੰਗ ਫੈਨ ਸਿਰਫ 2 ਸਕਿੰਟਾਂ 'ਚ ਤੁਹਾਡੇ ਫੋਨ ਨੂੰ ਠੰਡਾ ਕਰ ਸਕਦਾ ਹੈ।


ਇਸ ਦੀ ਕੀਮਤ ਤਕਰੀਬਨ 1,300 ਰੁਪਏ ਰੱਖੀ ਗਈ ਹੈ। ਸ਼ਿਓਮੀ ਦਾ ਕਹਿਣਾ ਹੈ ਕਿ ਸਮਾਰਟ ਫੋਨ ਨੂੰ ਠੰਡਾ ਰੱਖਣ ਵਾਲਾ ਇਹ ਖਾਸ ਫੈਨ ਬੇਹੱਦ ਸ਼ਾਨਦਾਰ ਹੈ ਅਤੇ ਇਹ ਸਿਰਫ 30dB ਨਾਇਜ਼ ਜੈਨਰੇਟ ਕਰਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਕੂਲਿੰਗ ਫੈਨ 67-88mm ਚੌਡ਼ਾਈ ਵਾਲੇ ਕਿਸੇ ਵੀ ਸਮਾਰਟ ਫੋਨ 'ਚ ਲੱਗ ਸਕਦਾ ਹੈ ਤੇ ਉਸ ਨੂੰ ਦੋ ਸਕਿੰਟ 'ਚ ਹੀ ਠੰਡਾ ਕਰ ਸਕਦਾ ਹੈ। ਇਸ ਦੇ ਫਰੰਟ 'ਚ ਬਲੈਕ ਸ਼ਾਰਕ ਦਾ ਲੋਗੋ ਦਿੱਤਾ ਗਿਆ ਹੈ।
ਕੰਪਨੀ ਦਾ ਕਹਿਣਾ ਹੈ ਕਿ ਜਦੋਂ ਲੰਮੇ ਸਮੇਂ ਤੱਕ ਸਮਾਰਟ ਫੋਨ ਦਾ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਆਮ ਤੌਰ 'ਤੇ ਉਸ ਦਾ ਤਾਪਮਾਨ ਵੱਧ ਜਾਂਦਾ ਹੈ, ਅਜਿਹੀ ਸਥਿਤੀ 'ਚ ਇਹ ਪੱਖਾ ਕਾਫੀ ਉਪਯੋਗੀ ਹੈ। ਸ਼ਿਓਮੀ ਦਾ ਕਹਿਣਾ ਹੈ ਕਿ ਗੇਮਿੰਗ ਦੌਰਾਨ ਇਹ ਖਾਸ ਫੈਨ ਸਮਾਰਟ ਫੋਨ ਦਾ ਤਾਪਮਾਨ 10 ਡਿਗਰੀ ਤੱਕ ਘਟਾ ਸਕਦਾ ਹੈ, ਜਿਸ ਨਾਲ ਯੂਜ਼ਰ ਘੰਟਿਆਂ ਤੱਕ ਗੇਮ ਖੇਡ ਸਕਦਾ ਹੈ। ਫਿਲਹਾਲ, ਸ਼ਿਓਮੀ ਨੇ ਇਹ ਫੈਨ ਹਾਲੇ ਚੀਨ 'ਚ ਵਿਕਰੀ ਲਈ ਉਪਲੱਬਧ ਕੀਤਾ ਹੈ। ਜਲਦ ਹੀ ਇਹ ਭਾਰਤ ਸਮੇਤ ਦੂਜੇ ਬਾਜ਼ਾਰਾਂ 'ਚ ਵਿਕਰੀ ਲਈ ਉਪਲੱਬਧ ਕਰਾਇਆ ਜਾ ਸਕਦਾ ਹੈ।


Related News