Xbox One ਦੀ ਸਮਰ ਅਪਡੇਟ ''ਚ ਕੋਰਟਾਨਾ ਦੇ ਨਾਲ ਹੈ ਹੋਰ ਵੀ ਬਹੁਤ ਕੁਝ ਨਵਾਂ

Sunday, Jul 31, 2016 - 04:24 PM (IST)

 Xbox One ਦੀ ਸਮਰ ਅਪਡੇਟ ''ਚ ਕੋਰਟਾਨਾ ਦੇ ਨਾਲ ਹੈ ਹੋਰ ਵੀ ਬਹੁਤ ਕੁਝ ਨਵਾਂ

ਜਲੰਧਰ : ਐਕਸ ਬਾਕਸ ਦੀ ਨਵੀਂ ਅਪਡੇਟ ''ਚ ਕੋਰਟਾਨਾ ਦੇ ਨਾਲ ਹੋਰ ਵੀ ਬਹੁਤ ਕੁਝ ਐਡ ਹੋਣ ਜਾ ਰਿਹਾ ਹੈ। ਮਸ਼ਹੂਰ ਮਿਊਜ਼ਿਕ ਐਪ ਪੰਡੋਰਾ ਪਹਿਲੀ ਅਜਿਹੀ ਐਪ ਹੈ ਜਿਸ ਨੂੰ ਐਕਸ ਬਾਕਸ ਦਾ ਸਪੋਰਟ ਮਿਲਿਆ ਹੈ। ਇਸ ਦਾ ਮਤਲਬ ਕਿ ਗੇਮ ਖੇਡਦੇ ਹੋਏ ਤੁਸੀਂ ਬੈਕਗ੍ਰਾਊਂਡ ''ਚ ਆਪਣੇ ਫੇਵਰਟ ਮਿਊਜ਼ਿਕ ਦਾ ਮਜ਼ਾ ਲੈ ਸਕੋਗੇ। ਮਾਈਕ੍ਰੋਸਾਫਟ ਐਕਸ ਬਾਕਸ ਤੇ ਵਿੰਡੋਜ਼ ਸਟੋਰ ਨੂੰ ਆਪਸ ''ਚ ਮਰਜ ਕਰਨ ਜਾ ਰਹੀ ਹੈ। 

 

ਇਸ ਤੋਂ ਇਲਾਵਾ ਮਾਈਕ੍ਰੋਸਾਫਟ ਡਿਵੈੱਲਪਰਜ਼ ਲਈ ਅਗਲੇ ਮਹੇਨੇ ਹੋਰ ਸਟੋਰਜ਼ ਓਪਨ ਕਰਨ ਜਾ ਰਹੀ ਹੈ ਤੇ ਐਕਸ ਬਾਕਸ ਵਨ ''ਚ ਨਵੀਆਂ ਭਾਸ਼ਾਵਾਂ ਐਡ ਕੀਤੀਆਂ ਜਾ ਰਹੀਆਂ ਹਨ ਜੋ ਤੁਹਾਡੀ ਲੋਕੇਸ਼ ਦੇ ਮੁਤਾਬਿਕ ਸਲੈਕਟ ਵੀ ਕੀਤੀ ਜਾ ਸਕਦੀ ਹੈ। ਇਨ੍ਹਾਂ ਸਾਰੇ ਫੀਚਰਜ਼ ਦੇ ਨਾਲ ਐਕਸ ਬਾਕਸ ਦੀ ਇਹ ਅਪਡੇਟ ਅਵੇਲੇਬਲ ਹੈ। ਜ਼ਿਕਰਯੋਗ ਹੈ ਕਿ ਮਾਈਕ੍ਰੋਸਾਫਟ ਦੀ ਐਨੀਵਰਸਰੀ ਅਪਡੇਟ ਪੀ. ਸੀਜ਼ ਲਈ 2 ਅਗਸਤ ਨੂੰ ਫ੍ਰੀ ਅਵੇਲੇਬਲ ਹੋਵੇਗੀ।


Related News