ਲਾਂਚ ਹੋਇਆ ਦੁਨੀਆ ਦਾ ਪਹਿਲਾ ਸਭ ਤੋਂ ਸੁਰੱਖਿਅਤ ਬਲਾਕਚੇਨ ਫੋਨ
Friday, Mar 01, 2019 - 10:37 AM (IST)

ਗੈਜੇਟ ਡੈਸਕ– ਮੋਬਾਇਲ ਵਰਲਡ ਕਾਂਗਰਸ 2019 ਈਵੈਂਟ ਦੇ ਆਖਰੀ ਦਿਨ ਦੁਨੀਆ ਦਾ ਪਹਿਲਾ ਬਲਾਕਚੇਨ ਰੈਡੀ ਸਮਾਰਟਫੋਨ ਲਾਂਚ ਕੀਤਾ ਗਿਆ। Pundi X ਕੰਪਨੀ ਵਲੋਂ ਇਹ XPhone ਨਾਂ ਦਾ ਫੋਨ ਲਿਆਂਦਾ ਗਿਆ ਹੈ। ਕੰਪਨੀ ਨੇ ਦੱਸਿਆ ਕਿ ਇਸ ਨੂੰ ਬਲਾਕਚੇਨ ’ਤੇ ਆਧਾਰਤ ਆਪ੍ਰੇਟਿੰਗ ਸਿਸਟਮ ’ਤੇ ਤਿਆਰ ਕੀਤਾ ਗਿਆ ਹੈ, ਜੋ ਡੀਸੈਂਟਰਲਾਈਜ਼ਡ ਬਲਾਕਚੇਨ ਨੈੱਟਵਰਕ ਰਾਹੀਂ ਬਿਲਕੁਲ ਸੁਰੱਖਿਅਤ ਢੰਗ ਨਾਲ ਕਾਲ, ਮੈਸੇਜ ਤੇ ਡਾਟਾ ਟਰਾਂਸਫਰ ਕਰਨ ਵਿਚ ਮਦਦ ਕਰੇਗਾ। XPhone ਦੀ ਕੀਮਤ ਲਗਭਗ 599 ਡਾਲਰ (ਲਗਭਗ 43 ਹਜ਼ਾਰ ਰੁਪਏ) ਰੱਖੀ ਗਈ ਹੈ।
ਫੀਚਰਜ਼
- XPhone ਵਿਚ 5.65 ਦੀ ਡਿਸਪਲੇਅ ਦਿੱਤੀ ਗਈ ਹੈ।
- 6 ਜੀ. ਬੀ. ਰੈਮ ਨਾਲ ਇਸ ਵਿਚ 128 ਜੀ. ਬੀ. ਦੀ ਇੰਟਰਨਲ ਸਟੋਰੇਜ ਮਿਲੇਗੀ।
- 48 MP ਦਾ ਰੀਅਰ ਕੈਮਰਾ ਤੇ 16 MP ਦਾ ਸੈਲਫੀ ਕੈਮਰਾ ਮਿਲੇਗਾ।
- ਇਸ ਵਿਚ 3500 mAh ਦੀ ਬੈਟਰੀ ਦਿੱਤੀ ਗਈ ਹੈ।